''ਬਿੱਗ ਬੌਸ ਓਟੀਟੀ'' ਦੇ ਘਰੋਂ ਬੇਘਰ ਹੋਈ ਮੂਸ ਜਟਾਨਾ, ਸੋਸ਼ਲ ਮੀਡੀਆ ''ਤੇ ਪੋਸਟ ਪਾ ਕੇ ਕੱਢੀ ਦਿਲ ਦੀ ਭੜਾਸ

2021-09-13T14:37:31.83

ਮੁੰਬਈ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ ਓਟੀਟੀ' ਦੇ ਫਿਨਾਲੇ ਤੋਂ ਇੱਕ ਹਫਤਾ ਪਹਿਲਾਂ ਮੂਸ ਜਟਾਨਾ ਘਰ ਤੋਂ ਬਾਹਰ ਹੋ ਗਈ ਹੈ। ਇਸ ਵਜ੍ਹਾ ਕਰਕੇ ਉਸ ਨੂੰ ਵੱਡਾ ਝਟਕਾ ਲੱਗਿਆ ਹੈ। ਪ੍ਰਸ਼ੰਸਕ ਵੀ ਇਸ ਸਭ ਨੂੰ ਦੇਖ ਕੇ ਹੈਰਾਨ ਹਨ। ਮੂਸ ਜਟਾਨਾ ਨੂੰ ਵੀ ਇਸ ਸਭ 'ਤੇ ਯਕੀਨ ਨਹੀਂ ਹੋ ਰਿਹਾ, ਜਿਸ ਨੂੰ ਵੇਖਦੇ ਹੋਏ ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ।

PunjabKesari

ਮੂਸ ਜਟਾਨਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਲਿਖਿਆ ਹੈ, ''ਇਹ ਕੀ ਬਕਵਾਸ ਹੈ …ਮੈਂ ਆਪਣਾ ਮੂੰਹ ਬੰਦ ਰੱਖਾਂਗੀ ਤੇ ਇਸ ਨੂੰ ਇੱਕ ਮਜ਼ਾਕ ਸਮਝਾਂਗੀ ….ਨਹੀਂ ਤਾਂ ਸਾਡੇ 'ਤੇ ਕੋਰਟ ਕੇਸ ਹੋ ਜਾਵੇਗਾ।'' ਮੂਸ ਜਟਾਨਾ ਨੇ ਇਸ ਤੋਂ ਬਾਅਦ ਪ੍ਰਤੀਕ ਸਹਿਜਪਾਲ ਤੇ ਨਿਸ਼ਾਂਤ ਭੱਟ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ''ਇਹ ਦੋਸਤੀ ਹਮ ਨਹੀਂ ਤੋੜੇਗੇ…ਟੇਢੇ ਹਨ ਪਰ ਮੇਰੇ ਹਨ।''

PunjabKesari

ਦੱਸ ਦਈਏ ਕਿ ਮੂਸ ਜਟਾਨਾ ਅਤੇ ਨਿਸ਼ਾਂਤ ਦੀ ਜੋੜੀ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਸੀ। ਇਸ ਦਾ ਨਤੀਜਾ ਇਹ ਹੋਇਆ ਸੀ ਕਿ ਜਦੋਂ ਵੀ ਮੂਸ ਜਟਾਨਾ ਤੇ ਨਿਸ਼ਾਂਤ ਘਰ ਤੋਂ ਬੇਘਰ ਹੋਣ ਲਈ ਨਾਮੀਨੇਟ ਹੋਏ ਤਾਂ ਜਨਤਾ ਦੇ ਵੋਟਾਂ ਨੇ ਉਨ੍ਹਾਂ ਨੂੰ ਬਚਾ ਲਿਆ। ਇਸ ਵਾਰ ਮੂਸ ਜਟਾਨਾ ਨਾਲ ਨੇਹਾ ਭਸੀਨ ਵੀ ਨਾਮੀਨੇਟ ਸੀ ਪਰ ਜਨਤਾ ਨੇ ਇਹ ਨਹੀਂ ਸੀ ਸੋਚਿਆ ਕਿ ਮੂਸ ਜਟਾਨਾ ਬੇਘਰ ਹੋ ਜਾਵੇਗੀ।

PunjabKesari

 
 
 
 
 
 
 
 
 
 
 
 
 
 
 
 

A post shared by Moose Jattana (@moosejattana)


sunita

Content Editor sunita