ਸੁਸ਼ਾਂਤ ਦੀ ਮੌਤ ਤੋਂ ਬਾਅਦ ਭੂਮੀ ਪੇਂਡਨੇਕਰ ਦਾ ਵੱਡਾ ਐਲਾਨ, ਹਰ ਪਾਸੇ ਛਿੜੀ ਚਰਚਾ

06/30/2020 9:53:10 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਬਾਲੀਵੁੱਡ ਸਿਤਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਪਰ ਸੁਸ਼ਾਂਤ ਨੇ ਆਪਣੇ ਕੰਮ ਨਾਲ ਸਾਰਿਆਂ ਦੇ ਦਿਲਾਂ 'ਚ ਥਾਂ ਬਣਾ ਲਈ ਸੀ। ਸੁਸ਼ਾਂਤ ਸਿੰਘ ਰਾਜਪੂਤ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਫ਼ਿਲਮ 'ਸੋਨ ਚਿੜੀਆ' 'ਚ ਉਨ੍ਹਾਂ ਦੀ ਸਹਿ-ਕਲਾਕਾਰ ਭੂਮੀ ਪੇਂਡਨੇਕਰ ਨੇ 550 ਵਾਂਚਿਤ (ਗਰੀਬ) ਪਰਿਵਾਰਾਂ ਨੂੰ ਭੋਜਨ ਕਰਾਉਣ ਦਾ ਫੈਸਲਾ ਕੀਤਾ ਹੈ। ਭੂਮੀ ਪੇਂਡਨੇਕਰ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਭੂਮੀ ਪੇਂਡਨੇਕਰ ਦੇ ਇਸ ਕਦਮ ਲਈ ਪ੍ਰਸ਼ੰਸਕ ਵੀ ਉਸ ਦੀ ਸ਼ਲਾਘਾ ਕਰ ਰਹੇ ਹਨ।

ਦੱਸ ਦੇਈਏ ਕਿ ਭੂਮੀ ਪੇਂਡਨੇਕਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੇ ਫ਼ਿਲਮ 'ਸੋਨ ਚਿੜੀਆ' 'ਚ ਇਕੱਠੇ ਕੰਮ ਕੀਤਾ ਸੀ। ਇਸ ਫਿਲਮ 'ਚ ਦੋਵਾਂ ਅਦਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਬਹੁਤ ਦਿਲ ਜਿੱਤਿਆ ਸੀ। 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਬਾਂਦਰਾ ਮੁੰਬਈ ਵਾਲੇ ਘਰ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਦੱਸਿਆ ਜਾ ਰਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਪਿਛਲੇ 6 ਮਹੀਨਿਆਂ ਤੋਂ ਡਿਪ੍ਰੈਸ਼ਨ 'ਚ ਸਨ।
Sushant singh rajput and Bhumi Pednekar at the promotion of film ...
ਸੁਸ਼ਾਂਤ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਯਾਦਗਾਰ ਬਣਾ ਦਿੱਤਾ ਹੈ। ਇੰਸਟਾਗ੍ਰਾਮ ਨੇ ਉਨ੍ਹਾਂ ਦੇ ਨਾਮ ਦੇ ਅੱਗੇ ਰਿਮੈਂਬਰਿੰਗ ਲਿਖ ਦਿੱਤਾ ਹੈ। ਇਸਦੇ ਨਾਲ ਹੀ ਹੁਣ ਉਨ੍ਹਾਂ ਦਾ ਅਕਾਊਂਟ ਇਕ ਯਾਦਗਾਰ ਦੇ ਤੌਰ 'ਤੇ ਇੰਸਟਾਗ੍ਰਾਮ 'ਤੇ ਰਹੇਗਾ। ਦਰਅਸਲ ਇੰਸਟਾਗ੍ਰਾਮ ਦੀ ਪਾਲਿਸੀਜ਼ ਦੇ ਮੁਤਾਬਕ, ਕਿਸੇ ਵੀ ਸੈਲੀਬ੍ਰਿਟੀ ਦੀ ਮੌਤ ਦੇ ਬਾਅਦ ਉਨ੍ਹਾਂ ਦੇ ਅਕਾਊਂਟ ਨੂੰ ਮੈਮੋਰਲਾਈਜ਼ਡ ਕਰ ਦਿੱਤਾ ਜਾਂਦਾ ਹੈ। ਸਟਾਰ ਦੇ ਨਾਮ ਦੇ ਅੱਗੇ ਰਿਮੈਂਬਰਿੰਗ ਲਿਖ ਦਿੱਤਾ ਜਾਂਦਾ ਹੈ।
bhumi-pednekar-will-feed-550-families-as-a-tribute-to-friend ...
ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੀ ਘਟਨਾ 'ਤੇ ਫ਼ਿਲਮ ਬਣੇਗੀ। ਮਿਊਜ਼ਿਕ ਕੰਪਨੀ ਚਲਾਉਣ ਵਾਲੇ ਵਿਜੇ ਸ਼ੇਖਰ ਗੁਪਤਾ ਨੇ ਸੁਸ਼ਾਂਤ 'ਤੇ ਆਧਾਰਿਤ ਫ਼ਿਲਮ ਬਣਾਉਣ ਦਾ ਫੈਸਲਾ ਵੀ ਕਰ ਲਿਆ ਹੈ। ਫ਼ਿਲਮ ਦਾ ਨਾਂ ਰੱਖ ਲਿਆ ਗਿਆ ਹੈ ਅਤੇ ਜਲਦ ਹੀ ਇਸ ਦੀ ਸ਼ੂਟਿੰਗ ਸ਼ੁਰੂ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਫ਼ਿਲਮ ਦਾ ਨਾਂ 'ਸੁਸਾਇਡ ਔਰ ਮਰਡਰ' ਹੋਵੇਗਾ। ਵਿਜੇ ਨੇ ਦੱਸਿਆ ਕਿ ਇਹ ਫ਼ਿਲਮ ਸੁਸ਼ਾਂਤ ਦੀ ਜ਼ਿੰਦਗੀ 'ਤੇ ਆਧਾਰਿਤ ਨਹੀਂ ਹੈ, ਸਗੋਂ ਉਨ੍ਹਾਂ ਦੀ ਖ਼ੁਦਕੁਸ਼ੀ ਦੀ ਘਟਨਾ 'ਤੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਪ੍ਰੇਰਿਤ ਹੈ। ਅਜਿਹੇ 'ਚ ਫ਼ਿਲਮ ਬਣਾਉਣ ਲਈ ਉਨ੍ਹਾਂ ਨੂੰ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ।ਇਸ ਫ਼ਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਰੋਲ ਲਈ ਨਵੇਂ ਲੜਕੇ ਨੂੰ ਕਾਸਟ ਕਰ ਲਿਆ ਗਿਆ ਹੈ ਅਤੇ ਫ਼ਿਲਮ ਦੀ ਬਾਕੀ ਕਾਸਟ ਵੀ ਨਵੀਂ ਹੋਵੇਗੀ। ਫ਼ਿਲਮ ਦੀ ਸ਼ੂਟਿੰਗ 15 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਸਤੰਬਰ ਮਹੀਨੇ ਸਿਨੇਮਾ ਘਰਾਂ 'ਚ ਰਿਲੀਜ਼ ਦੀ ਯੋਜਨਾ ਹੈ। ਜੇਕਰ ਇਸ ਸਮੇਂ ਦੌਰਾਨ ਤਾਲਾਬੰਦੀ ਰਹੀ ਤਾਂ ਫ਼ਿਲਮ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾਵੇਗੀ।


sunita

Content Editor

Related News