''ਬਿੱਗ ਬੌਸ'' OTT ''ਚ ਤਬਾਹੀ ਮਚਾਵੇਗੀ ਟੀਵੀ ਦੀ ''ਨਾਗਿਨ'' ਨਿਆ ਸ਼ਰਮਾ, ਕਿਹਾ ''ਹੁਣ ਗੇਮ ਖੇਡਣ ਦਾ ਸਮਾਂ ਆ ਗਿਆ''

09/01/2021 2:34:25 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦੇ ਘਰ 'ਚ ਵਾਈਲਡ ਕਾਰਡ ਐਂਟਰੀ ਕਰਨ ਦਾ ਰੁਝਾਨ ਪਿਛਲੇ ਕਈ ਸਾਲਾਂ ਤੋਂ ਚਲਿਆ ਆ ਰਿਹਾ ਹੈ। ਹਰ ਸੀਜ਼ਨ 'ਚ ਟਵਿੱਸਟ ਲਿਆਉਣ ਲਈ ਸ਼ੋਅ ਵਿਚਕਾਰ ਕੁਝ ਵਾਈਲਡ ਕਾਰਡ ਐਂਟਰੀਆਂ ਕਰਵਾਈਆਂ ਜਾਂਦੀਆਂ ਹਨ, ਜੋ ਘਰ ਦਾ ਪੂਰਾ ਮਾਹੌਲ ਬਦਲ ਦਿੰਦੀਆਂ ਹਨ।

PunjabKesari

ਹੁਣ 'ਬਿੱਗ ਬੌਸ' ਓਟੀਟੀ 'ਚ ਕੁਝ ਅਜਿਹਾ ਹੀ ਹੋਣ ਵਾਲਾ ਹੈ ਕਿਉਂਕਿ ਅੱਜ 'ਬਿੱਗ ਬੌਸ' ਦੇ ਘਰ 'ਚ ਵਾਈਲਡ ਕਾਰਡ ਐਂਟਰੀ ਕਰਨ ਵਾਲੀ ਹੈ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਨਿਆ ਸ਼ਰਮਾ। 

PunjabKesari

ਦੱਸ ਦਈਏ ਕਿ ਨਿਆ ਸ਼ਰਮਾ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਹੈ। ਆਪਣੀਆਂ ਬੋਲਡ ਤਸਵੀਰਾਂ ਅਤੇ ਵੀਡੀਓਜ਼ ਕਾਰਨ ਉਹ ਅਕਸਰ ਸੁਰਖੀਆਂ 'ਚ ਛਾਈ ਰਹਿੰਦੀ ਹੈ। ਇਸ ਕਰਨ ਉਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਵੀ ਕੀਤਾ ਜਾਂਦਾ ਹੈ। ਹੁਣ ਟੀ. ਵੀ. ਦੀ ਫੇਮਸ 'ਨਾਗਿਨ' ਨਿਆ ਸ਼ਰਮਾ 'ਬਿੱਗ ਬੌਸ' ਦੇ ਘਰ 'ਚ ਤਬਾਹੀ ਮਚਾਉਣ ਆ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਨਿਆ ਸ਼ਰਮਾ ਦੀ ਐਂਟਰੀ ਤੋਂ ਪਹਿਲਾਂ ਵੂਟ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪ੍ਰੋਮੋ ਜਾਰੀ ਕੀਤਾ ਗਿਆ ਹੈ, ਜਿਸ 'ਚ ਅਦਾਕਾਰਾ ਇਸ ਗੱਲ ਵੱਲ ਇਸ਼ਾਰਾ ਕਰ ਰਹੀ ਹੈ ਕਿ ਉਹ ਘਰ 'ਚ ਤੂਫ਼ਾਨ ਲਿਆ ਦੇਵੇਗੀ। ਘਰ 'ਚ ਜਾਣ ਤੋਂ ਪਹਿਲਾਂ ਨਿਆ ਸ਼ਰਮਾ ਨੂੰ ਕੁਝ ਦਿਨ ਲਈ ਇਕ ਹੋਟਲ 'ਚ ਕੁਆਰੰਟਾਈਨ ਕੀਤਾ ਗਿਆ ਸੀ।

PunjabKesari

ਵੀਡੀਓ 'ਚ ਨਿਆ ਸ਼ਰਮਾ ਹੋਟਲ ਦੇ ਰੂਮ 'ਚ ਹੀ ਦਿਖਾਈ ਦੇ ਰਹੀ ਹੈ। ਅਦਾਕਾਰਾ ਕਹਿੰਦੀ ਹੈ, 'ਹੈਲੋ ਦੋਸਤੋਂ ਮੈਂ ਹਾਂ ਨੀਆ ਸ਼ਰਮਾ ਅਤੇ ਅੱਜ ਕੱਲ੍ਹ ਮੇਰੀ ਪਸੰਦੀਦਾ ਹਾਬੀ ਹੈ 24 ਘੰਟੇ 'ਬਿੱਗ ਬੌਸ' ਓਟੀਟੀ ਦੇਖਣਾ ਪਰ ਹੁਣ ਗੇਮ ਖੇਡਣ ਦਾ ਸਮਾਂ ਆ ਗਿਆ ਹੈ। ਘਰ 'ਚ ਤੂਫ਼ਾਨ ਲਿਆਉਣ ਦਾ ਸਮਾਂ ਆ ਗਿਆ, ਮੈਂ ਆ ਰਹੀ ਹਾਂ 'ਬਿੱਗ ਬੌਸ' ਦੇ ਘਰ 'ਚ ਤਬਾਹੀ ਮਚਾਉਣ।'

PunjabKesari

 

 
 
 
 
 
 
 
 
 
 
 
 
 
 
 
 

A post shared by Voot (@voot)


sunita

Content Editor

Related News