''ਬਿੱਗ ਬੌਸ'' ਦੇ ਘਰ ਦਾ ਬਦਲਿਆ ਨਕਸ਼ਾ, ਵੇਖੋ ਅੰਦਰ ਦੀ ਖ਼ੂਬਸੂਰਤ ਝਲਕ
Monday, Aug 09, 2021 - 02:34 PM (IST)
ਮੁੰਬਈ (ਬਿਊਰੋ) - ਵਿਵਾਦਪੂਰਨ ਸ਼ੋਅ 'ਬਿੱਗ ਬੌਸ 15' ਦਾ ਅਗਲਾ ਸੀਜ਼ਨ 8 ਅਗਸਤ ਤੋਂ ਓਟੀਟੀ ਪਲੇਟਫਾਰਮ ਵੂਟ 'ਤੇ ਸਟ੍ਰੀਮ ਕੀਤਾ ਜਾ ਰਿਹਾ ਹੈ। 'ਬਿੱਗ ਬੌਸ' ਦੇ ਮੁਕਾਬਲੇਬਾਜ਼ਾਂ ਨਾਲ ਇੱਕ ਹੋਰ ਗੱਲ ਵੀ ਹੈ, ਜੋ ਹਮੇਸ਼ਾ ਚਰਚਾ 'ਚ ਰਹਿੰਦੀ ਹੈ ਅਤੇ ਉਹ ਹੈ 'ਬਿੱਗ ਬੌਸ' ਦਾ ਘਰ। ਜੀ ਹਾਂ, 'ਬਿੱਗ ਬੌਸ' ਦੇ ਘਰ ਦਾ ਆਲੀਸ਼ਾਨ ਘਰ, ਇਸ ਦਾ ਅੰਦਰਲਾ ਹਿੱਸਾ, ਰਸੋਈ, ਬੈਡਰੂਮ ਅਕਸਰ ਸੁਰਖੀਆਂ 'ਚ ਰਹਿੰਦੇ ਹਨ।
ਦੱਸ ਦੇਈਏ ਕਿ ਹਰ ਵਾਰ ਦੀ ਤਰ੍ਹਾਂ, ਇਸ ਵਾਰ ਵੀ 'ਬਿੱਗ ਬੌਸ' ਦੇ ਓਟੀਟੀ ਘਰ 'ਚ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲਣ ਵਾਲੇ ਹਨ। ਖ਼ਾਸ ਕਰਕੇ ਬੈੱਡ ਸਿਸਟਮ ਬਿਲਕੁਲ ਵੱਖਰਾ ਹੋਣ ਜਾ ਰਿਹਾ ਹੈ। ਜਿੱਥੇ ਹਰ ਵਾਰ ਪ੍ਰਤੀਯੋਗੀਆਂ 'ਚ ਬੈਡ-ਸ਼ੇਅਰਿੰਗ ਬਾਰੇ 'ਚ ਇੱਕ ਰਕਿਚ ਕਿਚ ਸੀ ਪਰ ਇਸ ਵਾਰ ਅਜਿਹਾ ਕੁਝ ਨਹੀਂ ਹੋਵੇਗਾ। 'ਬਿੱਗ ਬੌਸ' 'ਚ ਹਰ ਵਾਰ ਬੈਡ ਸ਼ੇਅਰਿੰਗ ਨੂੰ ਲੈ ਕੇ ਮੁਕਾਬਲੇਬਾਜ਼ਾਂ 'ਚ ਲੜਾਈ ਅਤੇ ਝਗੜੇ ਹੁੰਦੇ ਸਨ। ਇੰਨਾ ਹੀ ਨਹੀਂ, ਮਹਿਲਾ ਅਤੇ ਪੁਰਸ਼ ਪ੍ਰਤੀਯੋਗੀ ਦੇ ਬੈੱਡ ਨੂੰ ਸਾਂਝਾ ਕਰਨਾ ਵੀ ਕਈ ਵਾਰ ਵਿਵਾਦਾਂ 'ਚ ਰਿਹਾ ਹੈ ਪਰ ਇਸ ਵਾਰ ਨਿਰਮਾਤਾਵਾਂ ਨੇ ਬੈੱਡ ਸਿਸਟਮ ਨੂੰ ਹਰ ਵਾਰ ਨਾਲੋਂ ਬਹੁਤ ਵੱਖਰਾ ਰੱਖਿਆ ਹੈ।
ਚੈਨਲ ਦੁਆਰਾ ਜਾਰੀ ਕੀਤੇ ਪ੍ਰੋਮੋਜ਼ 'ਚ ਘਰ ਦੀ ਇੱਕ ਝਲਕ ਪਹਿਲਾਂ ਹੀ ਦਿਖਾਈ ਜਾ ਚੁੱਕੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਵਾਰ 'ਬਿੱਗ ਬੌਸ' ਦਾ ਘਰ ਕਾਫ਼ੀ ਰੰਗੀਨ ਹੋਣ ਵਾਲਾ ਹੈ। ਘਰ ਨੂੰ ਬਹੁਤ ਸਾਰੇ ਪ੍ਰਿੰਟਸ ਅਤੇ ਰਿਬਨਾਂ ਨਾਲ ਸਜਾਇਆ ਗਿਆ ਹੈ। ਇਸ ਵਾਰ ਘਰ ਨੂੰ ਕੰਟੈਪਰੈਰੀ ਦਿਖ ਦਿੱਤੀ ਗਈ ਹੈ। ਡਿਜ਼ਾਈਨਰਾਂ ਨੇ 'ਬਿੱਗ ਬੌਸ' ਓਟੀਟੀ ਘਰ ਲਈ ਬੋਹੇਮੀਅਨ, ਜਿਪਸੀ ਅਤੇ ਕਾਰਨੀਵਲ ਲੁੱਕਸ ਦੀ ਚੋਣ ਕੀਤੀ ਹੈ।
ਜੋ ਘਰ ਨੂੰ ਸ਼ਾਨਦਾਰ ਬਣਾਉਣ ਦੇ ਨਾਲ-ਨਾਲ ਘਰੇਲੂ ਦਿਖ ਵੀ ਦਿੰਦਾ ਹੈ। ਮੁਕਾਬਲੇਬਾਜ਼ਾਂ ਦੇ ਆਰਾਮ ਦਾ ਵੀ ਧਿਆਨ ਰੱਖਿਆ ਗਿਆ ਹੈ। ਸਲਾਈਡਿੰਗ ਦਰਵਾਜ਼ੇ ਰਹਿਣ ਅਤੇ ਬਗੀਚੇ ਦੇ ਖੇਤਰਾਂ ਲਈ ਵਰਤੇ ਗਏ ਹਨ। ਇਸ ਵਾਰ ਮੁਕਾਬਲੇਬਾਜ਼ਾਂ ਲਈ ਬੰਕ ਬਿਸਤਰੇ ਦੀ ਵਰਤੋਂ ਕੀਤੀ ਗਈ ਹੈ, ਜੋ ਕਿਸੇ ਨੂੰ ਉਨ੍ਹਾਂ ਦੇ ਬਚਪਨ ਜਾਂ ਹੋਸਟਲ ਦੇ ਦਿਨਾਂ ਦੀ ਯਾਦ ਦਿਵਾਉਣ ਲਈ ਕਾਫ਼ੀ ਹੈ।