ਵਿਆਹ ਨਾ ਹੋਣ ਦੀ ਡਰਾਮਾ ਕਵੀਨ ਰਾਖੀ ਸਾਵੰਤ ਨੇ ਦੱਸੀ ਵਜ੍ਹਾ, ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ

1/2/2021 10:47:16 AM

ਮੁੰਬਈ (ਬਿਊਰੋ) : ਟੀ. ਵੀ. ਦਾ ਸਭ ਤੋਂ ਵਿਵਾਦਤ ਸ਼ੋਅ ਕਿਹਾ ਜਾਣ ਵਾਲਾ 'ਬਿੱਗ ਬੌਸ' ਇਸ ਸਮੇਂ ਔਡੀਅੰਸ ਨੂੰ ਖੂਬ ਐਂਟਰਟੇਨ ਕਾਰਨ ਆਏ ਦਿਨ ਨਵੇਂ ਹੰਗਾਮਿਆਂ ਕਰਕੇ ਸੁਰਖੀਆਂ 'ਚ ਹੈ। ਇਸ ਪ੍ਰਗੋਰਾਮ 'ਚ ਹੁਣ ਰਾਖੀ ਸਾਵੰਤ ਨੇ ਆਪਣੀ ਨਿੱਜੀ ਜ਼ਿੰਦਗੀ ਦਾ ਕਿੱਸਾ ਰਾਹੁਲ ਵੈਦਿਆ ਨਾਲ ਸਾਂਝਾ ਕੀਤਾ ਹੈ। ਉਸ ਨੇ ਰਾਹੁਲ ਵੈਦਿਆ ਨੂੰ ਕਿਹਾ, "ਘਰ ਦੀ ਔਰਤ ਨੂੰ ਬੋਲਣ ਦੀ ਮਨਾਹੀ ਸੀ, ਇਜਾਜ਼ਤ ਨਹੀਂ ਸੀ। ਹੁਣ ਚੀਜ਼ਾਂ ਬਦਲ ਗਈਆਂ ਹਨ। ਮੇਰੇ ਬਹੁਤ ਸਾਰੇ ਰਿਸ਼ਤੇ ਬਣੇ ਹਨ ਪਰ ਸਾਰੇ ਚਲੇ ਗਏ ਹਨ ਕਿਉਂਕਿ ਮੈਂ ਬਾਲੀਵੁੱਡ 'ਚ ਕੰਮ ਕਰਦੀ ਹਾਂ। ਮੈਂ ਬਾਲੀਵੁੱਡ 'ਚ ਇਕ ਡਾਂਸਰ ਹਾਂ।' ਇਹ ਸਭ ਦੱਸਦਿਆਂ ਹੀ ਰਾਖੀ ਦੀਆਂ ਅੱਖਾਂ 'ਚ ਹੰਝੂ ਆ ਗਏ। ਅੱਗੇ ਰਾਖੀ ਰੋਂਦੀਆਂ ਕਿਹਾ, "ਜਦੋਂ ਅਸੀਂ ਬਾਲੀਵੁੱਡ 'ਚ ਹੁੰਦੇ ਹਾਂ, ਲੋਕ ਜੱਜ ਕਰਦੇ ਹਨ ਕਿ ਅਸੀਂ ਚਰਿੱਤਰਹੀਣ ਹਾਂ। ਬਾਲੀਵੁੱਡ 'ਚ ਰਹਿਣਾ ਇਕ ਗੁਨਾਹ ਹੈ? ਨੱਚਣਾ ਇਕ ਗੁਨਾਹ ਹੈ? ਮੈਨੂੰ ਖੁਸ਼ੀ ਹੈ ਕਿ ਨਮਕ ਇਸ਼ਕ ਜਿਹਾ ਬਣਾਇਆ ਹੈ। ਇਹ ਇਕ ਡਾਂਸਰ ਦੇ ਰਾਹ 'ਚ ਆਇਆ ਮੁਸ਼ਕਲਾਂ ਨੂੰ ਦਿਖਾਉਂਦਾ ਹੈ।"

ਦੱਸ ਦਈਏ ਕਿ 'ਬਿੱਗ ਬੌਸ' 'ਚ ਚਾਰ ਕੰਟੈਸਟੈਂਟਸ ਨੂੰ ਟੱਕਰ ਦੇਣ ਲਈ ਛੇ ਪੁਰਾਣੇ ਖਿਡਾਰੀਆਂ ਨੂੰ ਸ਼ੋਅ 'ਚ ਐਂਟਰ ਕਰਵਾਇਆ ਗਿਆ, ਜਿਨ੍ਹਾਂ 'ਚੋਂ ਹੁਣ ਸ਼ੋਅ 'ਚ ਸਿਰਫ਼ ਅਰਸ਼ੀ ਖ਼ਾਨ, ਵਿਕਾਸ ਗੁਪਤਾ, ਰਾਹੁਲ ਮਹਾਜਨ ਸਮੇਤ ਰਾਖੀ ਸਾਵੰਤ ਮੌਜੂਦ ਹੈ। ਇਸ ਸਮੇਂ ਘਰ 'ਚ ਰਾਖੀ ਸਭ ਤੋਂ ਜ਼ਿਆਦਾ ਲੋਕਾਂ ਦਾ ਮਨੋਰੰਜਨ ਕਰ ਰਹੀ ਹੈ।

ਉਹ ਘਰ 'ਚ ਜੁਲੀ ਦੇ ਅੰਦਾਜ਼ 'ਚ ਘੁੰਮ ਰਹੀ ਹੈ, ਜਿਸ ਤੋਂ ਘਰ ਦੇ ਬਾਕੀ ਮੈਂਬ ਕਾਫ਼ੀ ਪ੍ਰੇਸ਼ਾਨ ਹਨ। ਇਸ ਦੌਰਾਨ ਰਾਖੀ ਨੇ ਰਾਹੁਲ ਦੀ ਧੋਤੀ ਵੀ ਪਾੜ ਦਿੱਤੀ ਸੀ, ਜਿਸ ਮਗਰੋਂ ਬਾਕੀਆਂ ਨੇ ਉਸ ਦੀ ਨਿੰਦਾ ਕੀਤੀ ਪਰ ਰਾਖੀ ਇਸ ਕਰਕੇ ਸੁਰਖੀਆਂ 'ਚ ਨਹੀਂ ਆਈ ਸਗੋਂ ਡ੍ਰਾਮਾ ਕੁਵੀਨ ਆਪਣੀ ਪਰਸਨਲ ਲਾਈਫ ਕਰਕੇ ਸੁਰਖੀਆਂ 'ਚ ਆਈ ਹੈ।


sunita

Content Editor sunita