ਵਿਆਹ ਦੇ ਬੰਧਨ ’ਚ ਬੱਝੇ ਗਾਇਕ ਬੀਰ ਸਿੰਘ, ਦੇਖੋ ਤਸਵੀਰਾਂ

Sunday, Dec 11, 2022 - 11:51 AM (IST)

ਵਿਆਹ ਦੇ ਬੰਧਨ ’ਚ ਬੱਝੇ ਗਾਇਕ ਬੀਰ ਸਿੰਘ, ਦੇਖੋ ਤਸਵੀਰਾਂ

ਚੰਡੀਗੜ੍ਹ (ਬਿਊਰੋ)– ਆਪਣੀ ਮਿੱਠੀ ਆਵਾਜ਼ ਤੇ ਚੰਗੀ ਲਿਖਤ ਦੇ ਮਾਲਕ ਬੀਰ ਸਿੰਘ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਸੋਸ਼ਲ ਮੀਡੀਆ ’ਤੇ ਬੀਰ ਸਿੰਘ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜੋ ਬੇਹੱਦ ਖ਼ੂਬਸੂਰਤ ਹਨ।

PunjabKesari

ਸੰਗੀਤਕਾਰ ਸਚਿਨ ਆਹੂਜਾ ਨੇ ਬੀਰ ਸਿੰਘ ਨੂੰ ਵਿਆਹ ਦੀ ਵਧਾਈ ਦਿੰਦਿਆਂ ਨਵੀਂ ਵਿਆਹੀ ਜੋੜੀ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ’ਚ ਉਨ੍ਹਾਂ ਲਿਖਿਆ, ‘‘ਛੋਟੇ ਵੀਰ ਬੀਰ ਸਿੰਘ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ’ਤੇ ਬਹੁਤ ਮੁਬਾਰਕ ਤੇ ਦੁਆਵਾਂ। ਵਾਹਿਗੁਰੂ ਜੋੜੀ ਦਾ ਸਾਥ ਹਮੇਸ਼ਾ ਬਣਾਈ ਰੱਖਣ। ਬਹੁਤ ਸਾਰਾ ਪਿਆਰ।’’

PunjabKesari

ਦੱਸ ਦੇਈਏ ਕਿ ਬੀਰ ਸਿੰਘ ‘ਸਫਰਾਂ ’ਤੇ’, ‘ਮੁੰਡਾ ਸਰਦਾਰਾਂ ਦਾ’ ਤੇ ‘ਮੂਨ ਬਾਊਂਡ’ ਵਰਗੇ ਸੁਪਰਹਿੱਟ ਗੀਤਾਂ ਨੂੰ ਲਿਖ ਚੁੱਕੇ ਹਨ।

PunjabKesari

ਉਥੇ ਉਨ੍ਹਾਂ ਦੇ ਆਪਣੇ ਗਾਏ ਗੀਤਾਂ ’ਚ ‘ਤੂੰ ਤੇ ਮੈਂ’, ‘ਸਾਹ’ ਤੇ ‘ਜਿਥੇ ਮਾਲਕ ਰੱਖਦਾ’ ਵਰਗੇ ਗੀਤ ਸ਼ਾਮਲ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News