ਫ਼ਿਲਮ 'ਗੋਵਿੰਦਾ ਨਾਮ ਮੇਰਾ' ਦਾ ਟਰੇਲਰ ਦੇਖਣ ਤੋਂ ਬਾਅਦ ਦਰਸ਼ਕਾਂ ਨੇ ਭੂਮੀ ਪੇਡਨੇਕਰ ਦੀ ਪ੍ਰਸ਼ੰਸਾ ਕੀਤੀ

11/23/2022 6:34:07 PM

ਮੁੰਬਈ (ਬਿਊਰੋ) - ਬਾਲੀਵੁੱਡ ਦੀ ਨੌਜਵਾਨ ਸਟਾਰ ਭੂਮੀ ਪੇਡਨੇਕਰ ਨੇ ਆਪਣੀ ਸ਼ਾਨਦਾਰ ਅਦਾਕਾਰੀ ਦੀ ਬਦੌਲਤ ਬਾਲੀਵੁੱਡ ’ਚ ਆਪਣੀ ਜਗ੍ਹਾ ਬਣਾ ਲਈ ਹੈ। ਉਨ੍ਹਾਂ ਨੂੰ ਇਸ ਜਨਰੇਸ਼ਨ ਦੀ ਸਭ ਤੋਂ ਬਹੁਮੁਖੀ ਕਲਾਕਾਰਾਂ ’ਚੋਂ ਇਕ ਮੰਨਿਆ ਜਾਂਦਾ ਹੈ ਤੇ ਆਉਣ ਵਾਲੀ ਕਾਮਿਕ ਥ੍ਰਿਲਰ ਫ਼ਿਲਮ ‘ਗੋਵਿੰਦਾ ਨਾਮ ਮੇਰਾ’ ’ਚ ਉਸ ਦੀ ਬੇਮਿਸਾਲ ਅਦਾਕਾਰੀ ਤੇ ਡਾਇਲਾਗ ਡਿਲੀਵਰੀ ਲਈ ਦਰਸ਼ਕਾਂ ਦੁਆਰਾ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਨੂੰ ਨੋਰਾ ਫਤੇਹੀ ਨਾਲ ਫਲਰਟ ਕਰਨਾ ਪਿਆ ਮਹਿੰਗਾ, ਵੀਡੀਓ ਵਾਇਰਲ

ਦੱਸ ਦਈਏ ਕਿ ਭੂਮੀ ਪੇਡਨੇਕਰ ਦਾ ਕਹਿਣਾ ਹੈ ਕਿ ਈਮਾਨਦਾਰੀ ਨਾਲ ਕਹਾਂ ਤਾਂ ਮੈਂ ਬਹੁਤ ਖੁਸ਼ ਹਾਂ ਕਿ ਫ਼ਿਲਮ ਨਿਰਮਾਤਾ ਮਹਿਸੂਸ ਕਰਦੇ ਹਨ ਕਿ ਮੈਂ ਸੱਚਮੁੱਚ ਸਖ਼ਤ ਮਿਹਨਤ ਕਰ ਸਕਦੀ ਹਾਂ। ਮੈਨੂੰ ਦਿੱਤੇ ਗਏ ਕਿਰਦਾਰ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਦੀ ਹਾਂ। ਇਹ ਮੇਰੇ ਕੰਮ ਲਈ ਸਭ ਤੋਂ ਵੱਡੀ ਪ੍ਰਮਾਣਿਕਤਾ ਹੈ ਅਤੇ ਇਕ ਕਲਾਕਾਰ ਦੇ ਰੂਪ ’ਚ ਸਭ ਤੋਂ ਵੱਡਾ ਵੈਲੀਡੇਸ਼ਨ ਹੈ। ‘ਗੋਵਿੰਦਾ ਨਾਮ ਮੇਰਾ’ ’ਚ ਆਪਣੇ ਕਿਰਦਾਰ ਰਾਹੀਂ ਮੈਂ ਇਕ ਵਾਰ ਫਿਰ ਤੋਂ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਤੇ ਇਸ ਬਦਲਾਅ ਨੂੰ ਮੈਂ ਆਪਣੀ ਹਰ ਫ਼ਿਲਮ ਦੇ ਨਾਲ ਬਰਕਰਾਰ ਰੱਖਿਆ ਹੈ ਤੇ ਮੈਨੂੰ ਉਮੀਦ ਹੈ ਕਿ ਇਹ ਫ਼ਿਲਮ ਵੀ ਲੋਕਾਂ ਨੂੰ ਪ੍ਰੇਰਿਤ ਕਰੇਗੀ। ਭੂਮੀ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਸੂਚੀ ਦਿਲਚਸਪ ਹੈ, ਜਿਸ ’ਚ ‘ਅਫਵਾਹ’, ‘ਭੀੜ’, ‘ਲੇਡੀ ਕਿਲਰ’, ‘ਮੇਰੇ ਹਸਬੈਂਡ ਕੀ ਬੀਵੀ’ ਸ਼ਾਮਲ ਹਨ!

ਇਹ ਖ਼ਬਰ ਵੀ ਪੜ੍ਹੋ : ਸਟੇਜ਼ ਸ਼ੋਅ ਦੌਰਾਨ ਗੈਰੀ ਸੰਧੂ ਨੇ ਕੀਤੀ ਜੈਸਮੀਨ ਸੈਂਡਲਾਸ 'ਤੇ ਟਿੱਪਣੀ, ਸ਼ਰੇਆਮ ਆਖ ਦਿੱਤੀ ਇਹ ਗੱਲ (ਵੀਡੀਓ)


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਂਝੀ ਕਰੋ।


sunita

Content Editor

Related News