ਰੇਪ ਦੋਸ਼ੀ ਕੋਰੀਓਗ੍ਰਾਫਰ ਜਾਨੀ ਮਾਸਟਰ ਨੂੰ ਵੱਡਾ ਝਟਕਾ
Sunday, Oct 06, 2024 - 11:24 AM (IST)
ਮੁੰਬਈ- ਸ਼ੇਖ ਜਾਨੀ ਬਾਸ਼ਾ ਜੋ ਕੋਰੀਓਗ੍ਰਾਫ ਜਾਨੀ ਮਾਸਟਰ ਦੇ ਨਾਂ ਨਾਲ ਮਸ਼ਹੂਰ ਹੈ। ਰੇਪ ਦੇ ਦੋਸ਼ੀ ਕੋਰੀਓਗ੍ਰਾਫਰ ਜਾਨੀ ਮਾਸਟਰ ਨੂੰ ਸਾਈਬਰਾਬਾਦ ਪੁਲਸ ਨੇ ਗੋਆ 'ਚ ਗ੍ਰਿਫਤਾਰ ਕੀਤਾ ਹੈ। ਕੋਰੀਓਗ੍ਰਾਫਰ ਨੂੰ ਜਿਨਸੀ ਸ਼ੋਸ਼ਣ ਦੇ ਇੱਕ ਮਾਮਲੇ ਵਿੱਚ 19 ਸਤੰਬਰ ਨੂੰ ਹੈਦਰਾਬਾਦ ਲਿਆਂਦਾ ਗਿਆ ਸੀ। ਕੋਰੀਓਗ੍ਰਾਫਰ ਜਾਨੀ ਮਾਸਟਰ ਨੂੰ 3 ਅਕਤੂਬਰ ਨੂੰ ਹੋਣ ਵਾਲੇ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਸ਼ਾਮਲ ਹੋਣ ਲਈ ਅੰਤਰਿਮ ਜ਼ਮਾਨਤ ਮਿਲ ਗਈ ਹੈ।
ਇਹ ਖ਼ਬਰ ਵੀ ਪੜ੍ਹੋ -ਜੈਸਮੀਨ ਭਾਸੀਨ ਦਾ ਪੰਜਾਬੀ ਲੁੱਕ ਬਣਿਆ ਖਿੱਚ ਦਾ ਕੇਂਦਰ
ਹੱਥੋਂ ਨਿਕਲਿਆ ਨੈਸ਼ਨਲ ਫਿਲਮ ਐਵਾਰਡ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਜਿਨਸੀ ਸ਼ੋਸ਼ਣ ਮਾਮਲੇ ਨੂੰ ਲੈ ਕੇ ਰਾਸ਼ਟਰੀ ਪੁਰਸਕਾਰ ਨੂੰ ਮੁਅੱਤਲ ਕਰ ਦਿੱਤਾ ਹੈ। ਡਿਪਟੀ ਡਾਇਰੈਕਟਰ ਇੰਦਰਾਣੀ ਬੋਸ ਦੁਆਰਾ ਹਸਤਾਖਰ ਕੀਤੇ ਪੱਤਰ ਵਿੱਚ ਕਿਹਾ ਗਿਆ ਹੈ, 'ਪੋਕਸੋ ਐਕਟ ਦੇ ਤਹਿਤ ਅਪਰਾਧ ਦੇ ਦੋਸ਼ ਸਾਹਮਣੇ ਆਉਣ ਤੋਂ ਪਹਿਲਾਂ, ਸ਼੍ਰੀਮਾਨ ਸ਼ੇਖ ਜਾਨੀ ਬਾਸ਼ਾ ਨੂੰ ਸਾਲ 2022 ਦੇ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਹਿੱਸਾ ਲੈਣ ਲਈ ਇੱਕ ਪੱਤਰ ਦਿੱਤਾ ਗਿਆ ਸੀ। ਇਲਜ਼ਾਮਾਂ ਦੀ ਗੰਭੀਰਤਾ ਅਤੇ ਅਦਾਲਤ ਵਿੱਚ ਕੇਸ ਦੇ ਲੰਬਿਤ ਹੋਣ ਦੇ ਮੱਦੇਨਜ਼ਰ, ਸਮਰੱਥ ਅਥਾਰਟੀ ਨੇ ਸਾਲ 2022 ਲਈ ਸ਼੍ਰੀ ਸ਼ੇਖ ਜਾਨੀ ਬਾਸ਼ਾ ਨੂੰ ਫਿਲਮ ਤਿਰੂਚਿਤਰੰਬਲਮ ਲਈ ਦਿੱਤੇ ਗਏ ਸਰਵੋਤਮ ਕੋਰੀਓਗ੍ਰਾਫੀ ਲਈ ਰਾਸ਼ਟਰੀ ਫਿਲਮ ਪੁਰਸਕਾਰ ਨੂੰ ਅਗਲੇ ਹੁਕਮਾਂ ਤੱਕ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।