ਭਾਰਤੀ ਸਿੰਘ ਨੇ ਪਤੀ ਹਰਸ਼ ਦੇ ਸਾਹਮਣੇ ਰੋਹਿਤ ਸ਼ੈੱਟੀ ਨੂੰ ਕੀਤੀ ਕਿੱਸ, ਵੀਡੀਓ ਵਾਇਰਲ

07/10/2021 12:30:31 PM

ਮੁੰਬਈ (ਬਿਊਰੋ)– ਫ਼ਿਲਮ ਨਿਰਮਾਤਾ ਰੋਹਿਤ ਸ਼ੈੱਟੀ ਟੀ. ਵੀ. ਡਾਂਸ ਰਿਐਲਿਟੀ ਸ਼ੋਅ ‘ਡਾਂਸ ਦੀਵਾਨੇ 3’ ਦੇ ਇਸ ਹਫਤੇ ਦੇ ਐਪੀਸੋਡ ’ਚ ਨਜ਼ਰ ਆਉਣ ਜਾ ਰਹੇ ਹਨ। ਸ਼ੋਅ ਦੇ ਮੇਜ਼ਬਾਨ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਉਨ੍ਹਾਂ ਦਾ ਸਵਾਗਤ ਕਰਨਗੇ। ਭਾਰਤੀ ਰੋਹਿਤ ਸ਼ੈੱਟੀ ਦੇ ਆਉਣ ਨਾਲ ਬਹੁਤ ਖੁਸ਼ ਹੋਈ। ਕਾਮੇਡੀਅਨ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਰੋਹਿਤ ਦੇ ਆਉਣ ’ਤੇ ਬਹੁਤ ਖੁਸ਼ ਨਜ਼ਰ ਆ ਰਹੀ ਹੈ।

ਇਸ ਦੇ ਨਾਲ ਉਹ ਰੋਹਿਤ ਦੇ ਫੁੱਲਾਂ ਦੀ ਮਾਲਾ ਪਾਉਂਦੀ ਵੀ ਨਜ਼ਰ ਆ ਰਹੀ ਹੈ। ਭਾਰਤੀ ਰੋਹਿਤ ਦੇ ਆਉਣ ਦਾ ਐਲਾਨ ਕਰਦਿਆਂ ਉੱਚੀ-ਉੱਚੀ ਚੀਕਾਂ ਮਾਰਨ ਲੱਗ ਜਾਂਦੀ ਹੈ। ਜਿਵੇਂ ਹੀ ਰੋਹਿਤ ਸਟੇਜ ’ਤੇ ਆਉਂਦਾ ਹੈ, ਭਾਰਤੀ ਪਹਿਲਾਂ ਉਸ ਨੂੰ ਫੁੱਲਾਂ ਦੀ ਮਾਲਾ ਪਹਿਨਾਉਂਦੀ ਹੈ, ਫਿਰ ਉਸ ਨੂੰ ਕਿੱਸ ਕਰ ਦਿੰਦੀ ਹੈ।

 
 
 
 
 
 
 
 
 
 
 
 
 
 
 
 

A post shared by Bharti Singh (@bharti.laughterqueen)

ਇਹ ਸਭ ਭਾਰਤੀ ਦੇ ਪਤੀ ਹਰਸ਼ ਨੂੰ ਪਸੰਦ ਨਹੀਂ ਆਉਂਦਾ ਹੈ ਤੇ ਉਹ ਪਿੱਛੇ ਖੜ੍ਹਾ ਹੋ ਕੇ ਟਿੱਪਣੀਆਂ ਕਰਦਾ ਹੈ। ਹਰਸ਼ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ ਲਈ ਕਹਿੰਦਾ ਹੈ। ਇਸ ਦੇ ਨਾਲ ਹੀ ਉਹ ਰੋਹਿਤ ਸ਼ੈੱਟੀ ਨੂੰ ਕਹਿੰਦਾ ਹੈ ਕਿ ਵਿਆਹ ਤੋਂ ਬਾਅਦ ਤੋਂ ਹੀ ਭਾਰਤੀ ਤੇ ਉਹ ਸਮਾਜਿਕ ਦੂਰੀਆਂ ਦਾ ਪਾਲਣ ਕਰ ਰਹੇ ਹਨ।

ਇਸ ’ਤੇ ਰੋਹਿਤ ਕਹਿੰਦਾ ਹੈ ਕਿ ਇਸੇ ਲਈ ਉਹ ਉਸ ਨੂੰ ਕਿੱਸ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਰੋਹਿਤ ਸ਼ੈੱਟੀ ਹਾਲ ਹੀ ’ਚ ਦੱਖਣੀ ਅਫਰੀਕਾ ਦੇ ਕੇਪਟਾਊਨ ਤੋਂ ਵਾਪਸ ਪਰਤੇ ਹਨ। ਉਹ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 11’ ਦੀ ਸ਼ੂਟਿੰਗ ਪੂਰੀ ਕਰਕੇ ਮੁੰਬਈ ਵਾਪਸ ਪਰਤਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News