ਬਿਗ ਬੌਸ ਫੇਮ ਚਾਹਤ ਪਾਂਡੇ ਦੀ ਮਾਂ ਦੀਆਂ ਵਧੀਆਂ ਮੁਸ਼ਕਲਾਂ, ਜਾਣੋ ਮਾਮਲਾ

Wednesday, Oct 30, 2024 - 02:46 PM (IST)

ਬਿਗ ਬੌਸ ਫੇਮ ਚਾਹਤ ਪਾਂਡੇ ਦੀ ਮਾਂ ਦੀਆਂ ਵਧੀਆਂ ਮੁਸ਼ਕਲਾਂ, ਜਾਣੋ ਮਾਮਲਾ

ਮੁੰਬਈ- ਜ਼ਿਲ੍ਹਾ ਜੱਜ ਅਮਰ ਗੋਇਲ ਨੇ ਟੀ.ਵੀ. ਸੀਰੀਅਲ ਅਦਾਕਾਰਾ ਅਤੇ ਬਿੱਗ ਬੌਸ ਦੇ ਮੌਜੂਦਾ ਸੀਜ਼ਨ ਦੀ ਪ੍ਰਤੀਯੋਗੀ ਚਾਹਤ ਪਾਂਡੇ ਦੀ ਮਾਂ ਭਾਵਨਾ ਪਾਂਡੇ ਦੀ ਕਾਰ ਦੀ ਕਿਸ਼ਤ ਨਾ ਅਦਾ ਕਰਨ 'ਤੇ ਜਾਇਦਾਦ ਕੁਰਕ ਕਰਨ ਦਾ ਹੁਕਮ ਦਿੱਤਾ ਹੈ। ਸਾਲ 2019 'ਚ ਉਸ ਨੇ ਇੱਕ ਫਾਈਨਾਂਸ ਕੰਪਨੀ ਤੋਂ 8 ਲੱਖ 50 ਹਜ਼ਾਰ ਰੁਪਏ ਦੀ ਕਾਰ ਫਾਈਨਾਂਸ ਕੀਤੀ ਸੀ। ਜਿਸ ਵਿੱਚੋਂ ਉਸ ਨੇ 4 ਲੱਖ 62 ਹਜ਼ਾਰ ਰੁਪਏ ਦੀ ਰਕਮ ਜਮ੍ਹਾਂ ਨਹੀਂ ਕਰਵਾਈ। ਇਸ 'ਤੇ ਉਸ ਵਿਰੁੱਧ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਵੀ ਉਸ ਨੇ ਰਕਮ ਜਮ੍ਹਾਂ ਨਹੀਂ ਕਰਵਾਈ। ਜਿਸ ਕਾਰਨ ਹੁਣ ਬਕਾਇਆ ਰਾਸ਼ੀ 13 ਲੱਖ 20 ਹਜ਼ਾਰ ਰੁਪਏ ਹੋ ਗਈ ਹੈ। ਭਾਵਨਾ ਪਾਂਡੇ ਨੇ ਜਦੋਂ ਰਕਮ ਜਮ੍ਹਾਂ ਨਹੀਂ ਕਰਵਾਈ ਤਾਂ ਫਾਈਨਾਂਸ ਕੰਪਨੀ ਨੇ ਅਦਾਲਤ ਦੀ ਸ਼ਰਨ ਲਈ।

ਇਹ ਖ਼ਬਰ ਵੀ ਪੜ੍ਹੋ -ਇਸ ਅਦਾਕਾਰਾ ਦੀ ਡੋਲੀ ਉੱਠਣ ਤੋਂ ਪਹਿਲਾਂ ਕਰੀਬੀ ਦੀ ਉੱਠੀ ਅਰਥੀ

ਕੰਪਨੀ ਦੇ ਵਕੀਲ ਅਨੁਪਮ ਭਾਰਤੀ ਨੇ ਦੱਸਿਆ ਕਿ ਭਾਵਨਾ ਪਾਂਡੇ ਪੇਸ਼ੇ ਤੋਂ ਸਰਕਾਰੀ ਅਧਿਆਪਕ ਹੈ। ਉਸ ਨੇ ਇੱਕ ਕਾਰ ਲਈ ਵਿੱਤੀ ਸਹਾਇਤਾ ਕੀਤੀ ਸੀ। ਜਿਸ ਦੀਆਂ ਕਿਸ਼ਤਾਂ ਉਸ ਨੇ ਜਮ੍ਹਾ ਨਹੀਂ ਕਰਵਾਈਆਂ। ਇਸ ਤੋਂ ਪਹਿਲਾਂ ਕੰਪਨੀ ਨੇ ਨੋਟਿਸ ਜਾਰੀ ਕੀਤਾ ਸੀ ਪਰ ਉਨ੍ਹਾਂ ਨੇ ਰਕਮ ਜਮ੍ਹਾਂ ਨਹੀਂ ਕਰਵਾਈ। ਜਿਸ ਤੋਂ ਬਾਅਦ ਉਸ ਨੇ ਅਦਾਲਤ ਦੀ ਸ਼ਰਨ ਲਈ। ਵਕੀਲ ਨੇ ਕਿਹਾ ਕਿ ਜੱਜ ਨੇ ਭਾਵਨਾ ਪਾਂਡੇ ਦੀ ਜਾਇਦਾਦ ਕੁਰਕ ਕਰਨ ਦਾ ਹੁਕਮ ਦਿੱਤਾ ਹੈ। ਇਸ ਵਿੱਚ ਪੁਲਸ ਦਾ ਸਹਿਯੋਗ ਵੀ ਲਿਆ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ -ਅਦਾਕਾਰ ਦਰਸ਼ਨ ਥੂਗੁਦੀਪ ਨੂੰ ਹਾਈਕੋਰਟ ਤੋਂ ਮਿਲੀ ਰਾਹਤ

ਤੁਹਾਨੂੰ ਦੱਸ ਦੇਈਏ ਕਿ ਭਾਵਨਾ ਪਾਂਡੇ ਦੀ ਧੀ ਚਾਹਤ ਪਾਂਡੇ ਇਸ ਸਮੇਂ ਸ਼ੋਅ ਬਿਸ ਬੌਸ 'ਚ ਸ਼ਾਮਲ ਹੈ। ਉਸ ਨੇ ਆਮ ਆਦਮੀ ਪਾਰਟੀ ਤੋਂ ਦਮੋਹ ਵਿਧਾਨ ਸਭਾ ਚੋਣ ਵੀ ਲੜੀ ਸੀ, ਪਰ ਉਹ ਚੋਣ ਹਾਰ ਗਈ ਸੀ ਅਤੇ ਉਸ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੀ। ਅਦਾਲਤ ਵੱਲੋਂ ਰਾਸ਼ੀ ਵਸੂਲਣ ਦੇ ਹੁਕਮ ਜਾਰੀ ਕੀਤੇ ਹਨ। ਇਸ ਵਿੱਚ ਭਾਵਨਾ ਪਾਂਡੇ ਨੂੰ ਫਾਈਨਾਂਸ ਕੰਪਨੀ ਦਾ ਪੈਸਾ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੀ ਤਾਂ ਅਦਾਲਤ ਉਸ ਦੀ ਜਾਇਦਾਦ ਕੁਰਕ ਕਰ ਦੇਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News