ਲੰਬੇ ਇੰਤਜ਼ਾਰ ਮਗਰੋਂ ਇਸ ਮੁਕਾਬਲੇਬਾਜ਼ ਦੇ ਹੱਥ ਆਈ ਘਰ ਦੀ ਸੱਤਾ, ਕੈਪਟਨ ਬਣ ਸੰਭਾਲੀ ਘਰ ਦੀ ਵਾਗਡੋਰ

Wednesday, Jan 03, 2024 - 12:33 PM (IST)

ਲੰਬੇ ਇੰਤਜ਼ਾਰ ਮਗਰੋਂ ਇਸ ਮੁਕਾਬਲੇਬਾਜ਼ ਦੇ ਹੱਥ ਆਈ ਘਰ ਦੀ ਸੱਤਾ, ਕੈਪਟਨ ਬਣ ਸੰਭਾਲੀ ਘਰ ਦੀ ਵਾਗਡੋਰ

ਮਨੋਰੰਜਨ ਡੈਸਕ : ਟੀ. ਵੀ. ਦਾ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ 17' ਦੇ ਘਰ ਵਿਚ ਪਿਛਲੇ ਕਈ ਦਿਨਾਂ ਤੋਂ ਹੰਗਾਮਾ ਚੱਲ ਰਿਹਾ ਹੈ। ਥੋੜੇ ਦਿਨਾਂ 'ਚੋਂ ਤਿੰਨ ਮੁਕਾਬਲੇਬਾਜ਼ ਸ਼ੋਅ ਤੋਂ ਬਾਹਰ ਹੋ ਗਏ ਹਨ। ਉੱਥੇ ਹੀ ਹੁਣ ਅੱਧੇ ਤੋਂ ਵੱਧ ਹਾਊਸਮੇਟ ਨੌਮੀਨੇਟ ਹੋ ਚੁੱਕੇ ਹਨ। ਇਸ ਦੌਰਾਨ 'ਬਿੱਗ ਬੌਸ' ਸੀਜ਼ਨ 17 ਦੇ ਨਵੇਂ ਕੈਪਟਨ ਬਾਰੇ ਅਪਡੇਟ ਆਈ ਹੈ। ਪਿਛਲੇ ਕਈ ਦਿਨਾਂ ਤੋਂ 'ਬਿੱਗ ਬੌਸ' ਦੇ ਘਰ 'ਤੇ ਕੋਰੀਅਨ ਸਿੰਗਰ ਔਰਾ ਰਾਜ ਕਰ ਰਹੀ ਸੀ। ਹੁਣ ਉਸ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਹੈ ਅਤੇ ਸ਼ੋਅ ਨੂੰ ਨਵਾਂ ਕੈਪਟਨ ਮਿਲ ਗਿਆ ਹੈ। 'ਬਿੱਗ ਬੌਸ 17' ਦਾ ਫਾਰਮੈਟ ਪਿਛਲੇ ਸਾਰੇ ਸੀਜ਼ਨਾਂ ਤੋਂ ਥੋੜ੍ਹਾ ਵੱਖਰਾ ਹੈ। ਸ਼ੋਅ ਦੀ ਸ਼ੁਰੂਆਤ 'ਚ ਨਾ ਤਾਂ ਟਾਸਕ ਸਨ ਅਤੇ ਨਾ ਹੀ ਕੈਪਟੈਂਸੀ ਟਾਸਕ। ਹਾਲਾਂਕਿ ਕੁਝ ਹਫ਼ਤਿਆਂ ਬਾਅਦ ਸ਼ੋਅ ਆਪਣੇ ਪੁਰਾਣੇ ਟਰੈਕ 'ਤੇ ਵਾਪਸ ਆ ਗਿਆ। ਉੱਥੇ ਹੀ ਘਰ ਦੇ ਪਹਿਲੇ ਕਪਤਾਨ ਮੁਨੱਵਰ ਫਾਰੂਕੀ ਬਣੇ ।

PunjabKesari
ਘਰ ਨੂੰ ਮਿਲਿਆ ਚੌਥਾ ਕੈਪਟਨ
ਮੁਨੱਵਰ ਤੋਂ ਬਾਅਦ ਈਸ਼ਾ ਮਾਲਵੀਆ ਇਸ ਸੀਜ਼ਨ ਦੀ ਦੂਜੀ ਕੈਪਟਨ ਬਣੀ। ਉੱਥੇ ਹੀ ਔਰਾ ਨੇ ਤੀਜੀ ਵਾਰ 'ਬਿੱਗ ਬੌਸ' ਦੀ ਕਪਤਾਨੀ ਸੰਭਾਲੀ। ਹੁਣ ਘਰ ਨੂੰ ਚੌਥਾ ਕਪਤਾਨ ਮਿਲ ਗਿਆ ਹੈ, ਜੋ ਲੰਬੇ ਸਮੇਂ ਤੋਂ ਇਹ ਰੁਤਬਾ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। 'ਬਿੱਗ ਬੌਸ 17' ਨਾਲ ਸਬੰਧਿਤ ਅਪਡੇਟ ਸ਼ੇਅਰ ਕਰਨ ਵਾਲੇ ਫੈਨ ਪੇਜ ਮੁਤਾਬਿਕ, ਟੀਵੀ ਦੀ ਨੂੰਹ ਅੰਕਿਤਾ ਲੋਖੰਡੇ ਸ਼ੋਅ ਦੀ ਨਵੀਂ ਕੈਪਟਨ ਬਣ ਗਈ ਹੈ। ਅਦਾਕਾਰਾ ਦਾ ਮੁਕਾਬਲਾ ਆਇਸ਼ਾ ਖਾਨ, ਅਰੁਣ ਮਾਸ਼ੇਟੀ, ਮਨਾਰਾ ਚੋਪੜਾ, ਸਮਰਥ ਜੁਰੇਲ ਅਤੇ ਵਿੱਕੀ ਜੈਨ ਨਾਲ ਸੀ। ਕਰੀਬ ਪੰਜ ਰਾਊਂਡਾਂ ਮਗਰੋਂ ਅੰਕਿਤਾ ਲੋਖੰਡੇ ਘਰ ਦੀ ਜੇਤੂ ਬਣ ਗਈ। ਹੁਣ ਦੇਖਣਾ ਹੋਵੇਗਾ ਕਿ ਉਹ ਘਰ ਦੀ ਵਾਗਡੋਰ ਕਿਵੇਂ ਸੰਭਾਲਦੀ ਹੈ।

PunjabKesari

ਨੌਮੀਨੇਸ਼ਨ ਲਿਸਟ 'ਚ 6 ਪ੍ਰਤੀਯੋਗੀਆਂ ਦੇ ਨਾਂ ਸ਼ਾਮਲ 
'ਬਿੱਗ ਬੌਸ 17' ਦੇ ਅਪਡੇਟ ਦੀ ਗੱਲ ਕਰੀਏ ਤਾਂ ਇਸ ਹਫ਼ਤੇ ਨੌਮੀਨੇਸ਼ਨ ਲਿਸਟ 'ਚ 6 ਪ੍ਰਤੀਯੋਗੀਆਂ ਦੇ ਨਾਂ ਸ਼ਾਮਲ ਹਨ। ਇਨ੍ਹਾਂ 'ਚ ਅਭਿਸ਼ੇਕ ਕੁਮਾਰ, ਅਰੁਣ ਮਸ਼ੇਟੀ, ਸਮਰਥ ਜੁਰੇਲ, ਔਰਾ, ਮੁਨੱਵਰ ਫਾਰੂਕੀ ਅਤੇ ਆਇਸ਼ਾ ਖਾਨ ਦੇ ਨਾਂ ਸ਼ਾਮਲ ਹਨ। ਜੇਕਰ ਅਸੀਂ ਐਲੀਮੀਨੇਸ਼ਨ ਸੂਚੀ 'ਤੇ ਨਜ਼ਰ ਮਾਰੀਏ ਤਾਂ ਇਸ ਹਫ਼ਤੇ ਟ੍ਰਿਪਲ ਐਵੀਕਸ਼ਨ ਹੋਈ। ਰਿੰਕੂ ਧਵਨ ਅਤੇ ਨੀਲ ਭੱਟ ਡਬਲ ਐਲੀਮੀਨੇਸ਼ਨ ਵਿਚ ਬਾਹਰ ਹੋ ਗਏ। ਇਸ ਦੇ ਨਾਲ ਹੀ ਅਨੁਰਾਗ ਡੋਭਾਲ ਨੂੰ ਮਿਡਨਾਈਟ ਐਵੀਕਸ਼ਨ 'ਚ ਬੇਦਖਲ ਕਰ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News