ਬਿੱਗ ਬੌਸ 14' ਦੇ ਘਰ ਨਿੱਕੀ ਨੂੰ ਦੇਖ ਲੋਕਾਂ ਨੂੰ ਕਿਉਂ ਆਈ ਸ਼ਹਿਨਾਜ਼ ਕੌਰ ਗਿੱਲ ਦੀ ਯਾਦ, ਜਾਣੋ ਵਜ੍ਹਾ

Sunday, Oct 04, 2020 - 09:38 AM (IST)

ਬਿੱਗ ਬੌਸ 14' ਦੇ ਘਰ ਨਿੱਕੀ ਨੂੰ ਦੇਖ ਲੋਕਾਂ ਨੂੰ ਕਿਉਂ ਆਈ ਸ਼ਹਿਨਾਜ਼ ਕੌਰ ਗਿੱਲ ਦੀ ਯਾਦ, ਜਾਣੋ ਵਜ੍ਹਾ

ਮੁੰਬਈ (ਬਿਊਰੋ) — ਨਿੱਕੀ ਤੰਬੋਲੀ ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 14'  'ਚ ਐਂਟਰੀ ਕਰ ਚੁੱਕੀ ਹੈ। ਆਪਣੀ ਜਾਣ-ਪਛਾਣ ਦੌਰਾਨ ਨਿੱਕੀ ਨੇ ਆਪਣੀ ਕਾਫ਼ੀ ਤਾਰੀਫ਼ ਕੀਤੀ ਤੇ ਖ਼ੁਦ ਨੂੰ ਬੇਹੱਦ ਹੌਟ ਤੇ ਖ਼ੂਬਸੂਰਤ ਦੱਸਿਆ। ਨਿੱਕੀ ਨੇ ਕਿਹਾ ਕਿ ਉਹ ਮੁੰਡਿਆਂ ਨਾਲ ਦੋਸਤੀ ਕਰਨਾ ਪਸੰਦ ਕਰਦੀ ਹੈ ਤੇ ਮੁੰਡਿਆਂ ਨੂੰ ਆਪਣੇ ਨੇੜੇ ਰੱਖਣ 'ਚ ਮਾਹਿਰ ਹੈ। ਨਿੱਕੀ ਨੇ ਇਹ ਵੀ ਕਿਹਾ ਕਿ ਕੁੜੀਆਂ ਨਾਲ ਜ਼ਿਆਦਾ ਗੱਲ ਕਰਨਾ ਮੈਨੂੰ ਪਸੰਦ ਨਹੀਂ ਹੈ। ਨਿੱਕੀ ਦੇ ਗੱਲ ਕਰਨ ਦੇ ਤਰੀਕੇ ਤੇ ਉਸ ਦੇ ਐਟੀਟਿਊਡ (ਆਕੜ ਵਾਲੇ ਵਤੀਰੇ) ਨੂੰ ਦੇਖ ਲੋਕਾਂ ਨੂੰ ਸ਼ਹਿਨਾਜ਼ ਕੌਰ ਗਿੱਲ ਦੀ ਯਾਦ ਆ ਗਈ। ਹਾਲਾਂਕਿ ਅਦਾਕਾਰਾ ਡੇਲਨਾਜ ਨੂੰ ਇਹ ਗੱਲ ਪਸੰਦ ਨਹੀਂ ਆਈ।

 
 
 
 
 
 
 
 
 
 
 
 
 
 

Natkhat @nikki_tamboli ne #BB14 ke ghar mein aatey hi shuru ki @beingsalmankhan ke saath masti start in her own andaaz! 💃 #BiggBoss14 Grand Premiere tonight at 9 PM. Catch #BiggBoss before TV on @vootselect. #BiggBoss2020 @plaympl @daburdantrakshak @tresemmeindia @lotus_herbals

A post shared by Colors TV (@colorstv) on Oct 3, 2020 at 12:12am PDT

ਜਾਣੋ ਕੌਣ ਹੈ ਨਿੱਕੀ ਤੰਬੋਲੀ?
ਨਿੱਕੀ ਤੰਬੋਲੀ ਸਾਊਥ ਇੰਡੀਅਨ ਅਦਾਕਾਰਾ ਤੇ ਮਾਡਲ ਹੈ। ਨਿੱਕੀ ਨੇ ਕਈ ਤਮਿਲ ਤੇ ਤੇਲੁਗੂ ਫ਼ਿਲਮਾਂ 'ਚ ਕੰਮ ਕੀਤਾ ਹੈ। ਨਿੱਕੀ ਤਮਿਲ ਫ਼ਿਲਮ 'ਕੰਚਨਾ 3' ਦੇ ਲਈ ਕਾਫ਼ੀ ਚਰਚਾ 'ਚ ਰਹੀ ਹੈ। ਨਿੱਕੀ ਤੰਬੋਲੀ 21 ਅਗਸਤ 1996 ਨੂੰ ਪੈਦਾ ਹੋਈ ਤੇ ਉਹ ਹੁਣ 24 ਸਾਲ ਦੀ ਹੈ। ਨਿੱਕੀ ਮਹਾਰਾਸ਼ਟਰ ਦੇ ਔਰੰਗਾਬਾਦ ਦੀ ਰਹਿਣ ਵਾਲੀ ਹੈ, ਫ਼ਿਲਹਾਲ ਉਹ ਮੁੰਬਈ 'ਚ ਰਹਿੰਦੀ ਹੈ। ਬਚਪਨ ਤੋਂ ਹੀ ਨਿੱਕੀ ਅਦਾਕਾਰਾ ਬਣਨਾ ਚਾਹੁੰਦੀ ਸੀ। ਔਰੰਗਾਬਾਦ ਤੋਂ ਸਕੂਲ ਤੇ ਕਾਲਜ ਦੀ ਪੜ੍ਹਾਈ ਕਰਨ ਤੋਂ ਬਾਅਦ ਨਿੱਕੀ ਕਈ ਮਸ਼ਹੂਰ ਬ੍ਰਾਂਡ ਦੇ ਵਿਗਿਆਪਨਾਂ 'ਚ ਨਜ਼ਰ ਆਈ ਤੇ ਮਾਡਲਿੰਗ ਕੀਤੀ। ਨਿੱਕੀ ਨੇ 'ਕੰਚਨਾ 3' ਕੰਮ ਕੀਤਾ ਤਾਂ ਉਸ ਦੀ ਕਿਮਸਤ ਚਮਕ ਗਈ। ਇਸ ਤੋਂ ਇਲਾਵਾ ਨਿੱਕੀ ਨੇ 'Thippara Meesam 2019' ਅਤੇ 'Chikati Gadilo Chitha Kotudu' 'ਚ ਵੀ ਕੰਮ ਕੀਤਾ ਹੈ।

 
 
 
 
 
 
 
 
 
 
 
 
 
 

@nikki_tamboli ke iss andaaz ke liye kya hai India taiyaar? 💃 Miliye inn se #BiggBoss14 Grand Premiere episode mein aaj, raat 9 baje only on #Colors. Catch #BiggBoss before TV on @vootselect. @beingsalmankhan #BB14 #BiggBoss2020 #AbScenePaltega

A post shared by Colors TV (@colorstv) on Oct 3, 2020 at 4:30am PDT

ਨਿੱਕੀ ਤੰਬੋਲੀ ਨੇ ਸਲਮਾਨ ਖਾਨ ਨੂੰ ਦੱਸਿਆ ਹੈ ਕਿ ਉਹ ਫ਼ਿਲਹਾਲ ਸਿੰਗਲ ਹੈ ਪਰ ਉਹ ਕਈ ਮੁੰਡਿਆਂ ਦਾ ਦਿਲ ਤੋੜ ਚੁੱਕੀ ਹੈ।


author

sunita

Content Editor

Related News