ਭਾਰਤੀ ਸਿੰਘ ਨੇ ਪੁੱਤਰ ਦੀ ‘ਹੁੱਕੇ’ ਨਾਲ ਸਾਂਝੀ ਕੀਤੀ ਤਸਵੀਰ, ਲੋਕਾਂ ਨੇ ਸੁਣਾਈਆਂ ਖਰੀਆਂ-ਖਰੀਆਂ

Tuesday, Jul 26, 2022 - 02:04 PM (IST)

ਭਾਰਤੀ ਸਿੰਘ ਨੇ ਪੁੱਤਰ ਦੀ ‘ਹੁੱਕੇ’ ਨਾਲ ਸਾਂਝੀ ਕੀਤੀ ਤਸਵੀਰ, ਲੋਕਾਂ ਨੇ ਸੁਣਾਈਆਂ ਖਰੀਆਂ-ਖਰੀਆਂ

ਮੁੰਬਈ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਨੇ ਕੁਝ ਦਿਨ ਪਹਿਲਾਂ ਆਪਣੀ ਯੂਟਿਊਬ ਵੀਡੀਓ ’ਚ ਆਪਣੇ ਬੇਬੀ ਬੁਆਏ ਲਕਸ਼ੇ ਦਾ ਚਿਹਰਾ ਦਿਖਾਇਆ ਸੀ। ਉਦੋਂ ਤੋਂ ਉਹ ਲਗਾਤਾਰ ਇੰਸਟਾਗ੍ਰਾਮ ’ਤੇ ਆਪਣੇ ਲਾਡਲੇ ਦੀਆਂ ਮਨਮੋਹਕ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਕਾਮੇਡੀਅਨ ਭਾਰਤੀ ਸਿੰਘ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ।

ਪਹਿਲਾਂ ਉਹ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਸੀ, ਉਥੇ ਹੁਣ ਉਹ ਆਪਣੇ ਪੁੱਤਰ ਦੀਆਂ ਕਿਊਟ ਤਸਵੀਰਾਂ ਸਾਂਝੀਆਂ ਕਰਦੀ ਹੈ। ਹਾਲ ਹੀ ’ਚ ਭਾਰਤੀ ਨੇ ਆਪਣੇ ਪੁੱਤਰ ਦਾ ਨਾਂ ਸਾਂਝਾ ਕੀਤਾ ਸੀ। ਭਾਰਤੀ ਤੇ ਉਸ ਦਾ ਪਤੀ ਹਰਸ਼ ਲਿੰਬਾਚੀਆ ਪੁੱਤਰ ਨੂੰ ਪਿਆਰ ਨਾਲ ਗੋਲਾ ਬੁਲਾਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸਵੰਬਰ ਤੋਂ ਬਾਅਦ ਪਹਿਲੀ ਵਾਰ ਆਪਣੀ ਲਾੜੀ ਨਾਲ ਦਿਖੇ ਮੀਕਾ ਸਿੰਘ ਨੂੰ ਲੋਕਾਂ ਨੇ ਕਰ ਦਿੱਤਾ ਟਰੋਲ

ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਨੇ ਗੋਲਾ ਦਾ ਨਾਂ ਲਕਸ਼ੇ ਸਿੰਘ ਲਿੰਬਾਚੀਆ ਰੱਖਿਆ ਹੈ। ਕੁਝ ਦਿਨ ਪਹਿਲਾਂ ਭਾਰਤੀ ਨੇ ਪੁੱਤਰ ਦਾ ਨਵਾਂ ਫੋਟੋਸ਼ੂਟ ਕਰਵਾਇਆ ਹੈ। ਤਸਵੀਰਾਂ ’ਚ ਉਸ ਦਾ ਪੁੱਤਰ ਕਿਊਟ ਲੱਗ ਰਿਹਾ ਹੈ ਪਰ ਭਾਰਤੀ ਨੇ ਉਸ ਦੇ ਕੋਲ ਇਕ ਅਜਿਹੀ ਚੀਜ਼ ਰੱਖ ਦਿੱਤੀ ਕਿ ਟਰੋਲ ਹੋ ਗਈ।

ਲਕਸ਼ੇ ਦੀ ਤਸਵੀਰ ਨੂੰ ਹਰ ਵਾਰ ਪ੍ਰਸ਼ੰਸਕਾਂ ਦਾ ਪਿਆਰ ਤੇ ਦੁਲਾਰ ਮਿਲਦਾ ਹੈ ਪਰ ਇਸ ਵਾਰ ਤਸਵੀਰ ’ਚ ਹੁੱਕਾ ਦੇਖ ਕੇ ਪ੍ਰਸ਼ੰਸਕ ਭਾਰਤੀ ਤੋਂ ਥੋੜ੍ਹਾ ਨਾਰਾਜ਼ ਨਜ਼ਰ ਆਏ। ਤਸਵੀਰ ’ਚ ਦਿਖ ਰਹੇ ਹੁੱਕੇ ਨੂੰ ਦੇਖ ਕੇ ਇਕ ਯੂਜ਼ਰ ਨੇ ਕਿਹਾ, ‘‘ਬੱਚਾ ਬਹੁਤ ਪਿਆਰਾ ਲੱਗ ਰਿਹਾ ਹੈ ਪਰ ਹੁੱਕਾ ਸਿਹਤ ਲਈ ਬਹੁਤ ਖ਼ਤਰਨਾਕ ਹੁੰਦਾ ਹੈ, ਇਹ ਬਿਲਕੁਲ ਚੰਗਾ ਨਹੀਂ ਹੈ।’’ ਉਥੇ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, ‘‘ਬਾਕੀ ਸਭ ਤਾਂ ਠੀਕ ਹੈ ਪਰ ਇਹ ਹੁੱਕਾ ਕਿਸ ਖ਼ੁਸ਼ੀ ’ਚ ਰੱਖਿਆ ਹੈ ਭਾਈ।’’ ਇਸ ਤੋਂ ਇਲਾਵਾ ਕਈ ਹੋਰ ਲੋਕ ਵੀ ਹੁੱਕੇ ਨੂੰ ਦੇਖ ਕੇ ਸਵਾਲ ਕਰਦੇ ਦਿਖੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News