''ਕਲਾਈਮੇਟ ਵੀਕ'' ''ਚ ਬੋਲਣ ਲਈ ਭੂਮੀ ਪੇਡਨੇਕਰ ਨੂੰ ਨਿਊਯਾਰਕ ''ਚ ਦਿੱਤਾ ਸੱਦਾ
Wednesday, Sep 22, 2021 - 11:09 AM (IST)
ਮੁੰਬਈ (ਬਿਊਰੋ) - ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਭੂਮੀ ਪੇਡਨੇਕਰ ਨੂੰ ਨਿਊਯਾਰਕ ਵਿਚ ਆਯੋਜਿਤ 'ਕਲਾਈਮੇਟ ਵੀਕ' ਦੌਰਾਨ ਆਪਣੀ ਗੱਲ ਰੱਖਣ ਲਈ ਸੱਦਾ ਦਿੱਤਾ ਗਿਆ ਹੈ। ਇਸ ਘਟਨਾਕਰਮ ਦੀ ਘੋਸ਼ਣਾ ਕਰਦੇ ਹੋਏ ਕਲਾਈਮੇਟ ਗਰੁੱਪ ਦੀ ਇੰਡੀਆ ਐਗਜ਼ੀਕਿਊਟਿਵ ਡਾਇਰੈਕਟਰ ਦਿਵਿਆ ਸ਼ਰਮਾ ਨੇ ਕਿਹਾ ਕਿ, ''ਭੂਮੀ ਪੇਡਨੇਕਰ ਨੂੰ ਕਲਾਈਮੇਟ ਵੀਕ ਐੱਨ. ਵਾਈ. ਸੀ. 2021 'ਚ ਸੱਦਾ ਦੇ ਕੇ ਸਾਨੂੰ ਬੇਹੱਦ ਖੁਸ਼ੀ ਹੋ ਰਹੀ ਹੈ।
ਕਲਾਈਮੇਟ ਵੀਕ ਦੁਨੀਆ ਭਰ ਵਿਚ ਜਲਵਾਯੂ ਨਾਲ ਸਬੰਧਤ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਮਹੱਤਵਪੂਰਣ ਆਯੋਜਣ ਹੈ। ਇਕ ਟੈਲੇਂਟੇਡ ਆਰਟਿਸਟ ਹੋਣ ਦੇ ਨਾਲ-ਨਾਲ ਭੂਮੀ ਪੇਡਨੇਕਰ ਵਾਤਾਵਰਣ ਦੇ ਅਨੁਕੂਲ ਬਦਲ ਅਤੇ ਹਰਿਆਲੀ ਦੀ ਪੱਕੀ ਪੈਰੋਕਾਰ ਰਹੀ ਹੈ।''
ਇਸ ਤੋਂ ਇਲਾਵਾ ਦਿਵਿਆ ਸ਼ਰਮਾ ਨੇ ਕਿਹਾ, ''ਇਸ ਸਾਲ ਦੀ ਥੀਮ 'ਗੈਟਿੰਗ ਇਟ ਡਨ' ਦੇ ਸਮਾਨ ਭੂਮੀ ਪੇਡਨੇਕਰ ਵਰਗੀਆਂ ਨੌਜਵਾਨ ਆਵਾਜ਼ਾਂ ਅਸਲ ਵਿਚ ਕਲਾਈਮੇਟ ਵੀਕ ਐੱਨ. ਵਾਈ. ਸੀ. ਦੌਰਾਨ ਦੂਸਰਿਆਂ ਨੂੰ ਇਸ ਦਿਸ਼ਾ ਵਿਚ ਅਤੇ ਜ਼ਿਆਦਾ ਕੰਮ ਕਰਨ ਦੀ ਪ੍ਰੇਰਨਾ ਦੇਣਗੀਆਂ।
ਕਲਾਈਮੇਟ ਵੀਕ ਐੱਨ. ਵਾਈ. ਸੀ. ਦੌਰਾਨ ਭੂਮੀ 23 ਸਤੰਬਰ ਨੂੰ ਸੰਬੋਧਨ ਕਰੇਗੀ। ਆਪਣੇ 13ਵੇਂ ਸਾਲ ਵਿਚ ਪਹੁੰਚ ਚੁੱਕਿਆ ਕਲਾਈਮੇਟ ਵੀਕ ਐੱਨ. ਵਾਈ. ਸੀ. ਧਰਤੀ ਦਾ ਸਭ ਤੋਂ ਵੱਡਾ ਕਲਾਈਮੇਟ ਵੀਕ ਹੈ।''