ਡਰੱਗ ਮਾਮਲੇ 'ਚ ਫਿਰ ਵਧੀਆਂ ਭਾਰਤੀ-ਹਰਸ਼ ਦੀਆਂ ਮੁਸ਼ਕਲਾਂ, NCB ਨੇ ਜੋੜੇ ਖਿਲਾਫ਼ ਚਾਰਜਸ਼ੀਟ ਕੀਤੀ ਦਾਇਰ
Saturday, Oct 29, 2022 - 10:45 AM (IST)
ਬਾਲੀਵੁੱਡ ਡੈਸਕ- ਅਦਾਕਾਰ ਸੁਸ਼ਾਤ ਸਿੰਘ ਰਾਜਪੁਤ ਦੇ ਸੁਸਾਈਡ ਤੋਂ ਬਾਅਦ ਹੀ ਬਾਲੀਵੁੱਡ ’ਚ ਡਰੱਗ ਕੇਸ ਦਾ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ’ਚ ਕਈ ਸਿਤਾਰਿਆਂ ਦੇ ਨਾਂ ਸਾਹਮਣੇ ਆਏ ਸਨ। ਇਸ ਸੂਚੀ ’ਚ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਦਾ ਨਾਂ ਵੀ ਸ਼ਾਮਲ ਹੈ। ਹੁਣ ਇਸ ਮਾਮਲੇ ਦੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਪਤੀ ਨਿਕ ਜੋਨਸ ਦਾ ਹੱਥ ਫੜ ਕੇ ਡਿਨਰ ਡੇਟ 'ਤੇ ਨਿਕਲੀ ਪ੍ਰਿਅੰਕਾ ਚੋਪੜਾ, ਤਸਵੀਰਾਂ ’ਚ ਨਜ਼ਰ ਆਈ ਸ਼ਾਨਦਾਰ ਬਾਂਡਿੰਗ
ਦੱਸਿਆ ਜਾ ਰਿਹਾ ਹੈ ਕਿ ਡਰੱਗ ਮਾਮਲੇ ’ਚ ਇਕ ਵਾਰ ਫਿਰ ਭਾਰਤੀ-ਹਰਸ਼ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਤਾਜ਼ਾ ਅਪਡੇਟ ਮੁਤਾਬਕ NCB ਨੇ ਦੋਹਾਂ ਦੇ ਖਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ ਅਤੇ ਜਲਦ ਹੀ ਦੋਹਾਂ ਖਿਲਾਫ਼ ਕੋਰਟ 'ਚ ਕੇਸ ਸ਼ੁਰੂ ਹੋਵੇਗਾ।ਦੱਸ ਦੇਈਏ ਕਿ ਫਿਲਹਾਲ ਦੋਵੇਂ ਜ਼ਮਾਨਤ ’ਤੇ ਬਾਹਰ ਹਨ।
ਐੱਨ.ਸੀ.ਬੀ ਨੇ ਫਿਰ ਸੈਸ਼ਨ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਇਸਤਗਾਸਾ ਦੀ ਸੁਣਵਾਈ ਕੀਤੇ ਬਿਨਾਂ ਜ਼ਮਾਨਤ ਦਿੱਤੀ ਗਈ ਸੀ। ਕੇਂਦਰੀ ਏਜੰਸੀ ਨੇ ਮੈਜਿਸਟਰੇਟ ਦੇ ਹੁਕਮ ਨੂੰ ਗੈਰ-ਕਾਨੂੰਨੀ ਕਿਹਾ ਜੋ ਰੱਧ ਕਰਨ ਅਤੇ ਰੱਧ ਕਰਵਾਉਣ ਦੇ ਯੋਗ ਸੀ।
ਇਹ ਵੀ ਪੜ੍ਹੋ : ਐਂਜਲੀਨਾ ਜੋਲੀ ਵਰਗੀ ਦਿਸਣ ਵਾਲੀ ਈਰਾਨੀ ਔਰਤ ਦਾ ਵਿਗੜਿਆ ਚਿਹਰਾ, ਜੇਲ੍ਹ 'ਚੋਂ ਰਿਹਾਅ ਹੋਣ ਮਗਰੋਂ ਦਿਖਾਈ ਲੁੱਕ
NCB ਵੱਲੋਂ 21 ਨਵੰਬਰ 2020 ਨੂੰ ਭਾਰਤੀ ਸਿੰਘ ਅਤੇ ਉਸਦੇ ਪਤੀ ਦੇ ਪ੍ਰੋਡਕਸ਼ਨ ਹਾਊਸ ਅਤੇ ਘਰ 'ਤੇ ਛਾਪੇਮਾਰੀ ਕਰਨ ਤੋਂ ਬਾਅਦ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 86.5 ਗ੍ਰਾਮ ਭੰਗ ਬਰਾਮਦ ਕੀਤੀ ਗਈ ਸੀ। ਇਸ ਤੋਂ ਬਾਅਦ ਦੋਵਾਂ ਨੂੰ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 4 ਦਸੰਬਰ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਹਾਲਾਂਕਿ ਜੋੜੇ ਨੂੰ 23 ਨਵੰਬਰ ਨੂੰ ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਅਦਾਲਤ ਨੇ 15,000 ਰੁਪਏ ਦੀ ਜਮਾਂ ਕਰਵਾ ਕੇ ਜ਼ਮਾਨਤ ਦੇ ਦਿੱਤੀ ਸੀ।