ਭਾਰਤੀ ਸਿੰਘ ਦਾ ਛਲਕਿਆ ਦਰਦ, ਕਿਹਾ-''ਪਿਤਾ ਨੂੰ ਕਦੇ ਦੇਖਿਆ ਨਹੀਂ ਅਤੇ ਭਰਾ ਦਾ ਪਿਆਰ ਕਦੇ ਨਹੀਂ ਮਿਲਿਆ''

Tuesday, Jul 13, 2021 - 05:09 PM (IST)

ਭਾਰਤੀ ਸਿੰਘ ਦਾ ਛਲਕਿਆ ਦਰਦ, ਕਿਹਾ-''ਪਿਤਾ ਨੂੰ ਕਦੇ ਦੇਖਿਆ ਨਹੀਂ ਅਤੇ ਭਰਾ ਦਾ ਪਿਆਰ ਕਦੇ ਨਹੀਂ ਮਿਲਿਆ''

ਮੁੰਬਈ : ਭਾਰਤੀ ਸਿੰਘ ਛੋਟੇ ਪਰਦੇ ਦੀ ਕਾਮੇਡੀ ਕੁਈਨ ਕਹੀ ਜਾਂਦੀ ਹੈ। ਭਾਰਤੀ ਜਿਥੇ ਖੜ੍ਹੀ ਹੋ ਜਾਵੇ ਉਥੋਂ ਦਾ ਮਾਹੌਲ ਖੁਸ਼ਨੁਮਾ ਹੋ ਜਾਂਦਾ ਹੈ। ਉਹ ਇਕੱਲੀ ਹਜ਼ਾਰਾਂ ਲੋਕਾਂ ਨੂੰ ਹਸਾਉਣ ਦਾ ਦਮ ਰੱਖਦੀ ਹੈ। ਭਾਰਤੀ ਅੱਜ ਇੰਡਸਟਰੀ ਦਾ ਵੱਡਾ ਨਾਮ ਹੈ ਪਰ ਪ੍ਰੋਫੈਸ਼ਨਲੀ ਕਾਮਯਾਬ ਇਸ ਕਾਮੇਡੀਅਨ ਨੇ ਆਪਣੀ ਪਰਸਨਲ ਜ਼ਿੰਦਗੀ ’ਚ ਬਹੁਤ ਦੁੱਖ ਦੇਖੇ ਹਨ। ਇਸ ਗੱਲ ਦਾ ਖ਼ੁਲਾਸਾ ਖ਼ੁਦ ਭਾਰਤੀ ਨੇ ਕੀਤਾ ਹੈ। ਭਾਰਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਜ਼ਿੰਦਗੀ ’ਚ ਸਿਰਫ਼ ਇਕ ਚੀਜ਼ ਮਹੱਤਵ ਰੱਖਦੀ ਹੈ ਉਹ ਹੈ ਮਾਂ, ਉਨ੍ਹਾਂ ਨੇ ਕਦੇ ਆਪਣੇ ਪਿਤਾ ਨੂੰ ਨਹੀਂ ਦੇਖਿਆ ਨਾ ਹੀ ਉਹ ਉਨ੍ਹਾਂ ਨੂੰ ਕਦੇ ਯਾਦ ਕਰਦੀ ਹੈ। ਇਥੋਂ ਤਕ ਕਿ ਭਾਰਤੀ ਨੇ ਆਪਣੇ ਘਰ ’ਚ ਆਪਣੇ ਪਿਤਾ ਦੀ ਕੋਈ ਤਸਵੀਰ ਤਕ ਨਹੀਂ ਲਗਾਈ। ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਭਰਾ ਨੇ ਵੀ ਉਸਨੂੰ ਪਿਆਰ ਨਹੀਂ ਕੀਤਾ।

 
 
 
 
 
 
 
 
 
 
 
 
 
 
 

A post shared by Maniesh Paul (@manieshpaul)


ਹਾਲ ਹੀ ’ਚ ਭਾਰਤੀ ਨੇ ਅਦਾਕਾਰ ਅਤੇ ਐਂਕਰ ਮਨੀਸ਼ ਪਾਲ ਨਾਲ ਇੰਟਰਵਿਊ ’ਚ ਇਨ੍ਹਾਂ ਸਾਰੀਆਂ ਗੱਲਾਂ ਦਾ ਖ਼ੁਲਾਸਾ ਕੀਤਾ ਹੈ, ਕਿਉਂਕਿ ਇਹ ਪੂਰਾ ਇੰਟਰਵਿਊ ਕੁਝ ਦਿਨਾਂ ਬਾਅਦ ਮਨੀਸ਼ ਦੇ ਯੂ-ਟਿਊਬ ਚੈਨਲ ’ਤੇ ਅਪਲੋਡ ਕੀਤਾ ਜਾਵੇਗਾ ਪਰ ਇਸਦਾ ਇਕ ਛੋਟਾ ਜਿਹਾ ਹਿੱਸਾ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ, ਜਿਸ ’ਚ ਭਾਰਤੀ ਆਪਣਾ ਦਰਦ ਬਿਆਨ ਕਰ ਰਹੀ ਹੈ। ਵੀਡੀਓ ’ਚ ਭਾਰਤੀ ਕਹਿੰਦੀ ਹੈ, ‘ਮੇਰੀ ਜ਼ਿੰਦਗੀ ’ਚ ਇਕ ਹੀ ਚੀਜ਼ ਹੈ ਮਾਂ। ਪਾਪਾ ਹੈ ਨਹੀਂ, ਜਦੋਂ ਮੈਂ ਦੋ ਸਾਲ ਦੀ ਸੀ ਤਾਂ ਮੇਰੇ ਪਾਪਾ ਦਾ ਦਿਹਾਂਤ ਹੋ ਗਿਆ।

PunjabKesari

ਮੈਂ ਉਨ੍ਹਾਂ ਨੂੰ ਦੇਖਿਆ ਵੀ ਨਹੀਂ। ਮੈਂ ਉਨ੍ਹਾਂ ਦੀ ਕੋਈ ਫੋਟੋ ਵੀ ਆਪਣੇ ਘਰ ਨਹੀਂ ਲਗਾਉਣ ਦਿੰਦੀ। ਮੇਰੀ ਭੈਣ ਨੂੰ ਪਤਾ ਹੈ ਮੇਰੇ ਪਿਤਾ ਬਾਰੇ ਉਸਨੇ ਦੇਖਿਆ ਹੈ ਉਨ੍ਹਾਂ ਦਾ ਪਿਆਰ ਮੈਂ ਨਹੀਂ। ਪਰ ਭਰਾ ਨੇ ਵੀ ਉਹ ਪਿਆਰ ਨਹੀਂ ਦਿੱਤਾ ਕਿਉਂਕਿ ਸਾਰੇ ਸਿਰਫ਼ ਕੰਮ ’ਚ ਬਿਜ਼ੀ ਰਹੇ ਪਰ ਹੁਣ ਆ ਕੇ ਜੋ ਪਤੀ ਤੋਂ ਪਿਆਰ ਮਿਲਿਆ, ਹੁਣ ਪਤਾ ਲੱਗਾ ਹੈ ਕਿ ਜਦੋਂ ਕੋਈ ਲੜਕਾ ਤੁਹਾਡੀ ਕੇਅਰ ਕਰਦਾ ਹੈ ਤਾਂ ਕਿਵੇਂ ਕਰਦਾ ਹੈ।’ ਤੁਹਾਨੂੰ ਦੱਸ ਦੇਈਏ ਕਿ ਭਾਰਤੀ ਇਨ੍ਹੀਂ ਦਿਨੀਂ ਕਲਰਸ ਦੇ ਪ੍ਰੋਗਰਾਮ ‘ਡਾਂਸ ਦੀਵਾਨੇ 3’ ’ਚ ਬਤੌਰ ਐਂਕਰ ਨਜ਼ਰ ਆ ਰਹੀ ਹੈ। ਭਾਰਤੀ ਅਤੇ ਹਰਸ਼ ਲਿੰਬਾਚਿਆ ਸ਼ੋਅ ’ਚ ਐਂਕਰਿੰਗ ਕਰ ਰਹੇ ਹਨ।


author

Aarti dhillon

Content Editor

Related News