ਸਲਮਾਨ ਸਮੇਂ ਤੋਂ ਪਹਿਲਾਂ ਦੇਣਗੇ ਘਰਵਾਲਿਆਂ ਨੂੰ ਝਟਕਾ, ਬਦਲਿਆ ''ਵੀਕੈਂਡ ਕਾ ਵਾਰ'' ਦਾ ਸਮਾਂ

Friday, Jan 21, 2022 - 04:07 PM (IST)

ਸਲਮਾਨ ਸਮੇਂ ਤੋਂ ਪਹਿਲਾਂ ਦੇਣਗੇ ਘਰਵਾਲਿਆਂ ਨੂੰ ਝਟਕਾ, ਬਦਲਿਆ ''ਵੀਕੈਂਡ ਕਾ ਵਾਰ'' ਦਾ ਸਮਾਂ

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' ਆਪਣੀ ਫਾਈਨਲ ਸਟੇਜ ਵੱਲ ਵੱਧ ਰਿਹਾ ਹੈ। ਕੁਝ ਹੀ ਦਿਨਾਂ 'ਚ ਸ਼ੋਅ ਦੇ ਦਰਸ਼ਕਾਂ ਨੂੰ ਆਪਣਾ ਵਿਨਰ ਮਿਲ ਜਾਵੇਗਾ ਪਰ ਇਸ ਤੋਂ ਪਹਿਲਾਂ ਇੱਕ ਵਾਰ ਫਿਰ ਸ਼ੋਅ 'ਚ ਕੁਝ ਬਦਲਾਅ ਕੀਤੇ ਗਏ ਹਨ। ਸਲਮਾਨ ਖ਼ਾਨ ਦੇ 'ਵੀਕੈਂਡ ਕਾ ਵਾਰ' ਦਾ ਸਮਾਂ ਬਦਲ ਗਿਆ ਹੈ, ਜਿਸ ਦਾ ਐਲਾਨ ਖੁਦ ਕਲਰਸ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਦਰਸ਼ਕਾਂ ਨੂੰ ਕੀਤਾ ਹੈ।

ਇਸ ਸਮੇਂ ਆਵੇਗਾ 'ਬਿੱਗ ਬੌਸ'
ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, 10 ਸੈਕਿੰਡ ਦੇ ਇਸ ਪ੍ਰੋਮੋ 'ਚ ਸਲਮਾਨ ਗਾਇਕ ਮੀਕਾ ਸਿੰਘ ਦਾ ਸਟੇਜ 'ਤੇ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਨੇ ਇਕੱਠੇ ਸਟੇਜ 'ਤੇ ਖੂਬ ਮਸਤੀ ਕੀਤੀ। ਇਸ 10 ਸੈਕਿੰਡ ਦੇ ਪ੍ਰੋਮੋ ਨੂੰ ਸਾਂਝਾ ਕਰਨ ਦੇ ਨਾਲ ਉਸ ਨੇ ਕੈਪਸ਼ਨ 'ਚ ਲਿਖਿਆ, ''ਬਿੱਗ ਬੌਸ ਅੱਜ ਰਾਤ 10:30 ਵਜੇ ਦੇਖੋ ਅਤੇ ਇਸ ਹਫ਼ਤੇ 'ਵੀਕੈਂਡ ਕਾ ਵਾਰ' ਰਾਤ 8 ਵਜੇ ਆਵੇਗਾ। ਇਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ੋਅ ਦਾ ਫਿਨਾਲੇ ਵੀ ਉਸੇ ਸਮੇਂ ਆਵੇਗਾ। 'ਵੀਕੈਂਡ ਕਾ ਵਾਰ' ਤੋਂ ਇਲਾਵਾ ਇਹ ਸ਼ੋਅ ਆਪਣੇ ਨਿਰਧਾਰਿਤ ਸਮੇਂ 'ਤੇ ਹੀ ਆਵੇਗਾ।

 
 
 
 
 
 
 
 
 
 
 
 
 
 
 

A post shared by ColorsTV (@colorstv)

ਇਸ ਕਾਰਨ ਆਇਆ ਸਮੇਂ 'ਚ ਬਦਲਾਅ
'ਬਿੱਗ ਬੌਸ 15' ਦਾ ਸਮਾਂ ਬਦਲਣ ਦਾ ਸਭ ਤੋਂ ਵੱਡਾ ਕਾਰਨ ਉਸ ਦਾ ਨਵਾਂ ਸ਼ੋਅ 'ਹੁਨਰਬਾਜ਼- ਦੇਸ਼ ਕੀ ਸ਼ਾਨ' ਹੈ, ਜੋ ਕੱਲ੍ਹ ਰਾਤ 9 ਵਜੇ ਪ੍ਰਸਾਰਿਤ ਹੋਵੇਗਾ। ਹਾਲ ਹੀ 'ਚ ਮੇਕਰਸ ਨੇ ਸ਼ੋਅ ਦਾ ਇਕ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ 'ਚ ਸਲਮਾਨ ਅਤੇ ਮਿਥੁਨ ਚੱਕਰਵਰਤੀ ਵੀਡੀਓ ਜ਼ਰੀਏ ਇਕ-ਦੂਜੇ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਸਲਮਾਨ ਨੇ ਵੀ ਮਿਥੁਨ ਦਾ ਦੇ ਲੁੱਕ ਦੀ ਤਾਰੀਫ ਕੀਤੀ, ਜਿਸ ਤੋਂ ਬਾਅਦ ਮਿਥੁਨ ਚੱਕਰਵਰਤੀ ਵੀ ਸਲਮਾਨ ਨਾਲ ਮਜ਼ਾਕ ਕਰਦੇ ਨਜ਼ਰ ਆਏ। 'ਹੁਨਰਬਾਜ਼' ਨੂੰ ਮਿਥੁਨ ਚੱਕਰਵਰਤੀ ਤੋਂ ਇਲਾਵਾ ਪਰਿਣੀਤੀ ਚੋਪੜਾ ਅਤੇ ਨਿਰਮਾਤਾ ਕਰਨ ਜੌਹਰ ਜੱਜ ਕਰ ਰਹੇ ਹਨ।

 
 
 
 
 
 
 
 
 
 
 
 
 
 
 

A post shared by ColorsTV (@colorstv)

ਇਸ ਦਿਨ ਹੋਵੇਗਾ ਸ਼ੋਅ ਦਾ ਫਿਨਾਲੇ
ਜਦੋਂ ਸ਼ੋਅ 'ਚ ਸਿਰਫ਼ ਇੱਕ ਹਫ਼ਤਾ ਬਚਿਆ ਸੀ, ਉਸ ਸਮੇਂ ਦੌਰਾਨ ਹੋਸਟ ਸਲਮਾਨ ਨੇ ਘਰ ਦੇ ਮੈਂਬਰਾਂ ਅਤੇ ਦਰਸ਼ਕਾਂ ਨੂੰ ਸੂਚਿਤ ਕੀਤਾ ਸੀ ਕਿ 'ਬਿੱਗ ਬੌਸ' ਨੂੰ ਦੋ ਹਫ਼ਤਿਆਂ ਲਈ ਵਧਾਇਆ ਗਿਆ ਹੈ। ਯਾਨੀ ਸ਼ੋਅ ਦਾ ਫਿਨਾਲੇ ਹੁਣ 30 ਜਨਵਰੀ ਨੂੰ ਹੋਵੇਗਾ। ਸ਼ੋਅ ਦੇ ਪ੍ਰਤੀਯੋਗੀਆਂ ਦੀ ਗੱਲ ਕਰੀਏ ਤਾਂ ਇਸ ਸ਼ੋਅ 'ਚ 9 ਪ੍ਰਤੀਯੋਗੀ ਬਾਕੀ ਹਨ, ਜਿਨ੍ਹਾਂ 'ਚ ਕਰਨ ਕੁੰਦਰਾ, ਸ਼ਮਿਤਾ ਸ਼ੈੱਟੀ, ਰਾਖੀ ਸਾਵੰਤ ਅਤੇ ਪ੍ਰਤੀਕ ਸਹਿਜਪਾਲ ਪਹਿਲਾਂ ਹੀ ਟਿਕਟ ਟੂ ਫਿਨਾਲੇ ਰੇਸ 'ਚ ਹਿੱਸਾ ਲੈ ਚੁੱਕੇ ਹਨ, ਬਾਕੀ ਪ੍ਰਤੀਯੋਗੀਆਂ ਯਾਨੀ ਤੇਜਸਵੀ ਤੋਂ ਇਲਾਵਾ ਦੇਵੋਲੀਨਾ ਭੱਟਾਚਾਰਜੀ, ਰਸ਼ਮੀ ਦੇਸਾਈ, ਨਿਸ਼ਾਂਤ ਭੱਟ ਅਤੇ ਅਭਿਜੀਤ ਬਿਚੁਕਲੇ ਫਿਨਾਲੇ ਦੀ ਟਿਕਟ ਲਈ ਲੜਦੇ ਨਜ਼ਰ ਆਉਣਗੇ।

ਨੋਟ -ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News