ਕੰਗਨਾ ਰਣੌਤ ਦੀ ਫਿਲਮ ''ਥਲਾਇਵੀ'' ਨੂੰ ਲੈ ਕੇ ਮਲਟੀਪਲੈਕਸ ਮਾਲਕਾਂ ਨੇ ਲਿਆ ਵੱਡਾ ਫੈਸਲਾ

Sunday, Sep 05, 2021 - 02:12 PM (IST)

ਕੰਗਨਾ ਰਣੌਤ ਦੀ ਫਿਲਮ ''ਥਲਾਇਵੀ'' ਨੂੰ ਲੈ ਕੇ ਮਲਟੀਪਲੈਕਸ ਮਾਲਕਾਂ ਨੇ ਲਿਆ ਵੱਡਾ ਫੈਸਲਾ

ਮੁੰਬਈ : ਬਾਲੀਵੁੱਡ ਦੀ ਕਵੀਨ ਕੰਗਨਾ ਰਣੌਤ ਬੀਤੇ ਦਿਨ ਸਿਨੇਮਾ ਘਰਾਂ ਦੇ ਮਾਲਕਾਂ ’ਤੇ ਜੰਮ ਕੇ ਬਰਸੀ ਸੀ। ਕੰਗਨਾ ਦੀ ਆਗਾਮੀ ਫਿਲਮ 'ਥਲਾਇਵੀ' ਦੇ ਥਿਏਟਰ ’ਚ ਰਿਲੀਜ਼ ਕਰਨ ਨੂੰ ਇਨਕਾਰ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕੰਗਨਾ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਚੜ੍ਹ ਗਿਆ ਸੀ। ਹਾਲਾਂਕਿ ਹੁਣ ਇਕ ਵਾਰ ਫਿਰ ਸਿਨੇਮਾ ਘਰਾਂ ਦੇ ਸੰਚਾਲਕਾਂ ਨੇ ਉਨ੍ਹਾਂ ਦੀ ਫਿਲਮ 'ਥਲਾਇਵੀ' ਨੂੰ ਥਿਏਟਰ ’ਚ ਰਿਲੀਜ਼ ਕਰਨ ਲਈ ਹਾਮੀ ਭਰ ਦਿੱਤੀ ਹੈ। ਜਿਸ ਤੋਂ ਕੰਗਨਾ ਬੇਹੱਦ ਖ਼ੁਸ਼ ਹੋ ਗਈ ਹੈ। ਕੰਗਨਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਕੇ ਇਸ ਬਾਰੇ ’ਚ ਜਾਣਕਾਰੀ ਦਿੱਤੀ ਹੈ।

PunjabKesari
ਦਰਅਸਲ ਬੀਤੇ ਦਿਨੀ ਕੰਗਨਾ ਨੇ ਮਲਟੀਪਲੈਕਸ ਮਾਲਕਾਂ ਨੂੰ ਆਪਣੀ ਫਿਲਮ ਨੂੰ ਥਿਏਟਰ ’ਚ ਰਿਲੀਜ਼ ਕਰਨ ਦੀ ਗੁਜ਼ਾਰਿਸ਼ ਕੀਤੀ ਸੀ। ਜਿਸ ਤੋਂ ਬਾਅਦ ਹੁਣ ਪੀ.ਵੀ.ਆਰ ਸੰਚਾਨਕਾਂ ਨੇ ਕੰਗਨਾ ਦੀ ਫਿਲਮ 'ਥਲਾਇਵੀ' ਦੇ ਤਾਮਿਲ ਅਤੇ ਤੇਲਗੂ ਵਰਜਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕਰਨ ਦਾ ਫ਼ੈਸਲਾ ਕਰ ਲਿਆ ਹੈ। ਉਨ੍ਹਾਂ ਦੇ ਇਸ ਫ਼ੈਸਲੇ ਨਾਲ ਕੰਗਨਾ ਵੀ ਕਾਫੀ ਖ਼ੁਸ਼ ਨਜ਼ਰ ਆ ਰਹੀ ਹੈ। ਕੰਗਨਾ ਨੇ ਸੋਸ਼ਲ ਮੀਡੀਆ ਰਾਹੀਂ ਪੋਸਟ ਸ਼ੇਅਰ ਕਰ ਕੇ ਆਪਣੀ ਇਸ ਖੁਸ਼ੀ ਨੂੰ ਜ਼ਾਹਿਰ ਕੀਤਾ ਹੈ।


author

Aarti dhillon

Content Editor

Related News