ਸਲਮਾਨ ਨਾਲ ''ਬਿੱਗ ਬੌਸ 14'' ''ਚ ਮੁੜ ਦਿਸਣਗੇ ਸਿਧਾਰਥ ਤੇ ਸ਼ਹਿਨਾਜ਼ ਸਣੇ ਇਹ ਪੁਰਾਣੇ ਮੁਕਾਬਲੇਬਾਜ਼

09/16/2020 10:33:19 AM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਬੇਹੱਦ ਸ਼ਾਨਦਾਰ ਖ਼ਬਰ ਹੈ। ਦਰਅਸਲ, ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਹੁਣ, ਕਲਰਜ਼ ਨੇ ਸਾਰੀਆਂ ਮੁਸ਼ਕਲਾਂ ਨੂੰ ਰੋਕਦੇ ਹੋਏ ਆਫ਼ੀਸ਼ੀਅਲ ਅਨਾਊਂਸਮੈਂਟ ਕਰ ਦਿੱਤੀ ਹੈ ਕਿ ਸ਼ੋਅ ਦਾ ਪ੍ਰੀਮੀਅਰ ਕਦੋਂ ਹੋਣ ਵਾਲਾ ਹੈ। ਕਲਰਜ਼ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, 'ਬਿੱਗ ਬੌਸ' ਦੇ 14ਵੇਂ ਸੀਜ਼ਨ ਦਾ ਗ੍ਰੈਂਡ ਪ੍ਰੀਮੀਅਰ ਅਗਲੇ ਮਹੀਨੇ ਦੀ 3 ਤਾਰੀਕ ਤੋਂ ਹੋਣ ਵਾਲਾ ਹੈ ਭਾਵ 3 ਅਕਤੂਬਰ 2020 ਨੂੰ। ਇਸ ਦੇ ਨਾਲ ਸ਼ੋਅ ਨਾਲ ਜੁੜੀ ਇਕ ਹੋਰ ਸ਼ਾਨਦਾਰ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਵਾਰ ਸ਼ੋਅ 'ਚ ਸਿਰਫ਼ ਨਵੇਂ ਕੰਟੈਸਟੈਂਟਸ ਨਹੀਂ, ਸਗੋਂ ਪੁਰਾਣੇ ਕੰਟੈਸਟੈਂਟਸ ਵੀ ਦਿਖਾਈ ਦੇ ਸਕਦੇ ਹਨ।
ਸੂਤਰਾਂ ਅਨੁਸਾਰ ਬਿੱਗ ਬੌਸ-14 'ਚ ਸਿਰਫ਼ ਨਵੇਂ ਚਿਹਰੇ ਹੀ ਨਹੀਂ ਪੁਰਾਣੇ ਚਿਹਰੇ ਵੀ ਨਜ਼ਰ ਆਉਣਗੇ, ਜੋ 'ਬਿੱਗ ਬੌਸ' ਦੇ ਘਰ 'ਚ ਮਨੋਰੰਜਨ ਦਾ ਤੜਕਾ ਲਗਾਉਣਗੇ। ਜਿਨ੍ਹਾਂ ਪੁਰਾਣੇ ਨਾਵਾਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ, ਉਨ੍ਹਾਂ ਦੇ ਨਾਂ ਹਨ, ਸਿਧਾਰਥ ਸ਼ੁਕਲਾ, ਸ਼ਹਿਨਾਜ਼ ਕੌਰ ਗਿੱਲ, ਹਿਨਾ ਖ਼ਾਨ, ਗੌਹਰ ਖ਼ਾਨ ਅਤੇ ਮੋਨਾਲਿਸਾ। ਸਿਧਾਰਥ ਤਾਂ ਪਿਛਲੇ ਹੀ ਸੀਜ਼ਨ ਭਾਵ 'ਬਿੱਗ ਬੌਸ 13' ਦੇ ਜੇਤੂ ਰਹੇ ਸਨ। ਉੱਥੇ ਗੌਹਰ 'ਬਿੱਗ ਬੌਸ 7' ਦੀ ਜੇਤੂ ਰਹੀ ਹੈ, ਜਦੋਂਕਿ ਹਿਨਾ ਖ਼ਾਨ 'ਬਿੱਗ ਬੌਸ' ਸੀਜ਼ਨ 11 ਦੀ ਰਨਰਅਪ ਰਹੀ ਸੀ ਅਤੇ ਮੋਨਾਲਿਸਾ 'ਬਿੱਗ ਬੌਸ 10' ਦਾ ਹਿੱਸਾ ਬਣੀ ਸੀ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਕਲਰਜ਼ ਨੇ ਤਾਰੀਕ ਐਲਾਨ ਕਰਦੇ ਹੋਏ ਪ੍ਰੋਮੋ ਵੀ ਜਾਰੀ ਕੀਤਾ ਸੀ, ਜਿਸ 'ਚ ਸਲਮਾਨ ਖ਼ਾਨ ਸ਼ੋਅ ਬਾਰੇ ਦੱਸਦੇ ਨਜ਼ਰ ਆ ਰਹੇ ਸਨ। ਹੁਣ ਤਕ ਸ਼ੋਅ ਦੀ ਥੀਮ ਨੂੰ ਲੈ ਕੇ ਕੁਝ ਸਾਫ਼ ਨਹੀਂ ਹੋਇਆ ਹੈ ਪਰ ਸ਼ੋਅ ਨੂੰ ਐਲਾਨ ਕਰਦੇ ਹੋਏ ਟੈਗਲਾਈਨ 'ਚ ਲਿਖਿਆ ਗਿਆ ਹੈ ਕਿ ਹੁਣ 2020 ਦੀ ਹਰ ਸਮੱਸਿਆ ਨੂੰ ਚਕਨਾਚੂਰ ਕਰਨ ਦਾ ਸਮਾਂ ਆ ਗਿਆ ਹੈ। ਇਸ ਨਾਲ ਲੱਗਦਾ ਹੈ ਕਿ 'ਬਿੱਗ ਬੌਸ' ਦਾ ਇਹ ਸੀਜ਼ਨ ਵਰਤਮਾਨ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਬਣਾਇਆ ਗਿਆ ਹੈ।

 ਹੁਣ ਇਹ ਤਾਂ ਹੋਲੀ-ਹੋਲੀ ਪਤਾ ਲੱਗ ਜਾਵੇਗਾ ਕਿ ਸ਼ੋਅ ਦੀ ਥੀਮ ਕਿਹੋ ਜਿਹੀ ਹੋਵੇਗੀ ਅਤੇ ਸ਼ੋਅ 'ਚ ਕੌਣ-ਕੌਣ ਸ਼ਾਮਿਲ ਹੋਵੇਗਾ। ਇਸ ਲਈ ਥੋੜ੍ਹਾ ਸਮਾਂ ਇੰਤਜ਼ਾਰ ਕਰਨਾ ਹੋਵੇਗਾ ਪਰ ਇਹ ਤੈਅ ਹੋ ਗਿਆ ਹੈ ਕਿ 'ਬਿੱਗ ਬੌਸ' ਦੀ ਟੀਮ 3 ਅਕਤੂਬਰ ਤੋਂ ਫੁੱਲ ਇੰਟਰਟੇਨਮੈਂਟ ਲੈ ਕੇ ਆ ਰਹੀ ਹੈ।
 


sunita

Content Editor

Related News