ਬਿੱਗ ਬੌਸ 14 : ਸ਼ਹਿਜ਼ਾਦ ਦਿਓਲ ਦੇ ਹੱਕ 'ਚ ਆਈ ਸਰਗੁਣ ਮਹਿਤਾ, Elimination ਨੂੰ ਲੈ ਕੇ ਖੜ੍ਹੇ ਕੀਤੇ ਕਈ ਸਵਾਲ

10/24/2020 9:07:40 AM

ਨਵੀਂ ਦਿੱਲੀ (ਬਿਊਰੋ) : ਇਸ ਵਾਰ 'ਬਿੱਗ ਬੌਸ 14' ਤੋਂ ਸ਼ਹਿਜ਼ਾਦ ਦਿਓਲ ਬੇਘਰ ਹੋ ਗਏ ਹਨ। ਹੁਣ ਟੀ. ਵੀ. ਤੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਸਰਗੁਣ ਮਹਿਤਾ ਉਸ ਦੇ ਸਮਰਥਨ 'ਚ ਅੱਗੇ ਆਈ ਹੈ। ਸਰਗੁਣ ਮਹਿਤਾ ਨੇ ਇਸ ਨੂੰ ਗਲ਼ਤ ਤੇ ਪੱਖਪਾਤੀ ਦੱਸਿਆ ਹੈ। 'ਬਿੱਗ ਬੌਸ 14' 'ਚ ਸ਼ਹਿਜ਼ਾਦ ਦਿਓਲ ਦੇ ਤੌਰ 'ਤੇ ਦੂਸਰਾ Elimination ਹੋਇਆ ਹੈ। ਤੂਫ਼ਾਨੀ ਸੀਨੀਅਰ ਅਤੇ ਘਰ ਦੇ ਪ੍ਰਤੀਯੋਗੀਆਂ ਦੇ ਫ਼ੈਸਲੇ ਦੇ ਆਧਾਰ 'ਤੇ ਉਸ ਦਾ ਅਲੀਮੀਨੇਸ਼ਨ ਹੋਇਆ ਹੈ।
ਸਲਮਾਨ ਖ਼ਾਨ ਨੇ ਪ੍ਰਤੀਯੋਗੀਆਂ ਨੂੰ ਇਹ ਪਾਵਰ ਦਿੱਤੀ ਸੀ ਕਿ ਉਹ ਤੈਅ ਕਰਨ ਕਿ ਘਰ 'ਚ ਕਿਸ ਨੂੰ ਰਹਿਣਾ ਚਾਹੀਦਾ ਹੈ ਅਤੇ ਕਿਸ ਨੂੰ ਨਹੀਂ। ਕਈ ਲੋਕਾਂ ਨੇ ਸ਼ਹਿਜ਼ਾਦ ਦਿਓਲ ਦਾ ਨਾਮ ਲਿਆ ਅਤੇ ਉਹ 'ਗਾਇਬ' ਕੰਟੈਸਟੈਂਟ ਦੇ ਤੌਰ 'ਤੇ ਉਭਰ ਕੇ ਸਾਹਮਣੇ ਆਇਆ। ਬਾਅਦ 'ਚ ਤੂਫ਼ਾਨੀ ਸੀਨੀਅਰਜ਼ ਨੇ ਵੀ ਘਰ ਤੋਂ ਬੇਘਰ ਕਰਨ ਲਈ ਸ਼ਹਿਜ਼ਾਦ ਦਾ ਨਾਮ ਚੁਣਿਆ। ਹੁਣ ਸਰਗੁਣ ਮਹਿਤਾ ਨੇ ਉਸ ਦੇ ਘਰ 'ਚੋਂ ਬੇਘਰ ਹੋਣ ਨੂੰ ਗਲ਼ਤ ਦੱਸਿਆ ਹੈ।

PunjabKesari

ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਹੈ, 'ਸ਼ਹਿਜ਼ਾਦ ਦਾ ਘਰੋਂ ਬਾਹਰ ਹੋਣਾ ਗਲ਼ਤ ਤੇ ਪੱਖਪਾਤੀ ਹੈ, ਕਿਉਂਕਿ ਦਰਸ਼ਕਾਂ ਨੂੰ ਵੋਟ ਕਰਨ ਨਹੀਂ ਦਿੱਤੀ ਗਈ। ਉਨ੍ਹਾਂ ਨੇ ਲਿਖਿਆ, 'ਸ਼ਹਿਜ਼ਾਦ ਦੀ ਯਾਤਰਾ ਦੀ ਸ਼ੁਰੂਆਤ ਬਹੁਤ ਹੀ ਧਮਾਕੇਦਾਰ ਹੋਈ ਸੀ। ਉਸ ਨੂੰ ਇਕ ਦਮਦਾਰ ਪ੍ਰਤੀਯੋਗੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਸੀ ਪਰ ਬਦਕਿਸਮਤੀ ਨਾਲ ਉਸ ਨਾਲ ਗਲ਼ਤ ਹੋਇਆ ਅਤੇ ਪੱਖਪਾਤ ਕਰਕੇ ਉਸ ਨੂੰ ਘਰ ਤੋਂ ਬਾਹਰ ਕਰ ਦਿੱਤਾ ਗਿਆ। ਜੋ ਕਿ ਸਾਨੂੰ ਬਹੁਤ ਨਿਰਾਸ਼ਾਜਨਕ ਲੱਗਾ। ਉਨ੍ਹਾਂ ਦੇ ਕਈ ਪ੍ਰਸ਼ੰਸਕ ਇਸ ਫ਼ੈਸਲੇ ਤੋਂ ਨਾਰਾਜ਼ ਹਨ। ਉਨ੍ਹਾਂ ਨੇ ਕਿਹਾ, ਸ਼ਹਿਜ਼ਾਦ, ਤੁਸੀਂ ਇਕ ਚੰਗਾ ਖਿਡਾਰੀ ਹੈ। ਤੁਸੀਂ ਜੀਵਨ 'ਚ ਨਵੀਂਆਂ ਉੱਚਾਈਆਂ ਨੂੰ ਛੂਹਣਾ ਹੈ।'

PunjabKesari

ਸ਼ਹਿਜ਼ਾਦ ਦਿਓਲ, ਏਜਾਜ਼ ਖ਼ਾਨ, ਪਵਿੱਤਰਾ ਪੁੰਨਿਆ ਅਤੇ ਨਿੱਕੀ ਤੰਬੋਲੀ ਇਕ ਟੀਮ ਦੇ ਤੌਰ 'ਤੇ ਹਾਰ ਗਏ ਸੀ। ਇਸ ਦੇ ਚੱਲਦਿਆਂ ਏਜਾਜ਼ ਅਤੇ ਪਵਿੱਤਰਾ ਨੂੰ 'ਬਿੱਗ ਬੌਸ' ਦੇ ਰੈੱਡ ਜ਼ੋਨ 'ਚ ਭੇਜ ਦਿੱਤਾ ਗਿਆ ਸੀ। ਨਿੱਕੀ ਤੰਬੋਲੀ ਕੰਫਰਮ ਮੈਂਬਰ ਹੋਣ ਦੇ ਚੱਲਦਿਆਂ ਬਚ ਗਈ ਹੈ। ਇਸ ਵਾਰ ਦੇ 'ਬਿੱਗ ਬੌਸ' 'ਚ ਤਿੰਨ ਤੂਫ਼ਾਨੀ ਸੀਨੀਅਰਜ਼ ਵੀ ਸਨ, ਜਿਨਾਂ ਦਾ ਵੀ 'ਬਿੱਗ ਬੌਸ' ਦਾ ਸਫ਼ਰ ਖ਼ਤਮ ਹੋ ਗਿਆ ਹੈ।
 


sunita

Content Editor

Related News