ਪਾਕਿਸਤਾਨੀ ਗਾਇਕ ਬਿਲਾਲ ਸਈਦ ਨੇ ਮਹਿਲਾ ਤੇ ਭਰਾ ਨਾਲ ਕੀਤੀ ਕੁੱਟਮਾਰ, ਵਾਇਰਲ ਹੋਈ ਵੀਡੀਓ

Friday, Feb 05, 2021 - 04:54 PM (IST)

ਪਾਕਿਸਤਾਨੀ ਗਾਇਕ ਬਿਲਾਲ ਸਈਦ ਨੇ ਮਹਿਲਾ ਤੇ ਭਰਾ ਨਾਲ ਕੀਤੀ ਕੁੱਟਮਾਰ, ਵਾਇਰਲ ਹੋਈ ਵੀਡੀਓ

ਚੰਡੀਗੜ੍ਹ (ਬਿਊਰੋ)– ਮਸ਼ਹੂਰ ਪਾਕਿਸਤਾਨੀ ਗਾਇਕ ਬਿਲਾਲ ਸਈਦ ਦੀ ਇਕ ਵੀਡੀਓ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਇਸ ਵੀਡੀਓ ’ਚ ਬਿਲਾਲ ਸਈਦ ਲੜਾਈ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਿਲਾਲ ਸਈਦ ਇਕ ਲੜਕੇ ਤੇ ਇਕ ਲੜਕੀ ਨਾਲ ਕੁੱਟਮਾਰ ਕਰ ਰਹੇ ਹਨ।

ਖ਼ਬਰਾਂ ਮੁਤਾਬਕ ਬਿਲਾਲ ਸਈਦ ਦਾ ਆਪਣੇ ਭਰਾ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਤੇ ਜਿਸ ਲੜਕੇ ਨੂੰ ਬਿਲਾਲ ਸਈਦ ਕੁੱਟ ਰਹੇ ਹਨ, ਉਹ ਉਸ ਦਾ ਭਰਾ ਹੀ ਹੈ। ਵੀਡੀਓ ’ਚ ਬਿਲਾਲ ਜਿਸ ਲੜਕੀ ਨਾਲ ਕੁੱਟਮਾਰ ਕਰ ਰਹੇ ਹਨ, ਉਹ ਉਸ ਦੇ ਭਰਾ ਦੀ ਦੋਸਤ ਦੱਸੀ ਜਾ ਰਹੀ ਹੈ।

ਇਸ ਮਾਮਲੇ ’ਤੇ ਪੁਲਸ ਦਾ ਕਹਿਣਾ ਹੈ ਕਿ ਕੋਈ ਕੇਸ ਇਸ ਸਬੰਧੀ ਦਰਜ ਨਹੀਂ ਕੀਤਾ ਗਿਆ ਹੈ ਕਿਉਂਕਿ ਦੋਵਾਂ ਭਰਾਵਾਂ ’ਚ ਮਸਲਾ ਬਾਅਦ ’ਚ ਗੱਲਬਾਤ ਨਾਲ ਖ਼ਤਮ ਹੋ ਗਿਆ ਸੀ। ਉਕਤ ਵਾਇਰਲ ਹੋ ਰਹੀ ਵੀਡੀਓ 10 ਜਨਵਰੀ ਦੀ ਦੱਸੀ ਜਾ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Bilal Saeed (@bilalsaeed_music)

ਬਿਲਾਲ ਸਈਦ ਦੀ ਇਹ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਉਹ ਲੋਕਾਂ ਦੇ ਨਿਸ਼ਾਨੇ ’ਤੇ ਆ ਗਏ। ਲੋਕਾਂ ਨੇ ਬਿਲਾਲ ਸਈਦ ਦੀ ਮਹਿਲਾ ’ਤੇ ਹੱਥ ਚੁੱਕਣ ’ਤੇ ਨਿੰਦਿਆ ਕੀਤੀ ਹੈ। ਇਸ ਤੋਂ ਬਾਅਦ ਬਿਲਾਲ ਸਈਦ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਤੇ ਕੈਪਸ਼ਨ ’ਚ ਇਸ ਪੂਰੇ ਘਟਨਾਕ੍ਰਮ ’ਤੇ ਆਪਣਾ ਪੱਖ ਰੱਖਿਆ ਹੈ।

ਨੋਟ– ਬਿਲਾਲ ਸਈਦ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News