ਪੰਜਾਬੀ ਫ਼ਿਲਮਾਂ ''ਚ ਬਾਲੀਵੁੱਡ ਦੇ ਵੱਡੇ ਐਕਟਰ ਦੀ ਐਂਟਰੀ, ਗਿੱਪੀ ਗਰੇਵਾਲ ਦੀ ''ਅਕਾਲ'' ''ਚ ਆਵੇਗਾ ਨਜ਼ਰ
Friday, Feb 14, 2025 - 12:44 PM (IST)
![ਪੰਜਾਬੀ ਫ਼ਿਲਮਾਂ ''ਚ ਬਾਲੀਵੁੱਡ ਦੇ ਵੱਡੇ ਐਕਟਰ ਦੀ ਐਂਟਰੀ, ਗਿੱਪੀ ਗਰੇਵਾਲ ਦੀ ''ਅਕਾਲ'' ''ਚ ਆਵੇਗਾ ਨਜ਼ਰ](https://static.jagbani.com/multimedia/2025_2image_12_41_53587075519.jpg)
ਐਂਟਰਟੇਨਮੈਂਟ ਡੈਸਕ : ਪੰਜਾਬੀ ਸਿਨੇਮਾ ਦੀ ਸ਼ਾਨਦਾਰ ਫ਼ਿਲਮ ਵਜੋਂ ਸਾਹਮਣੇ ਲਿਆਂਦੀ ਜਾ ਰਹੀ ਪੰਜਾਬੀ ਫ਼ਿਲਮ 'ਅਕਾਲ' ਰਿਲੀਜ਼ ਲਈ ਤਿਆਰ ਹੈ। ਇਸ ਫ਼ਿਲਮ ਨਾਲ ਬਾਲੀਵੁੱਡ ਦੇ ਚਰਚਿਤ ਅਦਾਕਾਰ ਨਿਕਿਤਿਨ ਧੀਰ ਪਾਲੀਵੁੱਡ 'ਚ ਸ਼ਾਨਦਾਰ ਪਾਰੀ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ। ਹਾਲ ਹੀ 'ਚ ਫ਼ਿਲਮ ਦਾ ਇਕ ਪੋਸਟਰ ਸਾਂਝਾ ਕੀਤਾ ਗਿਆ ਹੈ, ਜਿਸ ਨਿਕਿਤਿਨ ਧੀਰ ਦੀ ਲੁੱਕ ਰਿਵੀਲ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਨਾਮੀ ਪੰਜਾਬੀ ਗਾਇਕ ਦੀ ਸਟੇਜ ਕੋਲ ਬੰਦੂਕ ਲੈ ਪੁੱਜਿਆ ਅਣਜਾਣ ਸ਼ਖਸ, ਮਚੀ ਤਰਥੱਲੀ
'ਹੰਬਲ ਮੋਸ਼ਨ ਪਿਕਚਰਜ਼ ਐਫਜੈਡਸੀਓ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖਨ ਅਤੇ ਨਿਰਦੇਸ਼ਨ ਗਿੱਪੀ ਗਰੇਵਾਲ ਦੁਆਰਾ ਕੀਤਾ ਗਿਆ ਹੈ, ਜਦ ਕਿ ਨਿਰਮਾਣ ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਦੁਆਰਾ ਕੀਤਾ ਗਿਆ ਹੈ। ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਇਸ ਧਾਰਮਿਕ ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰ ਬਲਜੀਤ ਸਿੰਘ ਦਿਓ, ਸਹਿ ਨਿਰਮਾਣਕਾਰ ਭਾਨਾ ਲਾ, ਕਾਰਜਕਾਰੀ ਨਿਰਮਾਤਾ ਹਰਦੀਪ ਦੁੱਲਟ ਹਨ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕ ਦਾ ਹੋਇਆ ਭਿਆਨਕ ਐਕਸੀਡੈਂਟ, ਸ਼ੋਅ ਕੀਤਾ ਰੱਦ
ਹਾਲ ਹੀ ਦੇ ਸਮੇਂ 'ਚ 'ਅਰਦਾਸ ਸਰਬੱਤ ਦੇ ਭਲੇ ਦੀ' ਜਿਹੀ ਬਿਹਤਰੀਨ ਫ਼ਿਲਮ ਦਰਸ਼ਕਾਂ ਦੇ ਸਨਮੁੱਖ ਕਰ ਚੁੱਕੇ ਗਿੱਪੀ ਗਰੇਵਾਲ ਦੀ ਇਹ ਇਸ ਸਾਲ 2025 ਦੀ ਵੱਡੀ ਅਤੇ ਪਹਿਲੀ ਧਾਰਮਿਕ ਫ਼ਿਲਮ ਹੋਵੇਗੀ, ਜਿਸ 'ਚ ਉਹ ਖੁਦ ਵੀ ਮੁੱਖ ਭੂਮਿਕਾ ਅਦਾ ਕਰ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਫ਼ਿਲਮ 'ਚ ਨਿਮਰਤ ਖਹਿਰਾ, ਪ੍ਰਿੰਸ ਕੰਵਲਜੀਤ ਸਿੰਘ, ਮੀਤਾ ਵਸ਼ਿਸ਼ਟ, ਜੱਗੀ ਸਿੰਘ, ਹਰਿੰਦਰ ਭੁੱਲਰ ਵੀ ਮਹੱਤਵਪੂਰਨ ਸਪੋਰਟਿੰਗ ਭੂਮਿਕਾਵਾਂ 'ਚ ਹਨ।
ਇਹ ਵੀ ਪੜ੍ਹੋ- ਰਣਵੀਰ ਦੀ ਵੱਢ ਲੈ ਆਓ ਜੀਭ ਤੇ ਲੈ ਜਾਓ 5 ਲੱਖ ਨਕਦ ਇਨਾਮ! ਅੰਸਾਰੀ ਨੇ ਦਿੱਤੀ ਧਮਕੀ
ਸਾਲ 2013 'ਚ ਆਈ ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੂਕੋਣ ਸਟਾਰਰ ਅਤੇ ਨਿਰਦੇਸ਼ਕ ਰੋਹਿਤ ਸ਼ੈੱਟੀ ਦੀ 'ਚੇੱਨਈ ਐਕਸਪ੍ਰੈੱਸ' ਦਾ ਕਾਫ਼ੀ ਅਹਿਮ ਹਿੱਸਾ ਰਹੇ ਹਨ ਅਦਾਕਾਰ ਨਿਕਿਤਿਨ ਧੀਰ, ਜੋ ਲਗਾਤਾਰਤਾ ਨਾਲ ਵੱਡੀਆਂ ਹਿੰਦੀ ਅਤੇ ਸਾਊਥ ਫ਼ਿਲਮਾਂ 'ਚ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ। ਬਾਲੀਵੁੱਡ ਦੇ ਦਿੱਗਜ ਅਦਾਕਾਰ ਰਹੇ ਅਤੇ 'ਮਹਾਂਭਾਰਤ' ਜਿਹੇ ਕਲਟ ਸ਼ੋਅ ਦਾ ਹਿੱਸਾ ਰਹੇ ਪੰਕਜ ਧੀਰ ਦੇ ਹੋਣਹਾਰ ਪੁੱਤਰ ਨਿਕਿਤਿਨ ਧੀਰ ਆਉਣ ਵਾਲੇ ਦਿਨਾਂ 'ਚ ਹੋਰ ਪੰਜਾਬੀ ਫ਼ਿਲਮਾਂ 'ਚ ਵੀ ਅਪਣੀ ਮੌਜ਼ੂਦਗੀ ਦਰਜ ਕਰਵਾਉਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8