‘ਬਿੱਗ ਬੌਸ’ ਦੇ ਘਰ ’ਚ ਦੋਹਰਾ ਝਟਕਾ, ਦੇਵੋਲੀਨਾ ਸਣੇ ਇਹ ਮੁਕਾਬਲੇਬਾਜ਼ ਹੋਇਆ ਘਰੋਂ ਬਾਹਰ

01/25/2022 2:13:37 PM

ਮੁੰਬਈ (ਬਿਊਰੋ)– ‘ਬਿੱਗ ਬੌਸ 15’ ’ਚ ਕਾਫੀ ਸਮੇਂ ਤੋਂ ਕੋਈ ਮੁਕਾਬਲੇਬਾਜ਼ ਘਰੋਂ ਬਾਹਰ ਨਹੀਂ ਹੋਇਆ ਸੀ। ਬੀਤੇ ਦਿਨੀਂ ਉਮਰ ਰਿਆਜ਼ ਜ਼ਰੂਰ ਘਰੋਂ ਬਾਹਰ ਹੋਏ ਸਨ ਪਰ ਪ੍ਰਤੀਕ ਸਹਿਜਪਾਲ ਨਾਲ ਝਗੜਾ ਕਰਨ ਤੋਂ ਬਾਅਦ ਉਸ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ।

ਉਨ੍ਹਾਂ ਨੇ ‘ਬਿੱਗ ਬੌਸ’ ਦੇ ਨਿਯਮਾਂ ਦੀ ਉਲੰਘਣਾ ਕੀਤੀ ਸੀ। ਅਜਿਹੇ ’ਚ ਇਸ ਹਫ਼ਤੇ ਡਬਲ ਐਵਿਕਸ਼ਨ ਹੋਇਆ, ਜਿਸ ਨਾਲ ਮੁਕਾਬਲੇਬਾਜ਼ਾਂ ਨੂੰ ਹੀ ਨਹੀਂ, ਸਗੋਂ ਪ੍ਰਸ਼ੰਸਕਾਂ ਨੂੰ ਵੀ ਝਟਕਾ ਲੱਗਾ ਹੈ। ਇਸ ਹਫ਼ਤੇ 3 ਮੁਕਾਬਲੇਬਾਜ਼ ਰਸ਼ਮੀ ਦੇਸਾਈ, ਦੇਵੋਲੀਨਾ ਭੱਟਾਚਾਰਜੀ ਤੇ ਅਭਿਜੀਤ ਟਿਕਟ ਟੂ ਫਿਨਾਲੇ ਵੀਕ ਤੋਂ ਬਾਹਰ ਹੋ ਗਏ ਸਨ, ਜਿਸ ਕਾਰਨ ਉਹ ਨਾਮੀਨੇਟਿਡ ਸਨ। ਤਿੰਨੇ ਵਾਈਲਡ ਕਾਰਡ ਰਾਹੀਂ ਘਰ ’ਚ ਦਾਖ਼ਲ ਹੋਏ ਸਨ।

ਸੋਮਵਾਰ ਨੂੰ ਪ੍ਰਸਾਰਿਤ ਐਪੀਸੋਡ ’ਚ ‘ਬਿੱਗ ਬੌਸ’ ਸਾਰਿਆਂ ਨੂੰ ਲੀਵਿੰਗ ਏਰੀਆ ’ਚ ਇਕੱਠਾ ਹੋਣ ਲਈ ਕਹਿੰਦੇ ਹਨ। ਉਹ ਤਿੰਨਾਂ ਮੁਕਾਬਲੇਬਾਜ਼ਾਂ ਰਸ਼ਮੀ ਦੇਸਾਈ, ਦੇਵੋਲੀਨਾ ਤੇ ਅਭਿਜੀਤ ਦੇ ਗੇਮ ਪੈਸ਼ਨ ਦੀ ਤਾਰੀਫ਼ ਕਰਦੇ ਹਨ, ਜਿਨ੍ਹਾਂ ਨੇ ਸੀਜ਼ਨ 15 ਨੂੰ ਸਫਲ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ।

ਇਹ ਖ਼ਬਰ ਵੀ ਪੜ੍ਹੋ : ‘ਪੁਸ਼ਪਾ’ ਦੀ ਅਦਾਕਾਰਾ ’ਤੇ ਫੁੱਟਿਆ ਲੋਕਾਂ ਦਾ ਗੁੱਸਾ, ਗਰੀਬ ਬੱਚਿਆਂ ਨਾਲ ਕਰ ਦਿੱਤਾ ਕੁਝ ਅਜਿਹਾ

ਪਹਿਲਾਂ ਅਜਿਹੀ ਚਰਚਾ ਸੀ ਕਿ ਰਸ਼ਮੀ ਦੇਸਾਈ ਐਲੀਮੀਨੇਟ ਹੋ ਗਈ ਹੈ ਪਰ ਰਸ਼ਮੀ ਸੁਰੱਖਿਅਤ ਰਹੀ, ਜਦਕਿ ਦੇਵੋਲੀਨਾ ਤੇ ਅਭਿਜੀਤ ਦੋਵੇਂ ਹੀ ਘਰੋਂ ਬਾਹਰ ਹੋ ਗਏ।

ਖ਼ੁਦ ਨੂੰ ਸੁਰੱਖਿਅਤ ਹੋਣ ’ਤੇ ਰਸ਼ਮੀ ਦੇਸਾਈ ‘ਬਿੱਗ ਬੌਸ’ ਦਾ ਧੰਨਵਾਦ ਕਰਦੀ ਹੈ ਕਿ ਉਸ ਨੂੰ ਦੁਬਾਰਾ ਮੌਕਾ ਮਿਲਿਆ। ਉਥੇ ਦੇਵੋਲੀਨਾ ਭਾਵੁਕ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਉਹ ਬਾਹਰ ਜਾ ਕੇ ਰਸ਼ਮੀ ਨੂੰ ਮਿਲੇਗੀ ਤੇ ਆਪਣੇ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇਗੀ। ਉਥੇ ਅਭਿਜੀਤ ਵੀ ‘ਬਿੱਗ ਬੌਸ’ ਦਾ ਧੰਨਵਾਦ ਕਰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News