KBC 'ਚ 5 ਕਰੋੜ ਜਿੱਤਣ ਤੋਂ ਬਾਅਦ ਇੰਝ ਬਰਬਾਦ ਹੋਇਆ ਇਹ ਵਿਅਕਤੀ, ਦੱਸਿਆ ਪੂਰਾ ਕਿੱਸਾ

09/14/2020 3:21:47 PM

ਨਵੀਂ ਦਿੱਲੀ (ਬਿਊਰੋ) : 'ਕੌਣ ਬਣੇਗਾ ਕਰੋੜਪਤੀ' 'ਚ ਹਰ ਸਾਲ ਕੋਈ ਨਾ ਕੋਈ ਵਿਅਕਤੀ ਵੱਡੀ ਇਨਾਮੀ ਰਾਸ਼ੀ ਜਿੱਤ ਕੇ ਜਾਂਦਾ ਹੈ ਪਰ ਇਨ੍ਹਾਂ ਸਾਰਿਆਂ 'ਚ ਸਭ ਤੋਂ ਜ਼ਿਆਦਾ ਸੁਰਖੀਆਂ ਬਟੌਰੀਆਂ ਬਿਹਾਰ ਤੋਂ ਆਏ ਸੁਸ਼ੀਲ ਕੁਮਾਰ ਨੇ। ਸੁਸ਼ੀਲ ਨੇ ਪਹਿਲੀ ਵਾਰ ਪੰਜ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ ਸੀ। ਹੁਣ ਸੁਸ਼ੀਲ ਨੇ ਆਪਣੇ-ਆਪ ਨਾਲ ਬੀਤੀ ਕਹਾਣੀ ਦੱਸੀ ਹੈ। ਕਿਵੇਂ ਕੇਬੀਸੀ 'ਚ ਜਿੱਤਣ ਤੋਂ ਬਾਅਦ ਉਸ ਦੇ ਜੀਵਨ ਦਾ ਬੁਰਾ ਦੌਰ ਸ਼ੁਰੂ ਹੋ ਗਿਆ। ਕਿਵੇਂ ਉਸ ਨੂੰ ਸ਼ਰਾਬ ਅਤੇ ਸਿਗਰਟ ਦੀ ਲਤ ਲੱਗੀ। ਦਰਅਸਲ, ਸੁਸ਼ੀਲ ਕੁਮਾਰ ਨੇ ਆਪਣੇ ਫੇਸਬੁੱਕ ਪੇਜ 'ਤੇ ਡੂੰਘਾਈ ਨਾਲ ਇਸ ਗੱਲ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕੇਬੀਸੀ ਦੀ ਜਿੱਤ ਤੋਂ ਬਾਅਦ ਲਾਈਫ ਕਾਫ਼ੀ ਮੁਸ਼ਕਿਲ ਹੋ ਗਈ। ਉਹ ਲੋਕਲ ਸੈਲੀਬ੍ਰਿਟੀ ਬਣ ਗਏ ਸਨ। ਅਜਿਹੇ 'ਚ ਉਨ੍ਹਾਂ ਨੂੰ ਮਹੀਨੇ 'ਚ ਦਸ ਤੋਂ ਪੰਦਰਾਂ ਦਿਨ ਬਿਹਾਰ 'ਚ ਕਿਤੇ ਨਾ ਕਿਤੇ ਪ੍ਰੋਗਰਾਮ 'ਚ ਜਾਣਾ ਹੁੰਦਾ ਸੀ। ਪੜ੍ਹਾਈ-ਲਿਖਾਈ ਬਿਲਕੁੱਲ ਛੁੱਟ ਗਈ। ਮੀਡੀਆ ਨੂੰ ਲੈ ਕੇ ਉਹ ਕਾਫ਼ੀ ਸੀਰੀਅਸ ਹੋ ਗਏ। ਦੱਸਣ ਲਈ ਲਗਾਤਾਰ ਨਵਾਂ ਬਿਜ਼ਨੈੱਸ ਕਰਨ ਲੱਗੇ, ਜਿਸ 'ਚ ਕਾਫ਼ੀ ਪੈਸਾ ਡੁੱਬ ਗਿਆ।

ਲੋਕਾਂ ਨੇ ਠੱਗਿਆ
ਸੁਸ਼ੀਲ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੂੰ ਗੁਪਤ ਦਾਨ ਦੇਣ ਦਾ ਚਸਕਾ ਲੱਗ ਗਿਆ। ਉਹ ਕਾਫ਼ੀ ਪੈਸਾ ਦਾਨ ਕਰਨ ਲੱਗੇ। ਇਸ ਦੌਰਾਨ ਉਨ੍ਹਾਂ ਨਾਲ ਕੁਝ ਅਜਿਹੇ ਲੋਕ ਜੁੜੇ, ਜੋ ਉਨ੍ਹਾਂ ਨੂੰ ਠੱਗਣਾ ਚਾਹੁੰਦੇ ਸੀ। ਉਨ੍ਹਾਂ ਦੇ ਚਾਪਲੂਸ ਲੋਕਾਂ ਨਾਲ ਸਬੰਧ ਹੋਣ 'ਤੇ ਪਤਨੀ ਨੇ ਟੋਕਿਆ ਵੀ ਸੀ। ਇਸ ਦੇ ਚੱਲਦਿਆਂ ਪਤਨੀ ਨਾਲ ਵੀ ਰਿਸ਼ਤੇ ਖ਼ਰਾਬ ਹੋ ਗਏ।

ਇਸ ਤਰ੍ਹਾਂ ਲੱਗੀ ਸ਼ਰਾਬ ਦੀ ਲਤ
ਸੁਸ਼ੀਲ ਨੇ ਅੱਗੇ ਲਿਖਿਆ ਕਿ ਉਸਨੇ ਇਸ ਦੌਰਾਨ ਕੁਝ ਕਾਰਾਂ ਖ਼ਰੀਦ ਲਈਆਂ, ਜਿਸਨੂੰ ਉਹ ਦਿੱਲੀ 'ਚ ਚਲਵਾਉਣ ਲੱਗੇ। ਇਸਦੇ ਲਈ ਉਨ੍ਹਾਂ ਨੂੰ ਦਿੱਲੀ ਦਾ ਦੌਰਾ ਕਰਨਾ ਪੈਂਦਾ ਸੀ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਜਾਮਿਆ ਮਿਲਿਆ ਤੇ ਆਈ. ਆਈ. ਐੱਮ. ਸੀ. 'ਚ ਮੀਡੀਆ ਦੀ ਪੜ੍ਹਾਈ ਕਰ ਰਹੇ ਕੁਝ ਵਿਦਿਆਰਥੀਆਂ ਨਾਲ ਹੋਈ। ਉਨ੍ਹਾਂ ਰਾਹੀਂ ਜੇ. ਐੱਨ. ਯੂ. 'ਚ ਰਿਸਰਚ ਕਰਕੇ ਲੜਕੋ, ਥੀਏਟਰ ਆਰਟਿਸਟ ਜਿਹੇ ਲੋਕਾਂ ਨਾਲ ਜਾਣ-ਪਛਾਣ ਹੋਈ। ਇਨ੍ਹਾਂ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ ਲੱਗਾ ਕਿ ਉਹ ਕਾਫ਼ੀ ਕੁਝ ਨਹੀਂ ਜਾਣਦੇ। ਇਸਦੇ ਨਾਲ ਸੁਸ਼ੀਲ ਨੂੰ ਸ਼ਰਾਬ ਅਤੇ ਸਿਗਰਟ ਦੀ ਆਦਤ ਪੈ ਗਈ।

ਨਿਰਦੇਸ਼ਕ ਬਣਨ ਪਹੁੰਚੇ ਮੁੰਬਈ
ਸੁਸ਼ੀਲ ਨੇ ਦੱਸਿਆ ਕਿ ਖ਼ਾਲੀ ਸਮੇਂ 'ਚ ਉਹ ਹਾਲੀਵੁੱਡ ਅਤੇ ਹਿੰਦੀ ਫ਼ਿਲਮਾਂ ਦੇਖਣ ਲੱਗੇ। ਖ਼ੂਬ ਸਿਨੇਮਾ ਦੇਖਣ ਲੱਗੇ, ਜਿਸ 'ਚ ਸਾਰੇ ਨੈਸ਼ਨਲ ਐਵਾਰਡ ਵਿਨਿੰਗ ਫ਼ਿਲਮ, ਆਸਕਰ ਵਿਨਿੰਗ ਫ਼ਿਲਮ ਰਿਤਵਿਕ ਘਾਤਕ ਅਤੇ ਸੱਤਿਯਾਜੀਤ ਰੇਅ ਦੀਆਂ ਫ਼ਿਲਮਾਂ ਸ਼ਾਮਲ ਹਨ। ਇਸ ਤੋਂ ਬਾਅਦ ਨਿਰਦੇਸ਼ਕ ਬਣਨ ਦਾ ਸੁਫ਼ਨਾ ਜਾਗਿਆ। ਇਸ ਸੁਪਨੇ ਨੂੰ ਲੈ ਕੇ ਉਹ ਮੁੰਬਈ ਪਹੁੰਚ ਗਏ ਪਰ ਉਥੇ ਪਹਿਲਾਂ ਟੀ. ਵੀ. 'ਚ ਕੰਮ ਕਰਨ ਦੀ ਸਲਾਹ ਦਿੱਤੀ ਗਈ। ਇਸ ਤੋਂ ਬਾਅਦ ਪ੍ਰੋਡਕਸ਼ਨ ਹਾਊਸ 'ਚ ਕੰਮ ਕੀਤਾ ਪਰ ਉਹ ਵੀ ਛੱਡ ਦਿੱਤਾ।

ਹੁਣ ਕੀ ਕਰ ਰਹੇ ਹਨ?
ਸੁਸ਼ੀਲ ਲਿਖਦੇ ਹਨ ਕਿ ਮੁੰਬਈ 'ਚ ਉਨ੍ਹਾਂ ਨੇ ਖ਼ੂਬ ਫ਼ਿਲਮਾਂ ਦੇਖੀਆਂ ਅਤੇ ਕਿਤਾਬਾਂ ਪੜ੍ਹੀਆਂ। ਇਸ ਦੌਰਾਨ ਖ਼ੁਦ ਨੂੰ ਸਮਝਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਉਹ ਬਿਹਾਰ ਵਾਪਸ ਆ ਗਏ ਅਤੇ ਟੀਚਰ ਦੀ ਨੌਕਰੀ ਲਈ ਤਿਆਰੀ ਕੀਤੀ। ਸੁਸ਼ੀਲ ਨੇ ਦੱਸਿਆ ਕਿ ਹੁਣ ਉਹ ਟੀਜ਼ਰ ਹੈ ਅਤੇ ਸਾਲ 2016 ਤੋਂ ਸ਼ਰਾਬ ਨਹੀਂ ਪੀਤੀ।


sunita

Content Editor

Related News