ਮਾਂ ਬਣਨ ਵਾਲੀ ਹੈ ਕਾਮੇਡੀਅਨ ਭਾਰਤੀ ਸਿੰਘ! ਘਰ ’ਚ ਜਲਦ ਗੂੰਜਣਗੀਆਂ ਕਿਲਕਾਰੀਆਂ

Thursday, Dec 09, 2021 - 03:38 PM (IST)

ਮਾਂ ਬਣਨ ਵਾਲੀ ਹੈ ਕਾਮੇਡੀਅਨ ਭਾਰਤੀ ਸਿੰਘ! ਘਰ ’ਚ ਜਲਦ ਗੂੰਜਣਗੀਆਂ ਕਿਲਕਾਰੀਆਂ

ਮੁੰਬਈ (ਬਿਊਰੋ)– ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਜਲਦ ਪ੍ਰਸ਼ੰਸਕਾਂ ਨੂੰ ‘ਗੁੱਡ ਨਿਊਜ਼’ ਦੇਣ ਵਾਲੇ ਹਨ। ਭਾਰਤੀ ਤੋਂ ਅਕਸਰ ਉਨ੍ਹਾਂ ਦੇ ਪ੍ਰਸ਼ੰਸਕ ਇਹ ਸਵਾਲ ਪੁੱਛਦੇ ਰਹਿੰਦੇ ਹਨ ਕਿ ਉਹ ‘ਗੁੱਡ ਨਿਊਜ਼’ ਕਦੋਂ ਸੁਣਾ ਰਹੀ ਹੈ? ਭਾਰਤੀ ਖ਼ੁਦ ਵੀ ਅਕਸਰ ਮਾਂ ਬਣਨ ਨੂੰ ਲੈ ਕੇ ਆਪਣੀ ਖਿੱਚਾਈ ਕਰਦੀ ਰਹਿੰਦੀ ਹੈ ਪਰ ਹੁਣ ਕਾਮੇਡੀਅਨ ਸੱਚ ’ਚ ਪ੍ਰਸ਼ੰਸਕਾਂ ਨੂੰ ‘ਗੁੱਡ ਨਿਊਜ਼’ ਦੇਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : ਜਦੋਂ ਨੀਰੂ ਬਾਜਵਾ ਨੇ ਕੰਮ 'ਚ ਰੁੱਝੇ ਪਤੀ ਨੂੰ ਆਕਰਸ਼ਿਤ ਕਰਨ ਲਈ ਕੀਤੀ ਇਹ ਹਰਕਤ, ਵੀਡੀਓ ਵਾਇਰਲ

ਜੀ ਹਾਂ, ਭਾਰਤੀ ਤੇ ਹਰਸ਼ ਦੇ ਘਰ ਜਲਦ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਦੋਵਾਂ ਦੇ ਇਕ ਕਰੀਬੀ ਨੇ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦਿਆਂ ਇਸ ਖ਼ਬਰ ਨੂੰ ਕਨਫਰਮ ਕੀਤਾ ਹੈ ਕਿ ਭਾਰਤੀ ਗਰਭਵਤੀ ਹੈ। ਫਿਲਹਾਲ ਉਹ ਜ਼ਿਆਦਾ ਬਾਹਰ ਵੀ ਨਹੀਂ ਜਾ ਰਹੀ ਹੈ ਤੇ ਸਭ ਕੁਝ ਬਹੁਤ ‘ਲੋਅ ਪ੍ਰੋਫਾਈਲ’ ਰੱਖਿਆ ਹੋਇਆ ਹੈ। ਖ਼ਬਰ ਅਨੁਸਾਰ ਭਾਰਤੀ ਨੇ ਅਜੇ ਕਪਿਲ ਸ਼ਰਮਾ ਸ਼ੋਅ ਤੋਂ ਵੀ ਕੁਝ ਦਿਨ ਦਾ ਬ੍ਰੇਕ ਲਿਆ ਹੋਇਆ ਹੈ ਪਰ ਉਹ ਜਲਦ ਹੀ ਸ਼ੋਅ ’ਚ ਵਾਪਸੀ ਕਰੇਗੀ।

PunjabKesari

ਇਸ ਦੇ ਨਾਲ ਹੀ ਜਦੋਂ ਭਾਰਤੀ ਤੋਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਗਈ ਤਾਂ ਉਸ ਨੇ ਨਾ ਤਾਂ ਇਸ ਖ਼ੁਸ਼ਖ਼ਬਰੀ ਨੂੰ ਸਵੀਕਾਰ ਕੀਤਾ ਤੇ ਨਾ ਹੀ ਇਸ ਖ਼ਬਰ ਦਾ ਖੰਡਨ ਕੀਤਾ। ਭਾਰਤੀ ਨੇ ਕਿਹਾ, ‘ਮੈਂ ਨਾ ਤਾਂ ਇਸ ਤੋਂ ਇਨਕਾਰ ਕਰਾਂਗੀ ਤੇ ਨਾ ਹੀ ਪੁਸ਼ਟੀ ਕਰਾਂਗੀ ਪਰ ਜਦੋਂ ਸਹੀ ਸਮਾਂ ਆਇਆ ਤਾਂ ਮੈਂ ਇਸ ਬਾਰੇ ਖੁੱਲ੍ਹ ਕੇ ਗੱਲ ਕਰਾਂਗੀ। ਮੈਂ ਇਸ ਨੂੰ ਲੁਕਾ ਨਹੀਂ ਸਕਦੀ, ਇਹ ਛੁਪਾਉਣ ਵਾਲੀ ਕੋਈ ਚੀਜ਼ ਨਹੀਂ ਹੈ। ਇਸ ਲਈ ਜਦੋਂ ਵੀ ਮੈਂ ਇਸ ਦਾ ਖ਼ੁਲਾਸਾ ਕਰਨਾ ਚਾਹਾਂਗੀ, ਮੈਂ ਇਸ ਨੂੰ ਜਨਤਕ ਤੌਰ ’ਤੇ ਕਰਾਂਗੀ।’ ਇਸ ਤੋਂ ਪਹਿਲਾਂ ਭਾਰਤੀ ਇਹ ਵੀ ਦੱਸ ਚੁੱਕੀ ਹੈ ਕਿ ਉਹ ਤੇ ਹਰਸ਼ ਬੇਬੀ ਪਲਾਨ ਕਰ ਰਹੇ ਹਨ। ਹੁਣ ਜੇਕਰ ਇਹ ਖ਼ਬਰ ਸੱਚ ਨਿਕਲਦੀ ਹੈ ਤਾਂ ਭਾਰਤੀ ਤੇ ਹਰਸ਼ ਅਗਲੇ ਸਾਲ ਪਹਿਲੀ ਵਾਰ ਮਾਤਾ-ਪਿਤਾ ਬਣ ਜਾਣਗੇ।

PunjabKesari

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਤੇ ਹਰਸ਼ ਟੀ. ਵੀ. ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਤੇ ਐਂਕਰ ਹਨ। ਫਿਲਹਾਲ ਭਾਰਤੀ ਕਪਿਲ ਸ਼ਰਮਾ ਦੇ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਨਜ਼ਰ ਆ ਰਹੀ ਹੈ। ਹਾਲ ਹੀ ’ਚ ਇਸ ਜੋੜੀ ਨੂੰ ‘ਬਿੱਗ ਬੌਸ 15’ ’ਚ ਵੀ ਦੇਖਿਆ ਗਿਆ ਸੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News