‘ਬਿੱਗ ਬੌਸ 14’ ਦੀ ਮਸ਼ਹੂਰ ਜੋੜੀ ਪਵਿੱਤਰਾ ਪੂਨੀਆ ਅਤੇ ਏਜਾਜ਼ ਖਾਨ ਦੀਆਂ ਰੋਮਾਂਟਿਕ ਤਸਵੀਰਾਂ ਵਾਇਰਲ

Thursday, Feb 04, 2021 - 04:46 PM (IST)

‘ਬਿੱਗ ਬੌਸ 14’ ਦੀ ਮਸ਼ਹੂਰ ਜੋੜੀ ਪਵਿੱਤਰਾ ਪੂਨੀਆ ਅਤੇ ਏਜਾਜ਼ ਖਾਨ ਦੀਆਂ ਰੋਮਾਂਟਿਕ ਤਸਵੀਰਾਂ ਵਾਇਰਲ

ਮੁੰਬਈ : ‘ਬਿੱਗ ਬੌਸ 14’ ਦੀ ਸਭ ਤੋਂ ਮਸ਼ਹੂਰ ਜੋੜੀ ਪਵਿੱਤਰਾ ਪੂਨੀਆ ਅਤੇ ਏਜਾਜ਼ ਖਾਨ ਇਕ ਵਾਰ ਫਿਰ ਚਰਚਾ ਵਿਚ ਹਨ। ਦੋਵਾਂ ਦੀਆਂ ਕੁੱਝ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਬਿੱਗ ਬੌਸ ਦੇ ਘਰ ਵਿਚ ਪਵਿੱਤਰਾ ਪੂਨੀਆ ਅਤੇ ਏਜਾਜ਼ ਦੀ ਕੈਮਿਸਟਰੀ ਸਾਫ਼ ਨਜ਼ਰ ਆਈ ਸੀ ਪਰ ਘਰ ਤੋਂ ਬਾਹਰ ਨਿਕਲਣ ਦੇ ਬਾਅਦ ਇਸ ਜੋੜੀ ਵਿਚਾਲੇ ਰੋਮਾਂਸ ਹੋਰ ਵੀ ਵੱਧ ਗਿਆ ਹੈ। ਬਿੱਗ ਬੌਸ ਦੇ ਘਰ ਦੇ ਬਾਅਦ ਇਹ ਜੋੜੀ ਪਹਿਲੀ ਵਾਰ ਮੀਡੀਆ ਦੇ ਕੈਮਰਿਆਂ ਵਿਚ ਇਕੱਠੇ ਕੈਦ ਹੋਈ। ਇਸ ਦੌਰਾਨ ਦੋਵਾਂ ਨੇ ਕਾਫ਼ੀ ਪੋਜ਼ ਵੀ ਦਿੱਤੇ।

ਇਹ ਵੀ ਪੜ੍ਹੋ: ਕੰਗਨਾ ਰਣੌਤ ’ਤੇ ਟਵਿੱਟਰ ਦੀ ਵੱਡੀ ਕਾਰਵਾਈ, ਡਿਲੀਟ ਕੀਤੇ ਇਤਰਾਜ਼ਯੋਗ ਟਵੀਟ

PunjabKesari

ਏਜਾਜ਼ ਖਾਨ ਦੇ ਬਾਰੇ ਵਿਚ ਦੱਸ ਦੇਈਏ ਕਿ ਉਹ ਇਕ ਵੈਬ ਸੀਰੀਜ਼ ਦੀ ਸ਼ੂਟਿੰਗ ਲਈ ਘਰੋਂ ਬਾਹਰ ਆਏ ਹਨ। ਇਸ ਸਮੇਂ ਦੇਵੋਲੀਨਾ ਏਜਾਜ਼ ਖਾਨ ਦੀ ਜਗ੍ਹਾ ਇਸ ਸ਼ੋਅ ਵਿਚ ਪ੍ਰੋਕਸੀ ਦੇ ਤੌਰ ’ਤੇ ਆਈ ਹੈ। ਏਜਾਜ਼ ਨੇ ਭਾਈਜਾਨ ਦੇ ਸ਼ੋਅ ਵਿਚ ਜਾਣ ਤੋਂ ਪਹਿਲਾਂ ਵੈਬ ਸੀਰੀਜ਼ ਦੇ ਮੇਕਰਸ ਨੂੰ ਤਾਰੀਖ਼ ਦੇ ਦਿੱਤੀ ਸੀ। ਅਜਿਹੇ ਵਿਚ ਜਦੋਂ ‘ਬਿੱਗ ਬੌਸ 14’ ਫਿਨਾਲੇ ਦੀ ਤਾਰੀਖ਼ ਨੇੜੇ ਆ ਰਹੀ ਹੈ ਤਾਂ ਉਨ੍ਹਾਂ ਨੂੰ ਸ਼ੋਅ ਤੋਂ ਬਾਹਰ ਆਉਣਾ ਪਿਆ। 

PunjabKesari

ਇਹ ਵੀ ਪੜ੍ਹੋ: ਕ੍ਰਿਕਟਰ ਰਾਹੁਲ ਤੇਵਤੀਆ ਨੇ ਕਰਾਈ ਮੰਗਣੀ, ਵੇਖੋ ਤਸਵੀਰਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

cherry

Content Editor

Related News