ਭਾਰਤੀ ਸਿੰਘ ਨੂੰ ਐੱਨ. ਸੀ. ਬੀ. ਨੇ ਲਿਆ ਹਿਰਾਸਤ ’ਚ, ਪਤੀ ਹਰਸ਼ ਕੋਲੋਂ ਵੀ ਪੁੱਛਗਿੱਛ ਜਾਰੀ

11/21/2020 4:01:37 PM

ਜਲੰਧਰ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਨੂੰ ਐੱਨ. ਸੀ. ਬੀ. ਨੇ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਅੱਜ ਐੱਨ. ਸੀ. ਬੀ. ਨੇ ਰੇਡ ਦੌਰਾਨ ਹਿਰਾਸਤ ’ਚ ਲਿਆ ਹੈ, ਜਿਨ੍ਹਾਂ ਦੇ ਘਰੋਂ ਗਾਂਜਾ ਵੀ ਬਰਾਮਦ ਕੀਤਾ ਗਿਆ ਹੈ।

PunjabKesari

ਭਾਰਤੀ ਸਿੰਘ ਦੇ ਮੁੰਬਈ ਸਥਿਤ 3 ਘਰਾਂ ’ਤੇ ਐੱਨ. ਸੀ. ਬੀ. ਵਲੋਂ ਛਾਪੇਮਾਰੀ ਕੀਤੀ ਗਈ ਹੈ। ਭਾਰਤੀ ਸਿੰਘ ਦੇ ਨਾਲ-ਨਾਲ ਉਸ ਦੇ ਪਤੀ ਹਰਸ਼ ਲਿੰਬਾਚੀਆ ਕੋਲੋਂ ਵੀ ਐੱਨ. ਸੀ. ਬੀ. ਪੁੱਛਗਿੱਛ ਕਰ ਰਹੀ ਹੈ। ਕਿਆਸ ਲਗਾਈ ਜਾ ਰਹੀ ਹੈ ਕਿ ਦੋਵੇਂ ਡਰੱਗਸ ਪੈਡਲਰਜ਼ ਤੇ ਬਾਲੀਵੁੱਡ ਨਾਲ ਜੁੜੇ ਕਲਾਕਾਰਾਂ ਬਾਰੇ ਵੱਡੇ ਖੁਲਾਸੇ ਕਰ ਸਕਦੇ ਹਨ।

PunjabKesari

ਐੱਨ. ਸੀ. ਬੀ. ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਡਰੱਗਸ ਕਿਥੋਂ ਲੈਂਦੇ ਸਨ ਤੇ ਉਨ੍ਹਾਂ ਨਾਲ ਹੋਰ ਕੌਣ-ਕੌਣ ਜੁੜਿਆ ਹੈ।

PunjabKesari

ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਰੀਆ ਚੱਕਰਵਰਤੀ ਨੂੰ ਲੈ ਕੇ ਡਰੱਗਸ ਦਾ ਮੁੱਦਾ ਬਾਲੀਵੁੱਡ ’ਚ ਕਾਫੀ ਭਖਿਆ ਹੋਇਆ ਹੈ। ਐੱਨ. ਸੀ. ਬੀ. ਵਲੋਂ ਵੱਖ-ਵੱਖ ਕਲਾਕਾਰਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

PunjabKesari

ਕੁਝ ਦਿਨ ਪਹਿਲਾਂ ਅਦਾਕਾਰ ਅਰਜੁਨ ਰਾਮਪਾਲ ਨੂੰ ਵੀ ਹਿਰਾਸਤ ’ਚ ਲਿਆ ਗਿਆ ਸੀ। ਐੱਨ. ਸੀ. ਬੀ. ਵਲੋਂ ਅਰਜੁਨ ਰਾਮਪਾਲ ਕੋਲੋਂ 7 ਘੰਟਿਆਂ ਤਕ ਪੁੱਛਗਿੱਛ ਕੀਤੀ ਗਈ ਸੀ।

PunjabKesari

ਨਾਲ ਹੀ ਪ੍ਰੋਡਿਊਸਰ ਫਿਰੋਜ਼ ਨਾਡੀਆਡਵਾਲਾ ਦੇ ਘਰ ’ਤੇ ਵੀ ਛਾਪਾ ਮਾਰਿਆ ਗਿਆ ਸੀ ਤੇ ਉਨ੍ਹਾਂ ਦੀ ਪਤਨੀ ਸ਼ਬਾਨਾ ਸਈਦ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਸ਼ਬਾਨਾ ਨੂੰ ਜ਼ਮਾਨਤ ਵੀ ਮਿਲ ਗਈ ਸੀ।

PunjabKesari


Rahul Singh

Content Editor Rahul Singh