ਵੈਲੇਨਟਾਈਨ ਮਹੀਨੇ ’ਚ ਜਨਮੇ ਕਪਿਲ ਸ਼ਰਮਾ ਦੇ ਬੇਟੇ ਨੂੰ ਲੈ ਕੇ ਭਾਰਤੀ ਸਿੰਘ ਨੇ ਕੀਤੀ ਟਿੱਪਣੀ

Tuesday, Feb 02, 2021 - 06:12 PM (IST)

ਵੈਲੇਨਟਾਈਨ ਮਹੀਨੇ ’ਚ ਜਨਮੇ ਕਪਿਲ ਸ਼ਰਮਾ ਦੇ ਬੇਟੇ ਨੂੰ ਲੈ ਕੇ ਭਾਰਤੀ ਸਿੰਘ ਨੇ ਕੀਤੀ ਟਿੱਪਣੀ

ਮੁੰਬਈ (ਬਿਊਰੋ)– ਕਾਮੇਡੀ ਕਿੰਗ ਕਪਿਲ ਸ਼ਰਮਾ ਕਈ ਵਾਰ ਆਪਣੇ ਸ਼ੋਅ ’ਤੇ ਦਿੱਗਜ ਅਦਾਕਾਰਾਂ ਨਾਲ ਫਲਰਟ ਕਰਦੇ ਹਨ। ਅਦਾਕਾਰਾਂ ਦੀ ਇਸ ਲਿਸਟ ’ਚ ਦੀਪਿਕਾ ਪਾਦੁਕੋਣ ਤੋਂ ਲੈ ਕੇ ਨੋਰਾ ਫਤੇਹੀ ਤਕ ਤਮਾਮ ਵੱਡੇ ਨਾਂ ਸ਼ਾਮਲ ਹਨ। ਹਾਸੇ-ਮਜ਼ਾਕ ਦੌਰਾਨ ਅਦਾਕਾਰਾਂ ਨਾਲ ਫਲਰਟ ਕਰਨ ਦਾ ਕਪਿਲ ਦਾ ਇਹ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦਾ ਹੈ। ਕਪਿਲ ਦੀ ਇਸ ਆਦਤ ਨੂੰ ਲੈ ਕੇ ਹਾਲ ਹੀ ’ਚ ਕਾਮੇਡੀ ਕੁਈਨ ਭਾਰਤੀ ਸਿੰਘ ਨੇ ਕੁਮੈਂਟ ਕੀਤਾ ਹੈ।

ਇਕ ਇੰਟਰਵਿਊ ਦੌਰਾਨ ਭਾਰਤੀ ਸਿੰਘ ਨੇ ਕਿਹਾ ਕਿ ਉਹ ਕਪਿਲ ਤੇ ਗਿੰਨੀ ਦੇ ਬੱਚੇ ਦੇ ਜਨਮ ਦੇ ਸਮੇਂ ਉਨ੍ਹਾਂ ਦੇ ਕੋਲ ਨਹੀਂ ਪਹੁੰਚ ਸਕੀ ਕਿਉਂਕਿ ਉਹ ਗੋਆ ’ਚ ਆਪਣੇ ਪਤੀ ਨਾਲ ਜਨਮਦਿਨ ਮਨਾ ਰਹੀ ਸੀ। ਭਾਰਤੀ ਨੇ ਦੱਸਿਆ ਕਿ ਉਹ ਪਹਿਲੀ ਸ਼ਖਸ ਸੀ, ਜਿਸ ਨੇ ਗਿੰਨੀ ਤੇ ਕਪਿਲ ਦੀ ਬੇਟੀ ਅਨਾਇਰਾ ਨੂੰ ਗੋਦੀ ’ਚ ਚੁੱਕਿਆ ਸੀ।

ਭਾਰਤੀ ਨੇ ਕਿਹਾ, ‘ਇਹ ਗੁੱਡ ਨਿਊਜ਼ ਸੁਣ ਕੇ ਮੈਂ ਖੁਦ ਨੂੰ ਰੋਕ ਨਹੀਂ ਸਕੀ ਤੇ ਆਖਿਰਕਾਰ ਸਵੇਰੇ ਤੜਕੇ 4 ਵਜੇ ਮੈਨੂੰ ਭਰਾ ਦਾ ਮੈਸਿਜ ਆਇਆ ਕਿ ਬੇਟਾ ਹੋਇਆ ਹੈ। ਮੈਂ ਬਹੁਤ ਖੁਸ਼ ਹਾਂ ਕਿ ਉਸ ਦਾ ਪਰਿਵਾਰ ਪੂਰਾ ਹੋ ਗਿਆ ਹੈ। ਹੁਣ ਕਿਉਂਕਿ ਕਪਿਲ ਸ਼ਰਮਾ ਸ਼ੋਅ ਇਕ ਬ੍ਰੇਕ ’ਤੇ ਜਾਣ ਵਾਲਾ ਹੈ ਤਾਂ ਭਰਾ ਨੂੰ ਆਪਣੇ ਦੋਵਾਂ ਬੱਚਿਆਂ ਨਾਲ ਸਮਾਂ ਬਤੀਤ ਕਰਨ ਦਾ ਮੌਕਾ ਮਿਲੇਗਾ। ਜਿਵੇਂ ਹੀ ਮੈਂ ਮੁੰਬਈ ਵਾਪਸ ਆਵਾਂਗੀ ਤਾਂ ਸਭ ਤੋਂ ਪਹਿਲਾਂ ਜਾ ਕੇ ਕਪਿਲ ਭਰਾ ਤੇ ਭਾਬੀ ਗਿੰਨੀ ਨੂੰ ਮਿਲਾਂਗੀ।’

ਵੈਲੇਨਟਾਈਨ ਮਹੀਨੇ ’ਚ ਹੋਇਆ ਜਨਮ
ਉਸ ਨੇ ਕਿਹਾ, ‘ਕਿਉਂਕਿ ਉਸ ਦੇ ਬੇਟੇ ਦਾ ਜਨਮ ਵੈਲੇਨਟਾਈਨ ਮਹੀਨੇ ’ਚ ਹੋਇਆ ਹੈ ਤਾਂ ਮੈਂ ਚਾਹਾਂਗੀ ਕਿ ਉਹ ਵੀ ਵੱਡਾ ਹੋ ਕੇ ਆਪਣੇ ਪਿਤਾ ਵਾਂਗ ਹੀ ਫਲਰਟ ਕਰੇ। ਜਿਸ ਤਰ੍ਹਾਂ ਕਪਿਲ ਆਪਣੇ ਸ਼ੋਅ ’ਚ ਅਦਾਕਾਰਾਂ ਨਾਲ ਫਲਰਟ ਕਰਦਾ ਹੈ, ਉਸੇ ਤਰ੍ਹਾਂ ਉਸ ਦਾ ਬੇਟਾ ਵੀ ਆਪਣੇ ਪਿਤਾ ਵਾਂਗ ਹੀ ਫਲਰਟਿਸ਼ ਬਣੇ।’

ਦੱਸਣਯੋਗ ਹੈ ਕਿ ਸੋਮਵਾਰ ਨੂੰ ਭਾਰਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ’ਚ ਉਸ ਨੇ ਕਪਿਲ ਦੇ ਪੈਟਰਨਿਟੀ ਲੀਵ ’ਤੇ ਜਾਣ ਦੀ ਗੱਲ ਲਿਖੀ ਸੀ।

ਨੋਟ– ਬੇਟੇ ਦੇ ਜਨਮ ਕਰਕੇ ਕਪਿਲ ਸ਼ਰਮਾ ਸ਼ੋਅ ਬੰਦ ਹੋਣ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News