ਲੁੱਕ ’ਚ ਆਏ ਬਦਲਾਅ ਨੂੰ ਲੈ ਕੇ ਹਰ ਪਾਸੇ ਚਰਚਾ ’ਚ ਭਾਰਤੀ ਸਿੰਘ, ਦੇਖੋ ਨਵੀਆਂ-ਪੁਰਾਣੀਆਂ ਤਸਵੀਰਾਂ
Tuesday, Nov 23, 2021 - 11:25 AM (IST)

ਚੰਡੀਗੜ੍ਹ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਆਪਣੇ ਬਦਲਾਅ ਬਾਰੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਭਾਰਤੀ ਪਿਛਲੇ ਕੁਝ ਸਮੇਂ ਤੋਂ ਆਪਣੇ ਭਾਰ ਘਟਾਉਣ ਦੇ ਸਫਰ ਨੂੰ ਲੈ ਕੇ ਸੁਰਖ਼ੀਆਂ ’ਚ ਹੈ।
ਅਸੀਂ ਤੁਹਾਨੂੰ ਭਾਰਤੀ ਦੀਆਂ ਕੁਝ ਪੁਰਾਣੀਆਂ ਤੇ ਕੁਝ ਤਾਜ਼ਾ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਦੇਖ ਕੇ ਇਹ ਸਾਫ ਹੋ ਜਾਂਦਾ ਹੈ ਕਿ ਭਾਰਤੀ ਇਕ ਅਜਿਹੀ ਧਰਤੀ ਨਾਲ ਜੁੜੀ ਕਲਾਕਾਰ ਹੈ, ਜਿਸ ਨੇ ਆਪਣੀ ਪ੍ਰਤਿਭਾ ਦੇ ਨਾਲ-ਨਾਲ ਆਪਣੇ ਸਰੀਰ ’ਤੇ ਵੀ ਕਾਫੀ ਕੰਮ ਕੀਤਾ ਹੈ।
ਭਾਰਤੀ ਸਿੰਘ ਦੀਆਂ ਇਨ੍ਹਾਂ ਪੁਰਾਣੀਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਉਸ ਨੂੰ ਇਕ ਨਜ਼ਰ ’ਚ ਹੀ ਪਛਾਣ ਸਕਦੇ ਹਨ।
ਭਾਰਤੀ ਸਿੰਘ ਵਲੋਂ ਸਾਂਝੀ ਕੀਤੀ ਗਈ ਤਸਵੀਰ ’ਚ ਉਸ ਨੇ ਲਾਲ ਚਮਕਦਾਰ ਡਰੈੱਸ ਪਹਿਨੀ ਹੈ, ਉਸ ਨੇ ਆਪਣੇ ਵਾਲ ਖੁੱਲ੍ਹੇ ਛੱਡੇ ਹਨ। ਹਰਸ਼ ਲਿੰਬਾਚੀਆ ਵੀ ਉਸ ਨਾਲ ਟਵਿਨਿੰਗ ਸੂਟ ’ਚ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਪੁਰਾਣੀਆਂ ਤੇ ਨਵੀਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਇਹ ਵੀ ਦੱਸਦੇ ਹਨ ਕਿ ਭਾਰਤੀ ਨੇ ਸਰਜਰੀ ਤੇ ਬਿਊਟੀ ਟ੍ਰੀਟਮੈਂਟ ਰਾਹੀਂ ਆਪਣੇ ਆਪ ਨੂੰ ਬਦਲ ਲਿਆ ਹੈ।
ਖ਼ਬਰਾਂ ਮੁਤਾਬਕ ਭਾਰਤੀ ਸਿੰਘ ਨੇ ਆਪਣਾ ਭਾਰ ਘਟਾਉਣ ਲਈ ਰੁੱਕ-ਰੁੱਕ ਕੇ ਵਰਤ ਰੱਖਣ ਦਾ ਤਰੀਕਾ ਅਪਣਾਇਆ ਹੈ, ਜਿਸ ਰਾਹੀਂ ਉਸ ਨੇ 15 ਕਿਲੋ ਭਾਰ ਘਟਾਇਆ ਹੈ।
ਨੋਟ– ਭਾਰਤੀ ਦੀਆਂ ਇਨ੍ਹਾਂ ਤਸਵੀਰਾਂ ’ਤੇ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।