ਕੋਰੋਨਾ ਦੇ ਕਹਿਰ ਵਿਚਾਲੇ ਗਰਭਵਤੀ ਭਾਰਤੀ ਸਿੰਘ ਨੇ ਛੱਡੀ ਮੁੰਬਈ, ਖ਼ੁਦ ਨੂੰ ਇਸ ਜਗ੍ਹਾ ਰੱਖਿਆ ਸੁਰੱਖਿਅਤ

01/14/2022 5:49:49 PM

ਮੁੰਬਈ (ਬਿਊਰੋ)– ਮਾਇਆਨਗਰੀ ’ਚ ਕੋਰੋਨਾ ਦਾ ਕਹਿਰ ਜਾਰੀ ਹੈ। ਹੁਣ ਤਕ ਕਈ ਸਿਤਾਰੇ ਇਸ ਦੀ ਚਪੇਟ ’ਚ ਆ ਗਏ ਹਨ। ਗਰਭਵਤੀ ਔਰਤਾਂ ਲਈ ਵਾਇਰਸ ਹੋਰ ਵੀ ਖ਼ਤਰਨਾਕ ਹੈ।

ਇਸ ਲਈ ਸਾਵਧਾਨੀ ਵਰਤਦਿਆਂ ਕਾਮੇਡੀਅਨ ਭਾਰਤੀ ਸਿੰਘ ਆਪਣੇ ਪਤੀ ਹਰਸ਼ ਲਿੰਬਾਚੀਆ ਨਾਲ ਮੁੰਬਈ ਛੱਡ ਕੇ ਆਪਣੇ ਫਾਰਮ ਹਾਊਸ ਚਲੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਭਾਰਤੀ ਸਿੰਘ ਨੇ ਆਪਣੇ ਨਵੇਂ ਵਲੌਗ ’ਚ ਇਸ ਦੀ ਜਾਣਕਾਰੀ ਦਿੱਤੀ ਹੈ। ਭਾਰਤੀ ਨੇ ਦੱਸਿਆ ਕਿ ਮੁੰਬਈ ’ਚ ਕੋਰੋਨਾ ਦਾ ਖ਼ਤਰਾ ਦੇਖਦਿਆਂ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ।

ਉਹ ਫਿਲਹਾਲ ਆਪਣੇ ਫਾਰਮ ਹਾਊਸ ਤੋਂ ਹੀ ਸ਼ੂਟਿੰਗ ਕਰਨਗੇ ਤੇ ਵਲੌਗ ਬਣਾਉਣਗੇ। ਭਾਰਤੀ ਨੇ ਵਲੌਗ ’ਚ ਆਪਣੇ ਫਾਰਮ ਹਾਊਸ ਦਾ ਨਜ਼ਾਰਾ ਵੀ ਦਿਖਾਇਆ ਹੈ। ਉਥੇ ਹਰਸ਼ ਤੇ ਭਾਰਤੀ ਇਕ-ਦੂਜੇ ਦੀ ਕੰਪਨੀ ਇੰਜੁਆਏ ਕਰ ਰਹੇ ਹਨ।

ਭਾਰਤੀ ਸਿੰਘ ਦੀ ਪ੍ਰੈਗਨੈਂਸੀ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤੀ ਇੰਸਟਾਗ੍ਰਾਮ ’ਤੇ ਬੇਬੀ ਬੰਪ ਨੂੰ ਫਲਾਂਟ ਕਰਦਿਆਂ ਤਸਵੀਰਾਂ ਵੀ ਸਾਂਝੀਆਂ ਕਰ ਰਹੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਭਾਰਤੀ ਕਦੇ ਪ੍ਰਸ਼ੰਸਕਾਂ ਤਾਂ ਕਦੇ ਫੋਟੋਗ੍ਰਾਫਰਾਂ ਨੂੰ ਪੁੱਛਦੀ ਰਹਿੰਦੀ ਹੈ ਕਿ ਉਸ ਦੇ ਲੜਕਾ ਹੋਵੇਗਾ ਜਾਂ ਲੜਕੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Manoj

Content Editor

Related News