so Awkward : ਜਦੋਂ ਗਲਤੀ ਨਾਲ ਬਣਾ ਦਿੱਤਾ ਮਿਸ ਕੋਲੰਬੀਆ ਨੂੰ ਮਿਸ ਯੂਨੀਵਰਸ, ਉਡਿਆ ਮਖੌਲ
Monday, Dec 21, 2015 - 03:50 PM (IST)

ਲਾਸ ਏਂਜਲਸ : ਅਮਰੀਕਾ ਦੇ ਸ਼ਹਿਰ ਲਾਸ ਵੇਗਾਸ ''ਚ 54ਵਾਂ ਮਿਸ ਯੂਨੀਵਰਸ ਪੇਜ਼ੈਂਟ ਮੁਕਾਬਲਾ ਕਰਵਾਇਆ ਗਿਆ, ਜਿਸ ''ਚ 2015 ਦੀ ਮਿਸ ਯੂਨੀਵਰਸ ਦਾ ਖਿਤਾਬ ਫਿਲੀਪੀਨਸ ਦੀ ਪੀਆ ਅਲੋਂਜੋ ਨੇ ਜਿੱਤਿਆ। ਦੱਸ ਦੇਈਏ ਕਿ ਆਖਰੀ ਪੜਾਅ ਭਾਵ ਫਾਈਨਲ ਰਾਊਂਡ ''ਚ ਅਮਰੀਕਾ, ਫਿਲੀਪੀਨਸ ਅਤੇ ਕੋਲੰਬੀਆ ਦੀਆਂ ਸੁੰਦਰੀਆਂ ਪਹੁੰਚੀਆਂ, ਜਦਕਿ ਕਿ ਭਾਰਤ ਦੀ ਉਰਵਸ਼ੀ ਰੌਤੇਲਾ ਟੌਪ 15 ''ਚ ਵੀ ਆਪਣੀ ਥਾਂ ਨਾ ਬਣਾ ਸਕੀ। ਇਸੇ ਦੌਰਾਨ ਇਕ ਬਹੁਤ ਵੱਡੀ ਗਲਤੀ ਹੋ ਗਈ।
ਹੋਇਆ ਇਹ ਕਿ ਮਿਸ ਯੂਨੀਵਰਸ ਦੇ ਨਾਂ ਦਾ ਐਲਾਨ ਹੁੰਦਿਆਂ ਹੀ ਮਿਸ ਕੋਲੰਬੀਆ ਐਡ੍ਰੀਆਨਾ ਗੁਟੀਰੇਜ ਦਾ ਨਾਂ ਬੋਲ ਦਿੱਤਾ ਗਿਆ ਅਤੇ ਤਾਜ ਪਹਿਨਾਉਣ ਪਿੱਛੋਂ ਕਾਮੇਡੀਅਨ ਅਤੇ ਟੀ.ਵੀ. ਸ਼ਖਸੀਅਤ ਸਟੀਵ ਹਾਰਵੀ ਨੇ ਮਾਫੀ ਮੰਗਦਿਆਂ ਮਿਸ ਕੋਲੰਬੀਆ ਨੂੰ ਪਹਿਲੀ ਰਨਰ ਅੱਪ ਅਤੇ ਮਿਸ ਯੂ.ਐੱਸ. ਓਲੀਵੀਆ ਜਾਰਡਨ ਨੂੰ ਦੂਜੀ ਰਨਰ ਅੱਪ ਦੱਸਿਆ। ਫਿਰ ਉਨ੍ਹਾਂ ਨੇ ਮਿਸ ਫਿਲੀਪੀਨਸ ਪੀਆ ਅਲੇਂਜੋ ਨੂੰ ਮਿਸ ਯੂਨੀਵਰਸ ਐਲਾਨਿਆ।
ਇਸ ਦੇ ਨਾਲ ਹੀ ਸਪੇਨ ਦੀ ਮਿਰਿਆ ਲਾਲਾਗੂਨਾ ਰੋਯੋ ਖਿਤਾਬ ਜਿੱਤਣ ਤੋਂ ਬਾਅਦ ਬੇਹੱਦ ਖੁਸ਼ ਨਜ਼ਰ ਆਈ। ਪਿਛਲੇ ਸਾਲ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਅਫਰੀਕਾ ਦੀ ਰੋਲੇਨੇ ਸਟ੍ਰਾਊਟਸ ਨੇ ਰੋਯੋ ਨੂੰ ਮਿਸ ਵਰਲਡ ਦਾ ਤਾਜ ਪਹਿਨਾਇਆ। ਖੈਰ, ਇਹ ਸਭ ਦੇਖਣ ਪਿੱਛੋਂ ਇਹ ਸੋਚਣਾ ਤਾਂ ਬਣਦਾ ਹੈ ਕਿ ਕੀ ਸਟੀਵ ਨੂੰ ਇੰਨੀ ਵੱਡੀ ਗਲਤੀ ਕਰਨ ਤੋਂ ਬਾਅਦ ਦੁਬਾਰਾ ਹੋਸਟਿੰਗ ਕਰਨ ਦਾ ਮੌਕਾ ਮਿਲੇਗਾ ਜਾਂ ਨਹੀਂ।