ਬਿਪਾਸ਼ਾ ਦਾ ਪਤੀ ਕਰਨ ਸਿੰਘ ਗਰੋਵਰ ਹੈ ਅਰਬਾਂ ਦੀ ਜਾਇਦਾਦ ਦਾ ਮਾਲਕ, ਕਰੋੜਾਂ ''ਚ ਕਰਦੈ ਕਮਾਈ

Tuesday, Aug 23, 2022 - 12:04 PM (IST)

ਬਿਪਾਸ਼ਾ ਦਾ ਪਤੀ ਕਰਨ ਸਿੰਘ ਗਰੋਵਰ ਹੈ ਅਰਬਾਂ ਦੀ ਜਾਇਦਾਦ ਦਾ ਮਾਲਕ, ਕਰੋੜਾਂ ''ਚ ਕਰਦੈ ਕਮਾਈ

ਮੁੰਬਈ (ਬਿਊਰੋ) : ਬਾਲੀਵੁੱਡ ਦੀ ਹੌਟ ਅਦਾਕਾਰਾ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੂੰ ਸਭ ਤੋਂ ਵਧੀਆ ਫਿਲਮੀ ਜੋੜਿਆਂ ਵਿਚ ਗਿਣਿਆ ਜਾਂਦਾ ਹੈ। ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਫ਼ਿਲਮ 'ਅਲੋਨ' ਵਿਚ ਇਕੱਠੇ ਕੰਮ ਕਰਦੇ ਹੋਏ ਇੱਕ-ਦੂਜੇ ਨੂੰ ਦਿਲ ਦੇ ਬੈਠੇ ਸਨ। ਇਸ ਤੋਂ ਬਾਅਦ ਸਾਲ 2016 'ਚ ਦੋਵੇਂ ਇਕ-ਦੂਜੇ ਦੇ ਹਮੇਸ਼ਾ ਲਈ ਸਾਥੀ ਬਣ ਗਏ। ਬਿਪਾਸ਼ਾ ਅਤੇ ਕਰਨ ਸਭ ਤੋਂ ਅਮੀਰ ਜੋੜਿਆਂ ਵਿਚ ਗਿਣੇ ਜਾਂਦੇ ਹਨ। ਇਸ ਖ਼ਬਰ ਰਾਹੀਂ ਤੁਹਾਨੂੰ ਦੱਸਾਂਗੇ ਕਿ ਇਸ ਜੋੜੇ ਦੀ ਕੁੱਲ ਜਾਇਦਾਦ ਕਿੰਨੀ ਹੈ। ਆਓ ਮਾਰਦੇ ਹਾਂ ਇਕ ਨਜ਼ਰ-

PunjabKesari

ਬਿਪਾਸ਼ਾ ਅਤੇ ਕਰਨ ਦੀ ਕਮਾਈ
ਬਾਲੀਵੁੱਡ ਵਿਚ ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਮੁੱਖ ਤੌਰ 'ਤੇ ਆਪਣੀਆਂ ਫ਼ਿਲਮਾਂ ਅਤੇ ਇਸ਼ਤਿਹਾਰਾਂ ਰਾਹੀਂ ਵੱਡੀ ਕਮਾਈ ਕਰਦੇ ਹਨ। ਦੋਵੇਂ ਕਲਾਕਾਰ ਆਪਣੀ ਹਰ ਫ਼ਿਲਮ ਲਈ ਕਰੋੜਾਂ ਰੁਪਏ ਵਸੂਲਦੇ ਹਨ। ਖ਼ਬਰਾਂ ਮੁਤਾਬਕ, ਇਸ ਜੋੜੇ ਦੀ ਕੁੱਲ ਜਾਇਦਾਦ 337 ਕਰੋੜ ਰੁਪਏ ਹੈ। ਬਿਪਾਸ਼ਾ ਦੀ ਜਾਇਦਾਦ 113 ਕਰੋੜ ਹੈ, ਜਦਕਿ ਕਰਨ ਸਿੰਘ ਗਰੋਵਰ ਕੋਲ 224 ਕਰੋੜ ਦੀ ਜਾਇਦਾਦ ਹੈ।

PunjabKesari

ਲਗਜ਼ਰੀ ਘਰ ਦੇ ਹਨ ਮਾਲਕ
ਇਸ ਦੇ ਨਾਲ ਹੀ ਬਿਪਾਸ਼ਾ ਬਾਸੂ ਕੋਲ ਮੁੰਬਈ 'ਚ 16 ਕਰੋੜ ਰੁਪਏ ਦਾ ਆਲੀਸ਼ਾਨ ਘਰ ਹੈ, ਜਿਸ 'ਚ ਉਹ ਆਪਣੇ ਪਤੀ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਹੈ।

PunjabKesari

ਕਾਰ ਕਲੈਕਸ਼ਨ
ਜੇਕਰ ਅਸੀਂ ਇਸ ਜੋੜੇ ਦੇ ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਕੋਲ ਪੋਰਚੇ ਕੇਏਨ, ਔਡੀ ਕਿਊ7, 2.5 ਮਿਲੀਅਨ ਦੀ ਵੋਲਕਸਵੈਗਨ ਬੀਟਲ ਅਤੇ 28 ਲੱਖ ਦੀ ਟੋਇਟਾ ਫਾਰਚੂਨਰ ਵਰਗੀਆਂ ਲਗਜ਼ਰੀ ਕਾਰਾਂ ਹਨ।

PunjabKesari

ਵਿਆਹ ਦੇ 6 ਸਾਲ ਬਾਅਦ ਬਣ ਜਾ ਰਹੇ ਨੇ ਮਾਤਾ-ਪਿਤਾ
ਫਿਲਹਾਲ ਇਹ ਜੋੜਾ ਅੱਜਕਲ ਕਾਫ਼ੀ ਖੁਸ਼ ਹੈ। ਵਿਆਹ ਦੇ 6 ਸਾਲ ਬਾਅਦ ਇਹ ਜੋੜਾ ਮਾਤਾ-ਪਿਤਾ ਬਣਨ ਜਾ ਰਿਹਾ ਹੈ। ਹਾਲ ਹੀ 'ਚ ਬਿਪਾਸ਼ਾ ਬਾਸੂ ਦੇ ਬੇਬੀ ਬੰਪ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕਰਨ ਅਤੇ ਬਿਪਾਸ਼ਾ ਨੇ ਤਸਵੀਰਾਂ ਸ਼ੇਅਰ ਕਰਕੇ ਜਲਦ ਹੀ ਮਾਤਾ-ਪਿਤਾ ਬਣਨ ਦੀ ਖ਼ਬਰ ਦਿੱਤੀ ਹੈ। ਇਹ ਖ਼ਬਰ ਜਾਣਨ ਤੋਂ ਬਾਅਦ ਬਿਪਾਸ਼ਾ ਤੇ ਕਰਨ ਦੇ ਪ੍ਰਸ਼ੰਸਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਪਈ। 

PunjabKesari


author

sunita

Content Editor

Related News