ਸੋਨਾਲੀ ਫੋਗਾਟ ਦੀ ਗਾਲ੍ਹ ਨਾਲ ਘਰ ''ਚ ਹੋਇਆ ਹੰਗਾਮਾ, ਘਰ ਵਾਲਿਆਂ ਨੇ ਕਿਹਾ ''ਦੋ ਥੱਪੜ ਮਾਰਾਂਗੇ''

Friday, Jan 15, 2021 - 03:39 PM (IST)

ਸੋਨਾਲੀ ਫੋਗਾਟ ਦੀ ਗਾਲ੍ਹ ਨਾਲ ਘਰ ''ਚ ਹੋਇਆ ਹੰਗਾਮਾ, ਘਰ ਵਾਲਿਆਂ ਨੇ ਕਿਹਾ ''ਦੋ ਥੱਪੜ ਮਾਰਾਂਗੇ''

ਨਵੀਂ ਦਿੱਲੀ (ਬਿਊਰੋ) : 'ਬਿੱਗ ਬੌਸ 14' 'ਚ ਇਸ ਸਮੇਂ ਸੋਨਾਲੀ ਫੋਗਾਟ ਨੇ ਬਵਾਲ ਖੜ੍ਹਾ ਕੀਤਾ ਹੋਇਆ ਹੈ। ਜਦੋਂ ਤੋਂ ਉਹ ਇਸ ਹਫ਼ਤੇ ਬੇਘਰ ਹੋਣ ਲਈ ਨੌਮੀਨੇਟ ਹੋਈ ਹੈ, ਉਦੋ ਤੋਂ ਕਿਸੇ ਨਾ ਕਿਸੇ ਨਾਲ ਲੜ ਰਹੀ ਹੈ। ਫਿਲਹਾਲ ਉਨ੍ਹਾਂ ਨੇ ਘਰ ਦੀ ਸਭ ਤੋਂ ਮਜ਼ਬੂਤ ਦਾਵੇਦਾਰ ਮਨੀ ਜਾ ਰਹੀ ਰੂਬੀਨਾ ਦਿਲੈਕ ਨਾਲ ਪੰਗਾ ਲਿਆ ਹੈ। ਇਸੇ ਪੰਗੇ ਕਾਰਨ ਉਸ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ। ਸੋਨਾਲੀ ਨੂੰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਿਸੇ ਨਾ ਕਿਸੇ ਵਜ੍ਹਾ ਨਾਲ ਸੋਸ਼ਲ ਮੀਡੀਆ ’ਤੇ ਟਰੋਲ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by ColorsTV (@colorstv)


ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦਾ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ 'ਚ ਰੂਬੀਨਾ ਦਿਲੈਕ ਤੇ ਸੋਨਾਲੀ ਫੋਗਾਟ ਬੁਰੀ ਤਰ੍ਹਾਂ ਝਗੜਦੀਆਂ ਨਜ਼ਰ ਆ ਰਹੀਆਂ ਹਨ। ਇਨਾਂ ਹੀ ਨਹੀਂ ਸੋਨਾਲੀ ਗੁੱਸੇ 'ਚ ਰੂਬੀਨਾ ਨੂੰ ਗਾਲ੍ਹਾਂ ਵੀ ਕੱਢ ਰਹੀ ਹੈ। ਗਾਲ੍ਹਾਂ ਸੁਣ ਕੇ ਰੂਬੀਨਾ ਉਸ ਕੋਲ ਆਉਂਦੀ ਹੈ ਤੇ ਕਹਿੰਦੀ ਹੈ ਮੈਂ ਤੁਹਾਨੂੰ ਨਾਂ ਤੋੜਿਆ ਹੈ ਹੁਣ ਤੁਸੀਂ ਮੈਂ ਗਾਲ੍ਹ ਕੱਢੇਗੀ? ਇਸ ਵਿਚਕਾਰ ਰੂਬੀਨਾ ਤੇ ਸੋਨਾਲੀ ਵਿਚਕਾਰ ਜ਼ੋਰਦਾਰ ਲੜਾਈ ਹੋ ਜਾਂਦੀ ਹੈ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News