ਵੱਡੀ ਖਬਰ ; ਬਾਲੀਵੁੱਡ ਅਦਾਕਾਰ ਪੰਕਜ ਧੀਰ ਦਾ ਦਿਹਾਂਤ
Wednesday, Oct 15, 2025 - 02:07 PM (IST)

ਐਂਟਰਟੇਨਮੈਂਟ ਡੈਸਕ- ਮਨੋਰੰਜਨ ਜਗਤ ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬੀ.ਆਰ. ਚੋਪੜਾ ਦੇ ਮਸ਼ਹੂਰ ਸੀਰੀਅਲ "ਮਹਾਭਾਰਤ" ਵਿੱਚ ਕਰਨ ਅਤੇ "ਚੰਦਰਕਾਂਤਾ" ਵਿੱਚ ਰਾਜਾ ਸ਼ਿਵ ਦੱਤ ਦੀ ਭੂਮਿਕਾ ਨਿਭਾਉਣ ਲਈ ਜਾਣੇ ਜਾਂਦੇ ਟੈਲੀਵਿਜ਼ਨ ਅਦਾਕਾਰ ਪੰਕਜ ਧੀਰ ਦਾ ਕੈਂਸਰ ਨਾਲ ਜੂਝਣ ਤੋਂ ਬਾਅਦ 68 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਨਾਲ ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਪਈ ਹੈ।
ਇਹ ਵੀ ਪੜ੍ਹੋ: ਮਸ਼ਹੂਰ ਗਾਇਕ ਦੀ ਮੌਤ ਦੇ ਮਾਮਲੇ 'ਚ ਵੱਡੀ ਕਾਰਵਾਈ ! 5 ਮੁਲਜ਼ਮਾਂ ਨੂੰ ਭੇਜਿਆ ਗਿਆ ਜੇਲ੍ਹ
ਧੀਰ ਦੇ ਦੋਸਤ ਅਤੇ ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਕਿਹਾ, "ਉਨ੍ਹਾਂ ਦਾ ਅੱਜ ਸਵੇਰੇ ਕੈਂਸਰ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਪਿਛਲੇ ਕੁਝ ਮਹੀਨਿਆਂ ਵਿੱਚ ਕਈ ਵਾਰ ਹਸਪਤਾਲ ਜਾਣਾ ਪਿਆ।" ਉਨ੍ਹਾਂ ਦੇ ਅੰਤਿਮ ਸੰਸਕਾਰ ਅੱਜ ਸ਼ਾਮ ਕੀਤੇ ਜਾਣਗੇ। ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਪਤਨੀ ਅਨੀਤਾ ਧੀਰ ਅਤੇ ਪੁੱਤਰ ਨਿਕੇਤਨ ਧੀਰ ਹਨ, ਜੋ ਕਿ ਇੱਕ ਅਦਾਕਾਰ ਵੀ ਹਨ।
ਇਹ ਵੀ ਪੜ੍ਹੋ: ਰਾਜਵੀਰ ਜਵੰਦਾ ਦੇ ਸੋਸ਼ਲ ਮੀਡੀਆ 'ਤੇ ਪਰਿਵਾਰ ਨੇ ਪਾਈ ਭਾਵੁਕ ਪੋਸਟ, ਸਭ ਦੀਆਂ ਅੱਖਾਂ ਹੋਈਆਂ ਨਮ
ਦੱਸ ਦੇਈਏ ਕਿ ਪੰਕਜ ਧੀਰ ਨੇ ਬੀ.ਆਰ. ਚੋਪੜਾ ਦੀ ਮਹਾਭਾਰਤ ਵਿਚ ਕਰਨ ਦਾ ਕਿਰਦਾਰ ਨਿਭਾਇਆ ਸੀ। ਉਹ "ਸੜਕ," "ਸੋਲਜਰ," ਅਤੇ "ਬਾਦਸ਼ਾਹ" ਸਮੇਤ ਕਈ ਫਿਲਮਾਂ ਵਿੱਚ ਵੀ ਨਜ਼ਰ ਆਏ ਅਤੇ ਟੈਲੀਵਿਜ਼ਨ 'ਤੇ ਸਰਗਰਮ ਰਹੇ। ਉਨ੍ਹਾਂ ਦਾ ਪੁੱਤਰ, ਨਿਕਿਤਿਨ ਧੀਰ, ਵੀ ਇੱਕ ਮਸ਼ਹੂਰ ਅਦਾਕਾਰ ਹੈ।
ਇਹ ਵੀ ਪੜ੍ਹੋ: ਕੌਣ ਬਣੇਗਾ ਕਰੋੜਪਤੀ 'ਚ ਉੱਠੀ ਪੰਜਾਬ ਦੇ ਹੜ੍ਹ ਦੀ ਗੱਲ, ਦਿਲਜੀਤ ਦੌਸਾਂਝ ਕਰਨਗੇ ਜਿੱਤੀ ਹੋਈ ਰਕਮ ਦਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8