ਭਾਰਤੀ ਸਿੰਘ ਦਾ ਨਵਾਂ ਫੋਟੋਸ਼ੂਟ ਆਇਆ ਸਾਹਮਣੇ, ਦਿਖਾਇਆ ਬੇਬੀ ਬੰਪ

Thursday, Jan 06, 2022 - 02:45 PM (IST)

ਭਾਰਤੀ ਸਿੰਘ ਦਾ ਨਵਾਂ ਫੋਟੋਸ਼ੂਟ ਆਇਆ ਸਾਹਮਣੇ, ਦਿਖਾਇਆ ਬੇਬੀ ਬੰਪ

ਮੁੰਬਈ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਗਰਭਵਤੀ ਹੈ। ਉਸ ਨੇ ਪਿਛਲੇ ਦਿਨੀਂ ਇਕ ਵੀਡੀਓ ਜਾਰੀ ਕਰਕੇ ਇਹ ਖ਼ੁਸ਼ਖ਼ਬਰੀ ਦਿੱਤੀ ਸੀ ਤੇ ਦੱਸਿਆ ਕਿ ਅਪ੍ਰੈਲ, 2022 ਤਕ ਉਸ ਦੇ ਘਰ ਨਵਾਂ ਮਹਿਮਾਨ ਆਉਣ ਵਾਲਾ ਹੈ। ਇਸ ਵਿਚਾਲੇ ਭਾਰਤੀ ਨੇ ਇਕ ਨਵਾਂ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਖ਼ੁਦ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਭਾਰਤੀ ਇਸ ਫੋਟੋਸ਼ੂਟ ’ਚ ਲਾਈਟ ਕਲਰ ਦੀ ਡਰੈੱਸ ਪਹਿਨੀ ਦਿਖਾਈ ਦੇ ਰਹੀ ਹੈ, ਜਿਸ ’ਚ ਉਹ ਕਾਫੀ ਖ਼ੂਬਸੂਰਤ ਲੱਗ ਰਹੀ ਹੈ।

PunjabKesari

ਬੇਬੀ ਬੰਪ ਨਾਲ ਭਾਰਤੀ ਦਾ ਪ੍ਰੈਗਨੈਂਸੀ ਗਲੋ ਇਨ੍ਹਾਂ ਤਸਵੀਰਾਂ ’ਚ ਸਾਫ ਨਜ਼ਰ ਆ ਰਿਹਾ ਹੈ ਤੇ ਪ੍ਰਸ਼ੰਸਕ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ। ਭਾਰਤੀ ਨੇ ਇਨ੍ਹਾਂ ਤਸਵੀਰਾਂ ਨਾਲ ਕੈਪਸ਼ਨ ’ਚ ਲਿਖਿਆ, ‘ਖ਼ੁਸ਼ੀਆਂ ਸੋਚੋ ਸਿਰਫ, ਬਹੁਤ ਮਜ਼ਾ ਆਵੇਗਾ।’

PunjabKesari

ਭਾਰਤੀ ਨੇ ਪਹਿਲੀ ਵਾਰ ਮਾਂ ਬਣਨ ਨੂੰ ਲੈ ਕੇ ਇਕ ਇੰਟਰਵਿਊ ਵੀ ਦਿੱਤਾ ਹੈ। ਇਸ ’ਚ ਉਸ ਨੇ ਇਸ ਦੌਰ ਨੂੰ ਲੈ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਭਾਰਤੀ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਸਾਧਾਰਨ ਡਿਲਿਵਰੀ ਹੋਵੇ ਕਿਉਂਕਿ ਉਸ ਨੂੰ ਸਿਜੇਰੀਅਨ ਡਿਲਿਵਰੀ ਤੋਂ ਡਰ ਲੱਗਦਾ ਹੈ।

PunjabKesari

ਉਸ ਨੇ ਕਿਹਾ, ‘ਮੈਂ ਸੁਣਿਆ ਹੈ ਕਿ ਉਸ ਤੋਂ ਬਾਅਦ ਬਹੁਤ ਤਕਲੀਫ ਹੁੰਦੀ ਹੈ ਤੇ ਮੈਂ ਇਕ ਕੰਮ ਕਰਨ ਵਾਲੀ ਮਾਂ ਹਾਂ ਤਾਂ ਮੈਨੂੰ ਅੱਗੇ ਕੋਈ ਮੁਸ਼ਕਿਲ ਨਹੀਂ ਚਾਹੀਦੀ। ਮੈਂ ਹਫਤੇ ’ਚ ਤਿੰਨ ਵਾਰ ਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਂ ਡਾਕਟਰ ਦੀ ਸਲਾਹ ’ਤੇ ਵੀ ਧਿਆਨ ਦੇ ਰਹੀ ਹਾਂ ਤਾਂ ਕਿ ਮੇਰੀ ਡਿਲਿਵਰੀ ਸਾਧਾਰਨ ਹੋ ਸਕੇ।’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News