''ਬਿੱਗ ਬੌਸ'' ਫੇਮ ਹੌਟ ਜੋੜੇ ਨੇ ਸਾਂਝੀ ਕੀਤੀ ਬੈੱਡਰੂਮ ਦੀ ਪ੍ਰਾਈਵੇਟ ਵੀਡੀਓ, ਵੇਖ ਲੋਕਾਂ ਦੇ ਉੱਡੇ ਰੰਗ

Tuesday, Dec 14, 2021 - 10:16 AM (IST)

''ਬਿੱਗ ਬੌਸ'' ਫੇਮ ਹੌਟ ਜੋੜੇ ਨੇ ਸਾਂਝੀ ਕੀਤੀ ਬੈੱਡਰੂਮ ਦੀ ਪ੍ਰਾਈਵੇਟ ਵੀਡੀਓ, ਵੇਖ ਲੋਕਾਂ ਦੇ ਉੱਡੇ ਰੰਗ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਤੇ ਟੀ. ਵੀ. ਸੈਲੇਬਸ ਲਈ ਸੋਸ਼ਲ ਮੀਡੀਆ 'ਤੇ ਕੋਈ ਵੀ ਵੀਡੀਓ ਪੋਸਟ ਕਰਨਾ ਆਮ ਗੱਲ ਹੋ ਗਈ ਹੈ। ਹਾਲ ਹੀ 'ਚ 'ਬਿੱਗ ਬੌਸ' ਫੇਮ ਰੋਸ਼ੇਲ ਰਾਓ ਤੇ ਉਨ੍ਹਾਂ ਦੇ ਪਤੀ ਕੀਥ ਸਿਕਵੇਰਾ ਨੇ ਆਪਣੀ ਇੱਕ ਅਜਿਹੀ ਪ੍ਰਾਈਵੇਟ ਵੀਡੀਓ ਪੋਸਟ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਦੰਗ ਰਹਿ ਗਏ। ਇਸ ਵੀਡੀਓ 'ਚ ਲੋਕਾਂ ਨੇ ਕੁਝ ਅਜਿਹਾ ਦੇਖਿਆ, ਜਿਸ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਸੀ। ਦਰਅਸਲ ਰੋਸ਼ਲ ਰਾਓ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਪਤੀ ਕੀਥ ਨਾਲ ਬੈੱਡਰੂਮ ਦਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਰੋਸ਼ੇਲ ਆਪਣੇ ਪਤੀ ਕੀਥ ਨਾਲ ਬੈੱਡ 'ਤੇ ਪਈ ਨਜ਼ਰ ਆ ਰਹੀ ਹੈ। ਕੀਥ ਆਪਣੇ ਫ਼ੋਨ 'ਤੇ ਕੁਝ ਦੇਖ ਰਿਹਾ ਹੈ, ਜਦੋਂਕਿ ਰੋਸ਼ੇਲ ਲੇਟ ਕੇ ਲੈਪਟਾਪ 'ਤੇ ਕੁਝ ਕੰਮ ਕਰ ਰਹੀ ਹੈ। ਵੀਡੀਓ ਦੀ ਸ਼ੁਰੂਆਤ 'ਚ ਸਭ ਕੁਝ ਆਮ ਲੱਗਦਾ ਹੈ।


ਇਸ ਤੋਂ ਬਾਅਦ ਵੀਡੀਓ 'ਚ ਕੀਥ ਰੋਸ਼ੇਲ ਨੂੰ ਫੋਨ 'ਚ ਕੁਝ ਦਿਖਾਉਂਦੇ ਹੋਏ ਦੋਵੇਂ ਫੋਨ ਨੂੰ ਨਾਲ-ਨਾਲ ਰੱਖਦੇ ਹੋਏ। ਫਿਰ ਕੀਥ ਰੋਸ਼ਾਲ ਨੂੰ ਚੁੰਮਦਾ ਹੈ। ਇਸ ਤਰ੍ਹਾਂ ਰੋਸ਼ੇਲ ਕੀਥ ਨੂੰ ਅਜਿਹਾ ਕਰਦੇ ਦੇਖ ਕੇ ਰੋਮਾਂਟਿਕ ਹੋ ਜਾਂਦੀ ਹੈ। ਇਸ ਦੌਰਾਨ ਕੀਥ ਸ਼ਰਟਲੈੱਸ ਹੈ। ਕੀਥ ਦੀ ਪਿੱਠ 'ਤੇ ਲਿਖਿਆ ਹੋਇਆ ਹੈ- 'Use this Time to'।

ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਅਦਾਕਾਰਾ ਰੋਸ਼ੇਲ ਨੇ ਕੈਪਸ਼ਨ 'ਚ ਲਿਖਿਆ, ''ਸਾਰੇ ਜੋੜੇ ਜੋ ਇਸ ਸਮੇਂ ਬਾਹਰ ਹਨ...ਤੁਹਾਡੇ ਲਈ ਖ਼ਾਸ ਸੰਦੇਸ਼...''। ਇਸ ਨੂੰ ਦੇਖਦੇ ਹੋਏ ਇਸ ਜੋੜੀ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਜਾ ਰਿਹਾ ਹੈ। ਲੋਕ ਪੁੱਛ ਰਹੇ ਹਨ ਕਿ ਇਸ ਨਿੱਜੀ ਪਲ ਨੂੰ ਕਿਸ ਨੇ ਸ਼ੂਟ ਕੀਤਾ ਹੈ।

ਦੱਸ ਦੇਈਏ ਕਿ ਰੋਸ਼ੇਲ ਤੇ ਕੀਥ 'ਬਿੱਗ ਬੌਸ' ਦੇ ਸੀਜ਼ਨ 9 'ਚ ਨਜ਼ਰ ਆਏ ਸਨ। ਉਦੋਂ ਤੋਂ ਇਹ ਜੋੜੀ ਦਰਸ਼ਕਾਂ ਦੇ ਦਿਲਾਂ 'ਤੇ ਛਾਈ ਹੋਈ ਹੈ। ਹਾਲਾਂਕਿ ਦੋਵੇਂ ਉਸ ਸਮੇਂ ਰਿਲੇਸ਼ਨਸ਼ਿਪ 'ਚ ਸਨ। ਸ਼ੋਅ ਤੋਂ ਬਾਹਰ ਆ ਕੇ ਦੋਹਾਂ ਨੇ ਵਿਆਹ ਕਰਵਾ ਲਿਆ। ਹਰ ਰੋਜ਼ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਨ ਵਾਲੇ ਕੀਥ ਤੇ ਰੋਸ਼ੇਲ ਸੋਸ਼ਲ ਮੀਡੀਆ 'ਤੇ ਕਾਫ਼ੀ ਮਸ਼ਹੂਰ ਹਨ।


author

sunita

Content Editor

Related News