ਪ੍ਰੇਮੀ ਨੂੰ ਲੈ ਕੇ ਮਨਾਰਾ ਨਾਲ ਹੋਈ ਅੰਕਿਤਾ ਦੀ ਚੰਗੀ ਲੜਾਈ, ਵੇਖ ਫੈਨਜ਼ ਨੇ ਅਦਾਕਾਰਾ ਨੂੰ ਕਿਹਾ- ਟੌਕਸਿਕ

Wednesday, Oct 25, 2023 - 04:33 PM (IST)

ਪ੍ਰੇਮੀ ਨੂੰ ਲੈ ਕੇ ਮਨਾਰਾ ਨਾਲ ਹੋਈ ਅੰਕਿਤਾ ਦੀ ਚੰਗੀ ਲੜਾਈ, ਵੇਖ ਫੈਨਜ਼ ਨੇ ਅਦਾਕਾਰਾ ਨੂੰ ਕਿਹਾ- ਟੌਕਸਿਕ

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦੇ ਨਵੇਂ ਸੀਜ਼ਨ 'ਚ 17 ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ ਹੈ। ਇਨ੍ਹਾਂ 'ਚ ਸਭ ਤੋਂ ਮਸ਼ਹੂਰ ਅੰਕਿਤਾ ਲੋਖੰਡੇ ਹੈ। ਅਦਾਕਾਰਾ ਸੁਸ਼ਾਂਤ ਸਿੰਘ ਰਾਜਪੂਤ ਨਾਲ ਸੁਪਰਹਿੱਟ ਸ਼ੋਅ 'ਪਵਿੱਤਰ ਰਿਸ਼ਤਾ' ਲਈ ਲਾਈਮਲਾਈਟ 'ਚ ਰਹੀ ਹੈ। 'ਬਿੱਗ ਬੌਸ 17' ਦੇ ਮੰਚ 'ਤੇ ਫੈਨਜ਼ ਨੂੰ ਪਹਿਲੀ ਵਾਰ ਅੰਕਿਤਾ ਲੋਖੰਡੇ ਦੀ ਰਿਅਲ ਪਰਸਨੈਲਿਟੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਅਦਾਕਾਰਾ ਨੂੰ ਲੋਕ ਪਸੰਦ ਕਰਨ ਦੀ ਬਜਾਏ ਨੈਗਟਿਵ ਨਜ਼ਰ ਆ ਰਹੀ ਹੈ।

ਮਨਾਰਾ ਨਾਲ ਅੰਕਿਤਾ ਦੀ ਬਹਿਸ
'ਬਿੱਗ ਬੌਸ 17' ਦੇ ਮੇਕਰਸ ਨੇ ਸ਼ੋਅ ਦਾ ਇੱਕ ਪ੍ਰੋਮੋ ਸ਼ੇਅਰ ਕੀਤਾ ਹੈ। ਵੀਡੀਓ 'ਚ ਮਨਾਰਾ ਚੋਪੜਾ ਆਪਣੇ ਪ੍ਰੇਮੀ ਨੂੰ ਲੈ ਕੇ ਅੰਕਿਤਾ ਲੋਖੰਡੇ ਨਾਲ ਕਾਫ਼ੀ ਬਹਿਸ ਹੋ ਜਾਂਦੀ ਹੈ। ਦਰਅਸਲ ਇੱਥੇ ਗੱਲ ਈਸ਼ਾ ਮਾਲਵੀਆ ਦੀ ਸੀ। ਮਨਾਰਾ ਨੇ ਆਪਣੇ ਪ੍ਰੇਮੀ ਬਾਰੇ ਉਸ 'ਤੇ ਤੰਜ ਕੱਸ ਦਿੱਤਾ।

ਮਨਾਰਾ ਦੀਆਂ ਅੱਖਾਂ ’ਚ ਆਏ ਹੰਝੂ
ਅੰਕਿਤਾ ਨੂੰ ਮਨਾਰਾ ਦੀਆਂ ਗੱਲਾਂ ਬਿਲਕੁਲ ਵੀ ਪਸੰਦ ਨਹੀਂ ਆਈਆਂ ਅਤੇ ਉਹ ਗੁੱਸੇ 'ਚ ਆ ਗਈ। ਅਦਾਕਾਰਾ ਨੇ ਚੀਕ ਕੇ ਕਿਹਾ, ਕਿਸੇ ਦੇ ਕਰੈਕਟਰ ਨੂੰ ਜੱਜ ਨਾ ਕਰੋ, ਮੈਂ ਤੁਹਾਡਾ ਕਰੈਕਟਰ ਦੱਸਾ। ਅੰਕਿਤਾ ਨੂੰ ਗੁੱਸੇ 'ਚ ਦੇਖ ਕੇ ਮਨਾਰਾ ਰੋਣ ਲੱਗ ਜਾਂਦੀ ਹੈ ਤੇ ਪੁੱਛਦੀ ਹੈ ਕਿ ਉਹ ਅਜਿਹਾ ਕਿਉਂ ਕਰ ਰਹੀ ਹੈ।

ਅੰਕਿਤਾ ਨੂੰ ਫੈਨਜ਼ ਨੇ ਕਿਹਾ ਟੌਕਸਿਕ
ਮਨਾਰਾ ਤੇ ਅੰਕਿਤਾ ਦੇ ਇਸ ਵੀਡੀਓ 'ਤੇ 'ਬਿੱਗ ਬੌਸ' ਦੇ ਫੈਨਜ਼ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੁਝ ਲੋਕਾਂ ਨੇ ਅੰਕਿਤਾ ਨੂੰ ਉਸ ਦੇ ਰਵੱਈਏ ਲਈ ਟੌਕਸਿਕ ਦੱਸਿਆ। ਕੁਝ ਯੂਜ਼ਰਜ਼ ਨੇ ਇਹ ਵੀ ਕਿਹਾ ਕਿ ਉਹ ਸ਼ਾਂਤੀ ਨਾਲ ਗੱਲ ਕਰ ਸਕਦੀ ਹੈ ਫਿਰ ਵੀ ਉਹ ਗ਼ਲਤ ਵਿਵਹਾਰ ਕਰਦੀ ਹੈ। 

'ਬਿੱਗ ਬੌਸ 17' 'ਚ ਅੰਕਿਤਾ ਲੋਖੰਡੇ ਤੋਂ ਇਲਾਵਾ ਮਨਾਰਾ ਚੋਪੜਾ, ਅਭਿਸ਼ੇਕ ਕੁਮਾਰ, ਨਵੀਦ, ਮੁਨੱਵਰ ਫਾਰੂਕੀ, ਵਿੱਕੀ ਜੈਨ, ਐਸ਼ਵਰਿਆ ਸ਼ਰਮਾ, ਨੀਲ ਭੱਟ, ਈਸ਼ਾ ਮਾਲਵੀਆ, ਸਨਾ ਰਈਸ ਖਾਨ, ਸੋਨੀਆ ਬਾਂਸਲ, ਅਨੁਰਾਗ ਡੋਵਾਲ (ਯੂਕੇ 07 ਰਾਈਡਰ), ਜਿਗਨਾ ਵੋਰਾ, ਫਿਰੋਜ਼ਾ ਖਾਨ (ਖਾਨਜ਼ਾਦੀ) ), ਸੰਨੀ ਆਰੀਆ (ਤਹਿਲਕਾ ਪ੍ਰੈਂਕ), ਰਿੰਕੂ ਧਵਨ ਅਤੇ ਅਰੁਣ ਸ਼੍ਰੀਕਾਂਤ ਮਾਸ਼ੇਟੀ (ਅਚਾਨਕ ਸ਼ਾਨਦਾਰ)।


author

sunita

Content Editor

Related News