ਹੁਣ ਇਸ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਇਕ ਦਿਨ ਪਹਿਲਾਂ ਲਾਈਵ ਹੋ ਕੇ ਕਿਹਾ ਕੁਝ ਅਜਿਹਾ
Friday, Aug 07, 2020 - 09:22 AM (IST)
ਮੁੰਬਈ (ਬਿਊਰੋ) : ਭੋਜਪੁਰੀ ਫ਼ਿਲਮਾਂ ਤੇ ਟੀ. ਵੀ. ਸੀਰੀਅਲਾਂ 'ਚ ਕੰਮ ਕਰ ਚੁੱਕੀ 40 ਸਾਲਾ ਅਦਾਕਾਰਾ ਅਨੁਪਮਾ ਪਾਠਕ ਨੇ ਮੁੰਬਈ 'ਚ ਆਪਣੇ ਘਰ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਅਨੁਪਮਾ ਪਾਠਕ ਨੂੰ ਜਿੱਥੇ ਆਰਥਿਕ ਤੰਗੀ ਪ੍ਰੇਸ਼ਾਨ ਕਰ ਰਹੀ ਸੀ, ਉੱਥੇ ਹੀ ਉਹ ਕੈਂਸਰ ਦੀ ਬਿਮਾਰੀ ਤੋਂ ਵੀ ਪੀੜਤ ਸੀ। ਅਨੁਪਮਾ ਨੇ 2 ਅਗਸਤ ਨੂੰ ਖ਼ੁਦਕੁਸ਼ੀ ਕੀਤੀ ਹੈ। ਖ਼ੁਦਕੁਸ਼ੀ ਕਰਨ ਤੋਂ ਇੱਕ ਦਿਨ ਪਹਿਲਾਂ ਅਨੁਪਮਾ ਨੇ ਫੇਸਬੁੱਕ ਲਾਈਵ ਕੀਤਾ ਸੀ, ਜਿਸ 'ਚ ਉਨ੍ਹਾਂ ਲੋਕਾਂ ਵੱਲੋਂ ਖ਼ੁਦਕੁਸ਼ੀਆਂ ਕਰਨ ਪਿੱਛੇ ਵਜ੍ਹਾ ਅਤੇ ਲੋਕਾਂ ਨੂੰ ਪਹਿਲਾਂ ਤੋਂ ਤੰਗ ਲੋਕਾਂ ਨੂੰ ਪ੍ਰੇਸ਼ਾਨ ਕਰਨ ਬਾਰੇ ਵਿਸਥਾਰ ਨਾਲ ਗੱਲ ਕੀਤੀ ਸੀ।
Maharashtra: Bhojpuri actress Anupama Pathak died by suicide at her Dahisar East home on Aug 2. Suicide note recovered. Accidental Death Report, registered initially, converted into FIR under IPC Sec 306 (Abetment of suicide) against a person & a company. Kashimira Police probing
— ANI (@ANI) August 7, 2020
10 ਮਿੰਟ ਦੇ ਇਸ ਵੀਡੀਓ 'ਚ ਅਨੁਪਮਾ ਮਾਨਸਿਕ ਤੌਰ 'ਤੇ ਕਾਫ਼ੀ ਪ੍ਰੇਸ਼ਾਨ ਨਜ਼ਰ ਆ ਰਹੀ ਸੀ। ਅਨੁਪਮਾ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਇੱਕ ਸੁਸਾਇਡ ਨੋਟ ਵੀ ਛੱਡਿਆ ਹੈ, ਜਿਸ 'ਚ ਉਨ੍ਹਾਂ ਖ਼ੁਦਕੁਸ਼ੀ ਕਰਨ ਦੇ ਦੋ ਮੁੱਖ ਕਾਰਨ ਗਿਣਾਏ ਹਨ। ਪਹਿਲੀ ਵਜ੍ਹਾ 'ਚ ਉਨ੍ਹਾਂ ਦੱਸਿਆ ਕਿ ਮਨੀਸ਼ ਝਾਅ ਨਾਮਕ ਇੱਕ ਵਿਅਕਤੀ ਨੇ ਇਸ ਸਾਲ ਮਈ 'ਚ ਉਨ੍ਹਾਂ ਤੋਂ ਦੋ ਪਹੀਆ ਵਾਹਨ ਲਿਆ ਸੀ ਪਰ ਉਸ ਨੇ ਬਾਅਦ 'ਚ ਅਨੁਪਮਾ ਨੂੰ ਦੋ ਪਹੀਆ ਵਾਹਨ ਮੋੜਨ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਸੁਸਾਇਡ ਨੋਟ 'ਚ ਅਨੁਪਮਾ ਨੇ ਆਪਣੀ ਪ੍ਰੇਸ਼ਾਨੀ ਦੀ ਦੂਜੀ ਵਜ੍ਹਾ ਦੇ ਤੌਰ 'ਤੇ ਵਿਸਡਮ ਨਾਮਕ ਕਿਸੇ ਪ੍ਰੋਡਕਸ਼ਨ ਕੰਪਨੀ ਨੇ 10,000 ਰੁਪਏ ਦਾ ਨਿਵੇਸ਼ ਕਰਨ 'ਤੇ ਵਿਆਜ਼ ਸਮੇਤ ਕੰਪਨੀ ਵੱਲੋਂ ਪੈਸੇ ਨਾ ਦੇਣ ਦੀ ਜਾਂਚ ਕਰ ਰਹੀ ਹੈ। ਇਸ ਦਰਮਿਆਨ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਇਜ਼ ਦੇ ਮੁਖੀ ਬੀ. ਐਨ. ਤਿਵਾਰੀ ਨੇ ਇੱਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਕੈਂਸਰ ਦਾ ਸ਼ਿਕਾਰ ਹੋਣ ਦੇ ਨਾਲ-ਨਾਲ ਆਰਥਿਕ ਰੂਪ ਤੋਂ ਵੀ ਕਾਫ਼ੀ ਪ੍ਰੇਸ਼ਾਨ ਸੀ ਅਤੇ ਅਜਿਹੇ 'ਚ ਫੈਡਰੇਸ਼ਨ ਨੇ ਵੀ ਉਨ੍ਹਾਂ ਦੀ ਕਈ ਵਾਰ ਆਰਥਿਕ ਤੌਰ 'ਤੇ ਮਦਦ ਕੀਤੀ ਗਈ ਸੀ।