ਅਦਾਕਾਰ ਟਾਈਗਰ ਸ਼ਰਾਫ ਦੀ ਮਾਂ ਆਇਸ਼ਾ ਨਾਲ ਵੱਡੀ ਠੱਗੀ
Saturday, Jun 10, 2023 - 10:41 AM (IST)

ਮੁੰਬਈ (ਭਾਸ਼ਾ) - ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਮਾਂ ਆਇਸ਼ਾ ਸ਼ਰਾਫ ਨਾਲ ਕਥਿਤ ਤੌਰ ’ਤੇ ਇਕ ਕਿੱਕ ਬਾਕਸਰ ਨੇ 58 ਲੱਖ ਰੁਪਏ ਦੀ ਠੱਗੀ ਕੀਤੀ, ਜਿਸ ਨੂੰ ਉਨ੍ਹਾਂ ਨੇ ਆਪਣੇ ਪੁੱਤਰ ਦੀ ਫਰਮ ’ਚ ਇਕ ਕਰਮਚਾਰੀ ਦੇ ਰੂਪ ’ਚ ਨਿਯੁਕਤ ਕੀਤਾ ਸੀ। ਮੁੰਬਈ ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਇਕ ਸਾਲ ਬਾਅਦ ਮੂਸੇ ਵਾਲਾ ਦਾ ਫੋਨ ਤੇ ਪਿਸਟਲ ਮਿਲਿਆ ਪਰਿਵਾਰ ਨੂੰ ਵਾਪਸ (ਵੀਡੀਓ)
ਆਇਸ਼ਾ ਸ਼ਰਾਫ ਵੱਲੋਂ ਸਾਂਤਾਕਰੂਜ਼ ਪੁਲਸ ਥਾਣੇ ’ਚ ਦਰਜ ਕਰਾਈ ਗਈ ਸ਼ਿਕਾਇਤ ਅਨੁਸਾਰ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਫਾਈਟਰ ਏਲਨ ਫਰਨਾਂਡੀਸ ਨੂੰ ਟਾਈਗਰ ਸ਼ਰਾਫ ਦੀ ‘ਐੱਮ. ਐੱਮ. ਏ. ਮੈਟਰਿਕਸ’ ਕੰਪਨੀ ’ਚ ਸੰਚਾਲਨ ਨਿਰਦੇਸ਼ਕ ਦੇ ਰੂਪ ’ਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕੰਪਨੀ ‘ਮਿਕਸਡ ਮਾਰਸ਼ਲ ਆਰਟ’ ’ਚ ਸਿਖਲਾਈ ਦਿੰਦੀ ਹੈ ਅਤੇ ਇਸ ਦਾ ਪ੍ਰਬੰਧ ਆਇਸ਼ਾ ਸ਼ਰਾਫ ਸੰਭਾਲਦੀ ਹੈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਕਾਜੋਲ ਨੇ ਅਚਾਨਕ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ, ਡਿਲੀਟ ਕੀਤੀਆਂ ਤਸਵੀਰਾਂ
ਫਰਨਾਂਡੀਸ ਨੂੰ 2018 ’ਚ ਐੱਮ. ਐੱਮ. ਏ. ਮੈਟਰਿਕਸ ਫਰਮ ’ਚ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਸੀ। ਉਸ ’ਤੇ, ਫਰਮ ਦੇ ਮਾਧਿਅਮ ਰਾਹੀਂ ਭਾਰਤ ਅਤੇ ਵਿਦੇਸ਼ਾਂ ’ਚ 11 ਮੁਕਾਬਲੇ ਆਯੋਜਿਤ ਕਰਨ ਲਈ ਫੰਡ ਇਕੱਠਾ ਕਰਨ ਅਤੇ ਆਪਣੇ ਨਿੱਜੀ ਖਾਤੇ ’ਚ 58 ਲੱਖ ਰੁਪਏ ਜਮ੍ਹਾ ਕਰਨ ਦਾ ਦੋਸ਼ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।