ਬਿੱਗ ਬੌਸ' ਦੇ ਘਰ 'ਚ ਰਸ਼ਮੀ ਦੇਸਾਈ ਤੋਂ ਹੋਈ ਵੱਡੀ ਗਲ਼ਤੀ, ਹੱਥ ਜੋੜ ਕੇ ਮੰਗਣੀ ਪਈ ਭਾਜਪਾ ਨੇਤਾ ਕੋਲੋਂ ਮੁਆਫ਼ੀ

1/9/2021 2:09:39 PM

ਮੁੰਬਈ: ਰਿਐਲਟੀ ਸ਼ੋਅ ‘ਬਿਗ ਬੌਸ 14’ ’ਚ ਇਨੀਂ ਦਿਨੀਂ ਫੈਮਿਲੀ ਵੀਕ ਚੱਲ ਰਿਹਾ ਹੈ। ਸ਼ੋਅ ’ਚ ਮੁਕਾਬਲੇਬਾਜ਼ਾਂ ਨੂੰ ਉਨ੍ਹਾਂ ਦੇ ਘਰ ਵਾਲੇ ਮਿਲਣ ਪਹੁੰਚੇ। ਆਪਣੇ ਘਰ ਵਾਲਿਆਂ ਨੂੰ ਦੇਖ ਕੇ ਸਾਰੇ ਮੁਕਾਬਲੇਬਾਜ਼ ਕਾਫ਼ੀ ਭਾਵੁਕ ਹੋ ਗਏ ਪਰ ਆਪਸੀ ਮਨ-ਮੁਟਾਵ ਦੇ ਮੱਦੇਨਜ਼ਰ ਵਿਕਾਸ ਗੁਪਤਾ ਨੂੰ ਮਿਲਣ ਉਨ੍ਹਾਂ ਦੇ ਘਰ ਵਾਲੇ ਨਹੀਂ ਪਹੁੰਚੇ। ਘਰ ’ਚੋਂ ਕਿਸੇ ਨੂੰ ਨਾ ਆਏ ਦੇਖ ਵਿਕਾਸ ਕਾਫ਼ੀ ਭਾਵੁਕ ਹੋ ਗਏ। ਹਾਲਾਂਕਿ ਉਨ੍ਹਾਂ ਨੂੰ ਮਿਲਣ ਬਿਗ ਬੌਸ 13 ਦੀ ਮੁਕਾਬਲੇਬਾਜ਼ ਅਤੇ ਟੀ.ਵੀ.ਅਦਾਕਾਰ ਰਸ਼ਮੀ ਦੇਸਾਈ ਪਹੁੰਚੀ।

PunjabKesari
ਜਿਥੇ ਉਨ੍ਹਾਂ ਨੇ ਵਿਕਾਸ ਗੁਪਤਾ ਦਾ ਹੌਂਸਲਾ ਵਧਾਇਆ ਅਤੇ ਉਨ੍ਹਾਂ ਦੀ ਗੇਮ ਦੀ ਤਾਰੀਫ਼ ਕੀਤੀ। ਰਮਿਸ਼ ਨੂੰ ਘਰ ’ਚ ਦੇਖ ਕੇ ਵਿਕਾਸ ਵੀ ਕਾਫ਼ੀ ਭਾਵੁਕ ਹੋ ਜਾਂਦੇ ਹਨ ਅਤੇ ਰੌਣ ਲੱਗਦੇ ਹਨ ਜਿਸ ’ਤੇ ਰਮਿਸ਼ ਉਨ੍ਹਾਂ ਨੂੰ ਸਮਝਾਉਂਦੀ ਹੈ ਪਰ ਬਿਗ ਬੌਸ 14 ਦੇ ਘਰ ’ਚ ਪਹੁੰਚੀ ਰਸ਼ਮੀ ਦੇਸਾਈ ਤੋਂ ਅਜਿਹੀ ਗਲ਼ਤੀ ਹੋ ਗਈ ਹੈ ਜਿਸ ਕਾਰਨ ਉਨ੍ਹਾਂ ਨੂੰ ਸ਼ੋਅ ਦੀ ਮੁਕਾਬਲੇਬਾਜ਼ ਅਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਤੋਂ ਮਾਫ਼ੀ ਮੰਗਣੀ ਪਈ ਹੈ। 

PunjabKesari

ਦਰਅਸਲ ਰਸ਼ਮੀ ਦੇਸਾਈ ਨੂੰ ਬਿਗ ਬੌਸ ਦੇ ਘਰ ’ਚ ਨਵਾਂ ਕੈਪਟਨ ਚੁਣਨ ਦਾ ਮੌਕਾ ਮਿਲਦਾ ਹੈ ਜਿਸ ’ਚ ਰਸ਼ਮੀ ਨੂੰ ਸੋਨਾਲੀ ਫੋਗਾਟ ਜਾਂ ਰਾਖੀ ਸਾਵੰਤ ’ਚੋਂ ਕਿਸੇ ਇਕ ਦਾ ਨਾਂ ਲੈਣਾ ਸੀ। ਇਥੇ ਰਸ਼ਮੀ, ਸੋਨਾਲੀ ਫੋਗਾਟ ਦਾ ਨਾਂ ਭੁੱਲ ਜਾਂਦੀ ਹੈ ਅਤੇ ਰਾਖੀ ਸਾਵੰਤ ਦਾ ਨਾਂ ਕੈਪਟੈਂਸੀ ਲਈ ਲੈਂਦੀ ਹੈ। ਜਦੋਂ ਕਿ ਰਸ਼ਮੀ ਦੇਸਾਈ ਸੋਨਾਲੀ ਨੂੰ ਘਰ ਦਾ ਨਵਾਂ ਕਪਤਾਨ ਬਣਾਉਣਾ ਚਾਹੁੰਦੀ ਸੀ। ਸੋਨਾਲੀ ਦਾ ਨਾਂ ਭੁੱਲਣ ’ਤੇ ਉਨ੍ਹਾਂ ਦੇ ਪ੍ਰਸ਼ੰਸਕ ਰਸ਼ਮੀ ਨੂੰ ਟਰੋਲ ਕਰਨ ਲੱਗੇ।

ਹਾਲਾਂਕਿ ਆਪਣੀ ਗਲ਼ਤੀ ਮੰਨਦੇ ਹੋਏ ਰਸ਼ਮੀ ਨੇ ਸੋਨਾਲੀ ਤੋਂ ਮਾਫ਼ੀ ਮੰਗੀ। ਰਸ਼ਮੀ ਨੇ ਟਵੀਟ ਕਰਕੇ ਲਿਖਿਆ ਕਿ ਸੋਨਾਲੀ ਜੀ ਮੈਂ ਤੁਹਾਡੇ ਤੋਂ ਮਾਫ਼ੀ ਮੰਗਣਾ ਚਾਹੁੰਦੀ ਹਾਂ। ਮੈਨੂੰ ਤੁਹਾਡਾ ਨਾਂ ਭੁੱਲ ਗਿਆ ਸੀ ਪਰ ਮੇਰੀਆਂ ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹਨ। ਤੁਸੀਂ ਇੰਝ ਹੀ ਅੱਗੇ ਵਧਦੇ ਰਹੋ। ਦੱਸ ਦੇਈਏ ਕਿ ਰਸ਼ਮੀ ਦੇਸਾਈ ਬਿਗ ਬੌਸ ਦੇ ਸੀਜ਼ਨ 13 ਦੀ ਮੁਕਾਬਲੇਬਾਜ਼ ਰਹੀ ਹੈ ਅਤੇ ਉਹ ਖ਼ੁਦ ਟਾਪ 4 ’ਚ ਸ਼ਾਮਲ ਹੋਈ ਸੀ। 


 


Aarti dhillon

Content Editor Aarti dhillon