ਪੰਜ ਤੱਤਾਂ ’ਚ ਵਿਲੀਨ ਹੋਏ ਬੀਨੂੰ ਢਿੱਲੋਂ ਦੇ ਪਿਤਾ, ਦੁੱਖ ’ਚ ਸ਼ਰੀਕ ਹੋਏ ਕਲਾਕਾਰਾਂ ਨੇ ਵੰਡਾਇਆ ਦਰਦ

05/25/2022 1:45:51 PM

ਧੂਰੀ (ਦਵਿੰਦਰ)– ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਦੇ ਪਿਤਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੱਜ ਧੂਰੀ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਬੀਨੂੰ ਢਿੱਲੋਂ ਨਾਲ ਦੁੱਖ ਵੰਡਾਉਣ ਲਈ ਪੰਜਾਬੀ ਫ਼ਿਲਮ ਇੰਡਸਟਰੀ ਦੇ ਵੱਖ-ਵੱਖ ਕਲਾਕਾਰ ਸ਼ਰੀਕ ਹੋਏ।

ਕਰਮਜੀਤ ਅਨਮੋਲ, ਗਿੱਪੀ ਗਰੇਵਾਲ, ਸਰਦਾਰ ਸੋਹੀ ਤੇ ਨਰੇਸ਼ ਕਥੂਰੀਆ ਨੇ ਅੰਤਿਮ ਸੰਸਕਾਰ ’ਚ ਪਹੁੰਚ ਕੇ ਆਪਣੇ ਸਾਥੀ ਬੀਨੂੰ ਢਿੱਲੋਂ ਨੂੰ ਰੱਬ ਦਾ ਭਾਣਾ ਮੰਨਣ ਦੀ ਹਿੰਮਤ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਡਾ. ਵਿਜੇ ਸਿੰਗਲਾ ਦੀ ਗ੍ਰਿਫ਼ਤਾਰੀ ’ਤੇ ਸਿੱਧੂ ਮੂਸੇ ਵਾਲਾ ਦਾ ਬਿਆਨ, ਕਿਹਾ- ‘ਆਪੇ ਮਰ ਜਾਂਦੇ ਜਿਹੜੇ...’

ਦੱਸ ਦੇਈਏ ਕਿ ਪਿਤਾ ਦੇ ਦਿਹਾਂਤ ਦੀ ਜਾਣਕਾਰੀ ਬੀਨੂੰ ਢਿੱਲੋਂ ਨੇ ਖ਼ੁਦ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਬੀਨੂੰ ਢਿੱਲੋਂ ਨੇ ਲਿਖਿਆ ਸੀ, ‘‘ਸਾਡੇ ਸਤਿਕਾਰਯੋਗ ਪਿਤਾ ਜੀ ਸਰਦਾਰ ਹਰਬੰਸ ਸਿੰਘ ਢਿੱਲੋਂ ਜੀ ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਰਸਮ ਰਾਮਬਾਗ ਧੀਰੂ ਵਿਖੇ ਕੱਲ੍ਹ ਮਿਤੀ 25 ਮਈ, 2022 ਨੂੰ ਦੁਪਹਿਰ 12 ਵਜੇ ਕੀਤੀ ਜਾਵੇਗੀ।’’

ਪਿਤਾ ਤੋਂ ਪਹਿਲਾਂ ਇਸੇ ਸਾਲ 10 ਫਰਵਰੀ ਨੂੰ ਬੀਨੂੰ ਢਿੱਲੋਂ ਦੇ ਮਾਤਾ ਸਰਦਾਰਨੀ ਨਰਿੰਦਰ ਕੌਰ ਦਾ ਦਿਹਾਂਤ ਹੋਇਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News