43 ਸਾਲ ਦੀ ਉਮਰ ’ਚ ਮਾਂ ਬਣੀ ਬਿਪਾਸ਼ਾ ਬਾਸੂ, ਘਰ ਆਈ ਨੰਨ੍ਹੀ ਪਰੀ

Saturday, Nov 12, 2022 - 03:23 PM (IST)

43 ਸਾਲ ਦੀ ਉਮਰ ’ਚ ਮਾਂ ਬਣੀ ਬਿਪਾਸ਼ਾ ਬਾਸੂ, ਘਰ ਆਈ ਨੰਨ੍ਹੀ ਪਰੀ

ਮੁੰਬਈ- ਬੀ-ਟਾਊਨ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਚੰਗੀਆਂ ਖ਼ਬਰਾਂ ਆ ਰਹੀਆਂ ਹਨ। 6 ਨਵੰਬਰ ਨੂੰ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਪਿਆਰੀ ਬੱਚੀ ਨੂੰ ਜਨਮ ਦਿੱਤਾ ਹੈ। ਹੁਣ ਇਸ ਲਿਸਟ ’ਚ ਇਕ ਹੋਰ ਅਦਾਕਾਰਾ ਦਾ ਨਾਂ ਜੁੜ ਗਿਆ ਹੈ। ਇਹ ਅਦਾਕਾਰਾ ਹੈ ਬਿਪਾਸ਼ਾ ਬਾਸੂ । ਬਿਪਾਸ਼ਾ ਬਾਸੂ ਨੇ ਪਤੀ ਕਰਨ ਸਿੰਘ ਗਰੋਵਰ ਨਾਲ ਛੋਟੀ ਲਕਸ਼ਮੀ ਦਾ ਸਵਾਗਤ ਕੀਤਾ। ਅਦਾਕਾਰਾ ਨੇ ਅੱਜ ਯਾਨੀਕਿ 12 ਨਵੰਬਰ ਨੂੰ ਇਕ ਪਿਆਰੀ ਧੀ ਨੂੰ ਜਨਮ ਦਿੱਤਾ। ਇਸ ਮੌਕੇ ਬਿਪਾਸ਼ਾ ਨੇ ਬਾਸੂ ਨੇ ਇਕ ਪੋਸਟ ਸ਼ੇਅਰ ਕੀਤੀ ਤੇ ਆਪਣੀ ਧੀ ਦੇਵੀ ਬਾਸੂ ਸਿੰਘ ਗਰੋਵਰ ਦਾ ਸਵਾਗਤ ਕੀਤਾ।

PunjabKesari

ਦੱਸ ਦੇਈਏ ਕਿ ਬਿਪਾਸ਼ਾ ਅਤੇ ਕਰਨ ਸਿੰਘ ਗਰੋਵਰ ਫ਼ਿਲਮ 'ਅਲੋਨ' ਦੇ ਸੈੱਟ 'ਤੇ ਇਕ ਦੂਜੇ ਦੇ ਨੇੜੇ ਆਏ ਸਨ। ਕੁਝ ਸਮਾਂ ਡੇਟਿੰਗ ਕਰਨ ਤੋਂ ਬਾਅਦ ਜੋੜੇ ਨੇ ਸਾਲ 2016 ’ਚ ਵਿਆਹ ਕਰਵਾ ਲਿਆ। ਬਿਪਾਸ਼ਾ ਨੇ 16 ਅਗਸਤ ਨੂੰ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਵਿਆਹ ਦੇ 6 ਸਾਲ ਬਾਅਦ ਜੋੜੇ ਦੇ ਘਰ ’ਚ ਛੋਟੀ ਪਰੀ ਨੇ ਜਨਮ ਲਿਆ ਹੈ। 


author

Shivani Bassan

Content Editor

Related News