ਬੀਨੂੰ ਢਿੱਲੋਂ ਇਕ ਕਾਮੇਡੀ ਸ਼ੈਲੀ ਦਾ ਮਾਹਿਰ ਤੇ ਪੰਜਾਬੀ ਫ਼ਿਲਮ ਇੰਡਸਟਰੀ ਦਾ ਚਮਕਦਾ ਸਿਤਾਰਾ
Sunday, Feb 12, 2023 - 12:27 PM (IST)
ਚੰਡੀਗੜ੍ਹ (ਬਿਊਰੋ)– ਬੀਨੂੰ ਢਿੱਲੋਂ ਪੰਜਾਬੀ ਫ਼ਿਲਮ ਇੰਡਸਟਰੀ ਦਾ ਉੱਭਰਦਾ ਸਿਤਾਰਾ ਹੈ। ਉਹ ਪੰਜਾਬੀ ਤੇ ਗੈਰ-ਪੰਜਾਬੀ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਕਲਾਕਾਰ ਹਨ, ਜੋ ਕਾਮੇਡੀ ਫ਼ਿਲਮਾਂ ਦੀ ਅਸਲ ਉਮੀਦ ਤੇ ਦਾਇਰੇ ਸੈੱਟ ਕਰ ਰਹੇ ਹਨ। ਉਹ ਜ਼ਿਆਦਾਤਰ ਕਾਮੇਡੀ ਫ਼ਿਲਮਾਂ ’ਚ ਦੇਖੇ ਜਾਂਦੇ ਹਨ। ਬੀਨੂੰ ਢਿੱਲੋਂ ਹਰ ਕਾਮੇਡੀ ਸ਼ੈਲੀ ਦੀ ਫ਼ਿਲਮ ’ਚ ਪ੍ਰਮੁੱਖ ਕਾਰਨ ਬਣ ਜਾਂਦੇ ਹਨ। ਉਨ੍ਹਾਂ ਤੋਂ ਬਿਨਾਂ ਉੱਚੀ-ਉੱਚੀ ਹੱਸਣ ਲਈ ਮਜਬੂਰ ਕਰਦੇ ਡਾਇਲਾਗਸ ਤੇ ਹਾਜ਼ਰ ਜਵਾਬੀ ਹਾਸਲ ਕਰਨਾ ਬਹੁਤ ਮੁਸ਼ਕਿਲ ਹੈ।
ਆਪਣੀਆਂ ਕਾਮੇਡੀ ਫ਼ਿਲਮਾਂ ਦੌਰਾਨ ਕੋਈ ਫਰਕ ਨਹੀਂ ਪੈਂਦਾ ਕਿ ਬੀਨੂੰ ਢਿੱਲੋਂ ਨੂੰ ਲੀਡ ਜਾਂ ਸਹਾਇਕ ਰੋਲ ਮਿਲ ਰਿਹਾ ਹੈ, ਉਹ ਆਪਣੀ ਸੰਪੂਰਨ ਡਾਇਲਾਗ ਡਿਲਿਵਰੀ ਦੇ ਨਾਲ ਫ਼ਿਲਮ ’ਚ ਹਮੇਸ਼ਾ ਆਕਰਸ਼ਣ ਦਾ ਕੇਂਦਰ ਬਣ ਜਾਂਦੇ ਹਨ। ਉਹ ਸਿਰਫ਼ ਆਪਣੇ ਡਾਇਲਾਗਸ ਨਾਲ ਹੀ ਨਹੀਂ, ਸਗੋਂ ਆਪਣੇ ਚਿਹਰੇ ਦੇ ਹਾਵ-ਭਾਵ ਨਾਲ ਵੀ ਹਾਸੋਹੀਣਾ ਮਾਹੌਲ ਸਿਰਜਦੇ ਹਨ, ਜੋ ਕਿ ਕਿਸੇ ਵੀ ਕਾਮੇਡੀ ਅਦਾਕਾਰ ਦਾ ਅਸਲ ਗੁਣ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਗੋਲਡ ਮੈਡਲ ਤੇ ਸ਼ੁੱਭਦੀਪ ਮਮਤਾ ਐਵਾਰਡ ਨਾਲ ਕੀਤਾ ਗਿਆ ਸਨਮਾਨ
ਹੁਣ ਉਹ ਆਪਣੀ ਆਉਣ ਵਾਲੀ ਫ਼ਿਲਮ ‘ਗੋਲਗੱਪੇ’ ਦੇ ਨਾਲ ਸਾਨੂੰ ਹਸਾਉਣ ਲਈ ਤਿਆਰ ਹਨ, ਜੋ ਡਰਾਮੇ ਨਾਲ ਭਰਪੂਰ ਹੈ, ਜੋ ‘ਗੋਲਗੱਪੇ’ ਆਊਟਲੈੱਟ ਚਲਾਉਣ ਵਾਲੇ ਤਿੰਨ ਦੋਸਤਾਂ ਵਿਚਕਾਰ ਪਏ ਭੰਬਲਭੂਸੇ ਨੂੰ ਦਰਸਾਉਂਦੀ ਹੈ। ਬੱਗਾ ਫ਼ਿਲਮ ’ਚ ਡੌਨ, ਡਾ. ਚਾਵਲਾ ਦੀ ਪਤਨੀ ਨੂੰ ਅਗਵਾ ਕਰਦਾ ਹੈ ਤੇ 10 ਲੱਖ ਫਿਰੌਤੀ ਦੀ ਮੰਗ ਕਰਦਾ ਹੈ ਪਰ ਉਲਝਣ ਦੇ ਕਾਰਨ, ਇਨ੍ਹਾਂ ਤਿੰਨ ਦੋਸਤਾਂ ਨੂੰ ਕਾਲ ਕਰ ਦਿੰਦਾ ਹੈ ਤੇ ਇਹ ਉਹ ਸਮਾਂ ਹੈ, ਜਦੋਂ ਫ਼ਿਲਮ ’ਚ ਡਰਾਮਾ ਤੇ ਸਭ ਤੋਂ ਦਿਲਚਸਪ ਹਿੱਸਾ ਸ਼ੁਰੂ ਹੁੰਦਾ ਹੈ। ਇਹ ਸਸਪੈਂਸ ਤੇ ਮਜ਼ੇਦਾਰ ਕਹਾਣੀ ਹੋਵੇਗੀ ਕਿ ਇਹ ਤਿੰਨੇ ਦੋਸਤ ਪੈਸੇ ਦਾ ਪ੍ਰਬੰਧ ਕਿਵੇਂ ਕਰਦੇ ਹਨ ਤੇ ਅੰਤ ’ਚ ਕੀ ਹੋਵੇਗਾ।
ਫ਼ਿਲਮ ਦੀ ਸਟਾਰ ਕਾਸਟ ’ਚ ਬੀਨੂੰ ਢਿੱਲੋਂ, ਰਜਤ ਬੇਦੀ, ਬੀ. ਐੱਨ. ਸ਼ਰਮਾ, ਇਹਾਨਾ ਢਿੱਲੋਂ, ਨਵਨੀਤ ਕੌਰ ਢਿੱਲੋਂ ਤੇ ਦਿਲਾਵਰ ਸਿੱਧੂ ਸ਼ਾਮਲ ਹਨ।
ਫ਼ਿਲਮ ‘ਗੋਲਗੱਪੇ’ ਦਾ ਨਿਰਦੇਸ਼ਨ ਸਮੀਪ ਕੰਗ ਵਲੋਂ ਕੀਤਾ ਗਿਆ ਹੈ, ਜਿਸ ਨੇ ਪੰਜਾਬੀ ਇੰਡਸਟਰੀ ਨੂੰ ਸਭ ਤੋਂ ਵੱਡੀਆਂ ਹਿੱਟ ਫ਼ਿਲਮਾਂ ਦਿੱਤੀਆਂ ਹਨ। ਇਹ ਪੰਜਵੀਂ ਵਾਰ ਹੈ ਜਦੋਂ ਬੀਨੂੰ ਢਿੱਲੋਂ ਤੇ ਸਮੀਪ ਕੰਗ ਇਕੱਠੇ ਆ ਰਹੇ ਹਨ। ਫ਼ਿਲਮ ਜ਼ੀ ਸਟੂਡੀਓਜ਼ ਦੇ ਬੈਨਰ ਹੇਠ 17 ਫਰਵਰੀ, 2023 ਨੂੰ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝਾ ਕਰੋ।