ਕਾਮੇਡੀਅਨ-ਯੂਟਿਊਬਰ ਭੁਵਨ ਬਾਮ ਨੂੰ ਵੱਡਾ ਸਦਮਾ, ਇਕੋ ਮਹੀਨੇ ’ਚ ਕੋਰੋਨਾ ਕਾਰਨ ਮਾਤਾ-ਪਿਤਾ ਦਾ ਹੋਇਆ ਦਿਹਾਂਤ

Sunday, Jun 13, 2021 - 12:19 PM (IST)

ਕਾਮੇਡੀਅਨ-ਯੂਟਿਊਬਰ ਭੁਵਨ ਬਾਮ ਨੂੰ ਵੱਡਾ ਸਦਮਾ, ਇਕੋ ਮਹੀਨੇ ’ਚ ਕੋਰੋਨਾ ਕਾਰਨ ਮਾਤਾ-ਪਿਤਾ ਦਾ ਹੋਇਆ ਦਿਹਾਂਤ

ਮੁੰਬਈ (ਬਿਊਰੋ)– ਸਭ ਨੂੰ ਹਸਾਉਣ ਵਾਲੇ ਕਾਮੇਡੀਅਨ-ਯੂਟਿਊਬਰ ਭੁਵਨ ਬਾਮ ਦੀ ਜ਼ਿੰਦਗੀ ’ਚ ਕੋਰੋਨਾ ਇੰਨਾ ਵੱਡਾ ਦੁੱਖ ਲੈ ਕੇ ਆਵੇਗਾ, ਕਿਸੇ ਨੂੰ ਕੀ ਪਤਾ ਸੀ। ਆਪਣੇ ਮਾਤਾ-ਪਿਤਾ ਨੂੰ ਗੁਆਉਣਾ ਕਿਸੇ ਵੀ ਇਨਸਾਨ ਲਈ ਸਭ ਤੋਂ ਮੁਸ਼ਕਿਲ ਸਮਾਂ ਹੁੰਦਾ ਹੈ। ਭੁਵਨ ਨੂੰ ਵੀ ਇਸ ਸਦਮੇ ਦਾ ਸਾਹਮਣਾ ਕਰਨਾ ਪਿਆ ਹੈ। ਕੋਵਿਡ 19 ਦੇ ਕਹਿਰ ਕਾਰਨ ਭੁਵਨ ਨੇ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਹੈ। ਉਸ ਨੇ ਇੰਸਟਾਗ੍ਰਾਮ ’ਤੇ ਇਕ ਭਾਵੁਕ ਪੋਸਟ ਸਾਂਝੀ ਕਰਕੇ ਆਪਣੇ ਮਾਪਿਆਂ ਦੇ ਦਿਹਾਂਤ ਦਾ ਦਰਦ ਸਾਂਝਾ ਕੀਤਾ ਹੈ।

ਭੁਵਨ ਨੇ ਇਕ ਮਹੀਨੇ ਦੇ ਅੰਦਰ ਆਪਣੇ ਮਾਤਾ ਤੇ ਪਿਤਾ ਦੋਵਾਂ ਨੂੰ ਹਮੇਸ਼ਾ ਲਈ ਗੁਆ ਦਿੱਤਾ ਹੈ। ਉਸ ਨੇ ਲਿਖਿਆ, ‘ਕੋਵਿਡ ਕਾਰਨ ਮੈਂ ਆਪਣੀਆਂ ਦੋਵੇਂ ਜ਼ਿੰਦਗੀਆਂ ਗੁਆ ਦਿੱਤੀਆਂ। ਆਈ ਤੇ ਬਾਬਾ ਦੇ ਬਿਨਾਂ ਕੁਝ ਵੀ ਪਹਿਲਾਂ ਵਰਗਾ ਨਹੀਂ ਰਹੇਗਾ। ਇਕ ਮਹੀਨੇ ’ਚ ਸਭ ਕੁਝ ਬਿਖਰ ਚੁੱਕਾ ਹੈ। ਘਰ, ਸੁਪਨੇ, ਸਭ ਕੁਝ। ਮੇਰੀ ਆਈ ਮੇਰੇ ਕੋਲ ਨਹੀਂ ਹੈ, ਬਾਬਾ ਮੇਰੇ ਨਾਲ ਨਹੀਂ ਹਨ। ਹੁਣ ਸ਼ੁਰੂ ਤੋਂ ਜਿਊਣਾ ਸਿੱਖਣਾ ਪਵੇਗਾ। ਮਨ ਨਹੀਂ ਕਰ ਰਿਹਾ।’

 
 
 
 
 
 
 
 
 
 
 
 
 
 
 
 

A post shared by Bhuvan Bam (@bhuvan.bam22)

ਆਪਣੇ ਮਾਤਾ-ਪਿਤਾ ਨੂੰ ਗੁਆਉਣ ਤੋਂ ਬਾਅਦ ਭੁਵਨ ਖ਼ੁਦ ’ਤੇ ਹੀ ਕਈ ਸਵਾਲ ਚੁੱਕ ਰਹੇ ਹਨ। ਉਹ ਅੱਗੇ ਲਿਖਦੇ ਹਨ, ‘ਕੀ ਮੈਂ ਇਕ ਚੰਗਾ ਬੇਟਾ ਸੀ? ਕੀ ਮੈਂ ਉਨ੍ਹਾਂ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ? ਮੈਨੂੰ ਇਨ੍ਹਾਂ ਸਵਾਲਾਂ ਨਾਲ ਹਮੇਸ਼ਾ ਲਈ ਜਿਊਣਾ ਪਵੇਗਾ। ਉਨ੍ਹਾਂ ਨੂੰ ਦੇਖਣ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦਾ, ਕਾਸ਼ ਉਹ ਦਿਨ ਜਲਦੀ ਆਵੇ।’

ਭੁਵਨ ਨੂੰ ਉਸ ਦੇ ਦੋਸਤਾਂ ਤੇ ਸਿਤਾਰਿਆਂ ਨੇ ਹਿੰਮਤ ਰੱਖਣ ਲਈ ਕਿਹਾ ਹੈ। ਸ਼ਰੇਆ ਪਿਲਗਾਂਵਕਰ, ਰਾਜਕੁਮਾਰ ਰਾਓ, ਤਾਹਿਰਾ ਕਸ਼ਯਪ, ਮੁਕੇਸ਼ ਛਾਬੜਾ, ਸ਼ਰਲੀ ਸੇਠੀਆ, ਦੀਆ ਮਿਰਜ਼ਾ ਸਮੇਤ ਕਈ ਸਿਤਾਰਿਆਂ ਨੇ ਭੁਵਨ ਨੂੰ ਦਿਲਾਸਾ ਦਿੱਤਾ ਹੈ। ਰਾਜਕੁਮਾਰ ਰਾਓ ਨੇ ਲਿਖਿਆ, ‘ਤੁਹਾਡੇ ਮਾਪਿਆਂ ਦੇ ਇੰਝ ਜਾਣ ਕਾਰਨ ਦੁਖੀ ਹਾਂ ਭਰਾ, ਉਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ।’

ਦੀਆ ਮਿਰਜ਼ਾ ਨੇ ਲਿਖਿਆ, ‘ਉਨ੍ਹਾਂ ਦੇ ਚਿਹਰੇ ਦੀ ਚੌੜੀ ਮੁਸਕਾਨ ਤੇ ਅੱਖਾਂ ਦੀ ਖੁਸ਼ੀ ਦੱਸਦੀ ਹੈ ਕਿ ਤੁਸੀਂ ਇਕ ਚੰਗੇ ਬੇਟੇ ਸੀ ਭੁਵਨ, ਸਾਡਾ ਪਿਆਰ ਤੇ ਹਿੰਮਤ ਤੁਹਾਡੇ ਨਾਲ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News