‘ਹੁਨਰਬਾਜ਼’ ਸ਼ੋਅ ਨਾਲ ਭਾਰਤੀ ਸਿੰਘ ਬਣੇਗੀ ਪਹਿਲੀ ਗਰਭਵਤੀ ਹੋਸਟ

Thursday, Jan 20, 2022 - 06:27 PM (IST)

‘ਹੁਨਰਬਾਜ਼’ ਸ਼ੋਅ ਨਾਲ ਭਾਰਤੀ ਸਿੰਘ ਬਣੇਗੀ ਪਹਿਲੀ ਗਰਭਵਤੀ ਹੋਸਟ

ਮੁੰਬਈ (ਬਿਊਰੋ)– ਆਪਣੇ ਮਜ਼ਾਕੀਆ ਅੰਦਾਜ਼ ਨਾਲ ਸਾਰਿਆਂ ਨੂੰ ਹਸਾਉਣ ਵਾਲੀ ਭਾਰਤੀ ਸਿੰਘ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ ਹੈ। ਭਾਰਤੀ ਆਪਣੇ ਪਤੀ ਹਰਸ਼ ਲਿੰਬਾਚੀਆ ਨਾਲ ਨਵੇਂ ਟੀ. ਵੀ. ਸ਼ੋਅ ‘ਹੁਨਰਬਾਜ਼’ ਨੂੰ ਹੋਸਟ ਕਰਨ ਜਾ ਰਹੀ ਹੈ। ਕਾਮੇਡੀਅਨ ਭਾਰਤੀ ਸਿੰਘ ਇਸ ਸ਼ੋਅ ਰਾਹੀਂ ਪਹਿਲੀ ਗਰਭਵਤੀ ਹੋਸਟ ਬਣ ਜਾਵੇਗੀ।

ਭਾਰਤੀ ਨਵੇਂ ਰਿਐਲਿਟੀ ਸ਼ੋਅ ‘ਹੁਨਰਬਾਜ਼ ਕੀ ਸ਼ਾਨ’ ਨੂੰ ਹੋਸਟ ਕਰੇਗੀ, ਨਾਲ ਹੀ ਉਹ ਇਸ ਸਮੇਂ ਗਰਭਵਤੀ ਹੈ ਪਰ ਉਸ ਨੇ ਇਸ ਗੱਲ ਨੂੰ ਮਾਣ ਵਾਲਾ ਪਲ ਦੱਸਿਆ ਹੈ। ਉਸ ਨੇ ਕਿਹਾ ਕਿ ਮੈਂ ਪਹਿਲੀ ਗਰਭਵਤੀ ਹੋਸਟ ਬਣਨ ਜਾ ਰਹੀ ਹਾਂ। ਹਾਲਾਂਕਿ ਸਾਡੇ ’ਚੋਂ ਤਿੰਨ ਲੋਕ ਸ਼ੋਅ ਨੂੰ ਹੋਸਟ ਕਰਨਗੇ ਪਰ ਚੈਨਲ ਸਿਰਫ਼ ਦੋ ਲੋਕਾਂ ਨੂੰ ਭੁਗਤਾਨ ਕਰੇਗਾ। ਆਪਣੇ ਟਵਿਟਰ ਅਕਾਊਂਟ ’ਤੇ ਭਾਰਤੀ ਬਾਰੇ ਇਕ ਪੋਸਟ ਸਾਂਝੀ ਕਰਦਿਆਂ ਕਲਰਜ਼ ਟੀ. ਵੀ. ਨੇ ਬੀ. ਟੀ. ਐੱਸ. ਵੀਡੀਓ ’ਚ ਦਿਖਾਇਆ ਕਿ ਕਿਵੇਂ ਭਾਰਤੀ ਆਪਣੀ ਗਰਭ ਅਵਸਥਾ ਤੋਂ ਬਾਅਦ ਵੀ ਸ਼ੂਟ ਕਰਨ ਲਈ ਰਾਜ਼ੀ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਦੇ ਮੰਗੇਤਰ ਸਾਜ਼ ਨੂੰ 'ਬੰਬੀਹਾ ਗੈਂਗ' ਵਲੋਂ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਣੋ ਕੀ ਹੈ ਮਾਮਲਾ

ਭਾਰਤੀ ਆਪਣਾ ਮੇਕਅੱਪ ਕਰਵਾਉਂਦੀ ਹੈ ਤੇ ਇਹ ਦੱਸਦੀ ਹੈ ਕਿ ਕਿਵੇਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਗਰਭ ਅਵਸਥਾ ਦੌਰਾਨ ਕੰਮ ਕਰਨ ਲਈ ਵਧਾਈ ਦੇਣ ਦੀ ਬਜਾਏ ਉਸ ਨੂੰ ਡਰਾਇਆ ਸੀ। ਭਾਰਤੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸ਼ੋਅ ਦੌਰਾਨ ਤਿਲਕਣ ਤੋਂ ਬਚਣ ਲਈ ਕਿਹਾ ਹੈ।

ਵੀਡੀਓ ’ਚ ਭਾਰਤੀ ਨੇ ਕਿਹਾ, ‘ਮੈਂ ਪਹਿਲੇ ਦਿਨ ਸ਼ੂਟਿੰਗ ਕਰਨ ਜਾ ਰਹੀ ਹਾਂ, ਮੈਨੂੰ ਡਰ ਲੱਗ ਰਿਹਾ ਹੈ ਪਰ ਜੇਕਰ ਪੂਰਾ ਸਟਾਫ ਇਕੱਠਾ ਹੋਵੇ ਤਾਂ ਡਰਨ ਦੀ ਕੋਈ ਗੱਲ ਨਹੀਂ ਹੈ। ਮੰਮੀ ਨੇ ਮੈਨੂੰ ਬਹੁਤ ਡਰਾਇਆ ਹੈ ਪਰ ਮੈਂ ਸਾਰਿਆਂ ਦੀ ਸੋਚ ਬਦਲਣਾ ਚਾਹੁੰਦੀ ਹਾਂ ਕਿ ਜੇਕਰ ਤੁਸੀਂ ਗਰਭਵਤੀ ਹੋ ਤਾਂ ਘਰ ਬੈਠੋ ਪਰ ਹੁਣ ਉਹ ਸਮਾਂ ਖ਼ਤਮ ਹੋ ਗਿਆ ਹੈ।’ ਇਸ ਦੇ ਨਾਲ ਹੀ ਹਰਸ਼ ਲਿੰਬਾਚੀਆ ਦਾ ਕਹਿਣਾ ਹੈ ਕਿ ਉਹ ਡਰ ਮਹਿਸੂਸ ਕਰ ਰਿਹਾ ਹੈ ਪਰ ਪਹਿਲੇ ਦਿਨ ਦੇ ਖ਼ਤਮ ਹੋਣ ਨਾਲ ਇਹ ਡਰ ਵੀ ਘੱਟ ਹੋ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News