ਜ਼ਮਾਨਤ ਮਿਲਣ ਤੋਂ ਬਾਅਦ ਇਸ ਖਾਸ ਲੁੱਕ ’ਚ ਨਜ਼ਰ ਆਈ ਭਾਰਤੀ ਸਿੰਘ

11/28/2020 4:28:42 PM

ਜਲੰਧਰ (ਬਿਊਰੋ)– ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਬੀਤੇ ਦਿਨੀਂ ਡਰੱਗਸ ਕੇਸ ਨੂੰ ਲੈ ਕੇ ਕਾਫੀ ਚਰਚਾ ’ਚ ਰਹੇ। ਹਾਲ ਹੀ ’ਚ ਐੱਨ. ਸੀ. ਬੀ. ਨੇ ਭਾਰਤੀ ਦੇ ਘਰੋਂ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਐੱਨ. ਸੀ. ਬੀ. ਨੂੰ ਉਨ੍ਹਾਂ ਦੇ ਘਰੋਂ ਨਸ਼ੀਲਾ ਪਦਾਰਥ ਮਿਲਿਆ ਸੀ, ਜਿਸ ਨੂੰ ਜ਼ਬਤ ਕਰਨ ਤੋਂ ਬਾਅਦ ਹੀ ਐੱਨ. ਸੀ. ਬੀ. ਦੇ ਅਧਿਕਾਰੀਆਂ ਨੇ ਭਾਰਤੀ ਤੇ ਉਸ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਸੀ।

ਉਥੇ ਬਾਅਦ ’ਚ ਦੋਵਾਂ ਨੂੰ ਡਰੱਗਸ ਮਾਮਲੇ ’ਚ ਜ਼ਮਾਨਤ ਮਿਲ ਗਈ ਪਰ ਐੱਨ. ਸੀ. ਬੀ. ਵਲੋਂ ਕੇਸ ਦੀ ਜਾਂਚ ਅਜੇ ਵੀ ਜਾਰੀ ਹੈ। ਇਹੀ ਨਹੀਂ ਬਾਅਦ ’ਚ ਉਸ ਡਰੱਗ ਪੈਡਲਰ ਨੂੰ ਵੀ ਐੱਨ. ਸੀ. ਬੀ. ਨੇ ਗ੍ਰਿਫਤਾਰ ਕਰ ਲਿਆ, ਜੋ ਭਾਰਤੀ ਤਕ ਡਰੱਗਸ ਪਹੁੰਚਾਉਂਦਾ ਸੀ। ਇਸ ਵਿਚਾਲੇ ਹੁਣ ਭਾਰਤੀ ਸਿੰਘ ਸ਼ੂਟਿੰਗ ਸੈੱਟ ’ਤੇ ਪਰਤ ਗਈ ਹੈ। ਇਸ ਗੱਲ ਦੀ ਜਾਣਕਾਰੀ ਉਸ ਨੇ ਇਕ ਪੋਸਟ ਰਾਹੀਂ ਆਪਣੇ ਫੈਨਜ਼ ਨੂੰ ਦਿੱਤੀ ਹੈ।

PunjabKesari

ਭਾਰਤੀ ਨੇ ਸੈੱਟ ਤੋਂ ਆਪਣੀ ਪਹਿਲੀ ਪੋਸਟ ਸ਼ੇਅਰ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਵਾਪਸੀ ਦੀ ਜਾਣਕਾਰੀ ਦਿੱਤੀ ਹੈ। ਭਾਰਤੀ ਸਿੰਘ ਨੇ ਆਪਣੀ ਇੰਸਟਾ ਸਟੋਰੀ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ‘ਬਾਹੂਬਲੀ’ ਦੀ ਸ਼ਿਵਗਾਮੀ ਦੇਵੀ ਦੀ ਲੁੱਕ ’ਚ ਨਜ਼ਰ ਆ ਰਹੀ ਹੈ।

ਇਸ ਤਸਵੀਰ ’ਚ ਭਾਰਤੀ ਸਿੰਘ ਨਾਲ ਕਾਮੇਡੀਅਨ ਤੇ ਅਦਾਕਾਰ ਕ੍ਰਿਸ਼ਣਾ ਅਭਿਸ਼ੇਕ ਵੀ ਨਜ਼ਰ ਆ ਰਿਹਾ ਹੈ। ਜਿਥੇ ਭਾਰਤੀ ‘ਸ਼ਿਵਗਾਮੀ’ ਦੀ ਲੁੱਕ ’ਚ ਨਜ਼ਰ ਆ ਰਹੀ ਹੈ, ਉਥੇ ਕ੍ਰਿਸ਼ਣਾ ‘ਕਟੱਪਾ’ ਦੀ ਲੁੱਕ ’ਚ ਦਿਖਾਈ ਦੇ ਰਹੀ ਹੈ। ਇਨ੍ਹਾਂ ਦੋਵਾਂ ਨਾਲ ਮੁਬੀਨ ਸੌਦਾਗਰ ਵੀ ਦਿਖਾਈ ਦੇ ਰਹੇ ਹਨ। ਦੱਸਣਯੋਗ ਹੈ ਕਿ ਜ਼ਮਾਨਤ ਮਿਲਣ ਤੋਂ ਬਾਅਦ ਭਾਰਤੀ ਸਿੰਘ ਨੇ ਸਭ ਤੋਂ ਪਹਿਲਾਂ ਗਣਪਤੀ ਬੱਪਾ ਨੂੰ ਯਾਦ ਕੀਤਾ ਹੈ। ਉਸ ਨੇ ਆਪਣੀ ਇੰਸਟਾ ਸਟੋਰੀ ’ਤੇ ਗਣਪਤੀ ਬੱਪਾ ਦੀ ਇਕ ਖੂਬਸੂਰਤ ਤਸਵੀਰ ਤੇ ਆਰਤੀ ਸ਼ੇਅਰ ਕੀਤੀ ਹੈ।

ਭਾਰਤੀ ਸਿੰਘ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਉਸ ਦੀ ਇਸ ਪੋਸਟ ’ਤੇ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।


Rahul Singh

Content Editor Rahul Singh