ਗੋਲਾ ਨੂੰ ਇਕੱਲਾ ਛੱਡ ਕਮਰੇ ''ਚ ਵੀਡੀਓ ਬਣਾਉਂਦੀ ਦਿਖੀ ਭਾਰਤੀ ਸਿੰਘ ਦੀ ਮੇਡ, ਕਾਮੇਡੀਅਨ ਬੋਲੀ...

Friday, Jun 17, 2022 - 03:48 PM (IST)

ਗੋਲਾ ਨੂੰ ਇਕੱਲਾ ਛੱਡ ਕਮਰੇ ''ਚ ਵੀਡੀਓ ਬਣਾਉਂਦੀ ਦਿਖੀ ਭਾਰਤੀ ਸਿੰਘ ਦੀ ਮੇਡ, ਕਾਮੇਡੀਅਨ ਬੋਲੀ...

ਮੁੰਬਈ- ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਨੇ ਇਸ ਸਾਲ ਅਪ੍ਰੈਲ 'ਚ ਪਹਿਲੇ ਬੱਚੇ ਦਾ ਸਵਾਗਤ ਕੀਤਾ। ਭਾਰਤੀ ਅਤੇ ਹਰਸ਼ ਇਕ ਪਿਆਰੇ ਜਿਹੇ ਪੁੱਤ ਦੇ ਮਾਤਾ-ਪਿਤਾ ਬਣੇ। ਪੁੱਤਰ ਦੇ ਜਨਮ ਤੋਂ ਬਾਅਦ ਭਾਰਤੀ ਵਰਕ ਕਮਿਟਮੈਂਟ ਦੇ ਚੱਲਦੇ ਵਾਪਸ ਕੰਮ 'ਤੇ ਪਰਤ ਗਈ।

PunjabKesari
ਕਾਮੇਡੀਅਨ ਨੇ ਆਪਣੇ ਨਿਊਬਾਰਨ ਬੇਬੀ ਦੀ ਦੇਖਭਾਲ ਦੇ ਲਈ ਸੁਜਾਤਾ ਨਾਂ ਦੀ ਨੈਨੀ ਰੱਖੀ ਪਰ ਉਸ ਦੀ ਮੇਡ ਬੱਚੇ ਨੂੰ ਇਕੱਲਾ ਛੱਡ ਵੀਡੀਓ ਬਣਾਉਣ 'ਚ ਰੁੱਝੀ ਰਹਿੰਦੀ ਹੈ। ਇਸ ਦੌਰਾਨ ਇਕ ਵੀਡੀਓ ਭਾਰਤੀ ਨੇ ਇੰਸਟਾ ਅਕਾਊਂਟ 'ਤੇ ਸਾਂਝੀ ਕੀਤੀ। ਵੀਡੀਓ 'ਚ ਭਾਰਤੀ ਆਪਣੀ ਮੇਡ ਦੀ ਪੋਲ-ਪੱਟੀ ਖੋਲ੍ਹਦੀ ਹੋਈ ਨਜ਼ਰ ਆ ਰਹੀ ਹੈ।

PunjabKesari
ਵੀਡੀਓ 'ਚ ਤੁਸੀਂ ਦੇਖੋਗੇ ਕਿ ਭਾਰਤੀ ਦੀ ਮੇਡ ਬੱਚੇ ਨੂੰ ਇਕੱਲਾ ਕਮਰੇ 'ਚ ਤਿਆਰ ਹੋ ਕੋ ਕੈਮਰੇ ਦੇ ਸਾਹਮਣੇ ਰੀਲ ਬਣਾ ਰਹੀ ਹੈ। ਜਿਵੇਂ ਹੀ ਭਾਰਤੀ ਕਮਰੇ 'ਚ ਆਉਂਦੀ ਹੈ। ਉਹ ਮੇਡ ਦੀ ਇਸ ਹਰਕਤ ਨੂੰ ਦੇਖ ਹੈਰਾਨ ਹੋ ਜਾਂਦੀ ਹੈ।

PunjabKesari
ਵੀਡੀਓ ਨੂੰ ਸਾਂਝੀ ਕਰਕੇ ਭਾਰਤੀ ਸਿੰਘ ਨੇ ਲਿਖਿਆ-'ਸਮਝ 'ਚ ਨਹੀਂ ਆ ਰਿਹਾ ਹੈ ਕਿ ਮੈਂ ਇਸ ਨੂੰ ਕੰਮ 'ਤੇ ਰੱਖਿਆ ਹੈ ਜਾਂ ਇਸ ਨੇ ਮੈਨੂੰ। ਇਹ ਮੇਰੀ ਜ਼ਿੰਦਗੀ ਹੈ'। 


ਇਸ ਦੇ ਨਾਲ ਹੀ ਭਾਰਤੀ ਨੇ ਹੈਸ਼ਟੈਗ 'ਚ ਸੁਜਾਤਾ ਨਾਂ ਦੀ ਵਰਤੋਂ ਕੀਤੀ। ਇਸ ਵੀਡੀਓ 'ਚ ਪ੍ਰਸ਼ੰਸਕ ਕੁਮੈਂਟ ਕਰ ਰਹੇ ਹਨ। 

PunjabKesari
ਭਾਰਤੀ ਅਤੇ ਹਰਸ਼ ਜਨਮ ਤੋਂ ਬਾਅਦ ਤੋਂ ਹੀ ਪੁੱਤਰ ਨੂੰ ਪਿਆਰ ਨਾਲ ਗੋਲਾ ਬੁਲਾਉਂਦੇ ਹਨ ਪਰ ਹਾਲ ਹੀ 'ਚ ਇਕ ਵੀਡੀਓ 'ਚ ਭਾਰਤੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂ ਲਕਸ਼ ਰੱਖਿਆ ਹੈ। ਬੀਤੇ ਦਿਨ ਹੀ ਭਾਰਤੀ ਨੇ ਪਤੀ ਅਤੇ ਪੁੱਤਰ ਦੇ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ।


author

Aarti dhillon

Content Editor

Related News