ਆਪ੍ਰੇਸ਼ਨ ਸਿੰਦੂਰ: ਪਾਕਿ 'ਚ ਭਾਰਤ ਦੀ ਏਅਰ ਸਟ੍ਰਾਈਕ ਨਾਲ ਬਾਲੀਵੁੱਡ 'ਚ ਗੂੰਜਿਆ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ
Wednesday, May 07, 2025 - 10:07 AM (IST)

ਮੁੰਬਈ (ਏਜੰਸੀ)- ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਨੂੰ ਪਾਕਿਸਤਾਨ ਵਿੱਚ 9 ਅੱਤਵਾਦੀਆਂ ਦੇ ਟਿਕਾਣਿਆਂ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਤਾਂ ਚਿਰੰਜੀਵੀ ਕੋਨੀਡੇਲਾ, ਨਿਮਰਤ ਕੌਰ ਅਤੇ ਰਿਤੇਸ਼ ਦੇਸ਼ਮੁਖ ਵਰਗੀਆਂ ਭਾਰਤੀ ਫਿਲਮੀ ਹਸਤੀਆਂ ਨੇ ਭਾਰਤੀ ਫੌਜ ਅਤੇ ਆਪ੍ਰੇਸ਼ਨ ਸਿੰਦੂਰ ਦੀ ਸ਼ਲਾਘਾ ਕੀਤੀ।
ਅਦਾਕਾਰਾ ਨਿਮਰਤ ਕੌਰ, ਜੋ ਕਿ ਫੌਜੀ ਪਿਛੋਕੜ ਤੋਂ ਆਉਂਦੀ ਹੈ, ਨੇ ਐਕਸ ਲਿਖਿਆ, “ਸਾਡੀਆਂ ਫੌਜਾਂ ਨਾਲ ਇੱਕਜੁੱਟ। ਇੱਕ ਦੇਸ਼। ਇੱਕ ਮਿਸ਼ਨ। #ਜੈ ਹਿੰਦ #ਓਪਰੇਸ਼ਨ ਸਿੰਦੂਰ”।
ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਭਾਰਤੀ ਫੌਜ ਦੀ ਪ੍ਰਸ਼ੰਸਾ ਕੀਤੀ ਅਤੇ ਲਿਖਿਆ: “ਜੈ ਹਿੰਦ ਕੀ ਸੈਨਾ... ਭਾਰਤ ਮਾਤਾ ਦੀ ਜੈ।”
ਦਿੱਗਜ ਅਦਾਕਾਰ ਅਨੁਪਮ ਖੇਰ ਨੇ ਲਿਖਿਆ: “ਭਾਰਤ ਮਾਤਾ ਦੀ ਜੈ #ਓਪਰੇਸ਼ਨ ਸਿੰਦੂਰ।”
ਅਦਾਕਾਰ ਪਰੇਸ਼ ਰਾਵਲ ਨੇ ਹੱਥ ਜੋੜ ਵਾਲੇ ਇਮੋਜੀ ਸਾਂਝੇ ਕੀਤੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕਰਨ ਦੇ ਨਾਲ ਹੀ #ਓਪਰੇਸ਼ਨ_ਸਿੰਦੂਰ #ਇੰਡੀਅਨਆਰਮਡਫੋਰਸ ਹੈਸ਼ਟੈਗ ਦੀ ਵਰਤੋਂ ਕੀਤੀ।
ਦੱਖਣੀ ਸੁਪਰਸਟਾਰ ਚਿਰੰਜੀਵੀ ਕੋਨੀਡੇਲਾ ਨੇ ਲਿਖਿਆ: “ਜੈ ਹਿੰਦ।”
ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਮਧੁਰ ਭੰਡਾਰਕਰ ਨੇ ਕਿਹਾ: “ਸਾਡੀਆਂ ਪ੍ਰਾਰਥਨਾਵਾਂ ਸਾਡੀਆਂ ਫੌਜਾਂ ਨਾਲ ਹਨ। ਇੱਕ ਰਾਸ਼ਟਰ, ਅਸੀਂ ਇਕੱਠੇ ਖੜ੍ਹੇ ਹਾਂ। ਜੈ ਹਿੰਦ, ਵੰਦੇ ਮਾਤਰਮ।”
ਅਦਾਕਾਰਾ ਮਿਮੀ ਚੱਕਰਵਰਤੀ ਨੇ ਲਿਖਿਆ, “#jaihindkisena ਅਸੀਂ ਖੜ੍ਹੇ ਇਕੱਠੇ ਹਾਂ।”
ਅਦਾਕਾਰਾ ਹਿਨਾ ਖਾਨ ਨੇ ਆਪ੍ਰੇਸ਼ਨ ਸਿੰਦੂਰ ਦੀ ਸ਼ਲਾਘਾ ਕੀਤੀ ਅਤੇ ਲਿਖਿਆ: “ਆਪ੍ਰੇਸ਼ਨ ਸਿੰਦੂਰ ਜੈ ਹਿੰਦ।”
ਭਾਰਤੀ ਹਵਾਈ ਸੈਨਾ ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਹਵਾਈ ਖੇਤਰ ਨੂੰ ਪਾਰ ਕੀਤੇ ਬਿਨਾਂ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨੀ ਹਥਿਆਰਬੰਦ ਫੋਰਸ ਉਦੋਂ ਪੂਰੀ ਤਰ੍ਹਾਂ ਹੈਰਾਨ ਰਹਿ ਗਈ, ਜਦੋਂ ਭਾਰਤੀ ਹਮਲੇ ਲਗਭਗ 1.44 ਵਜੇ ਸ਼ੁਰੂ ਹੋਏ। ਤਣਾਅ ਨੂੰ ਹੋਰ ਨਾ ਵਧਾਉਣ ਲਈ, ਰੱਖਿਆ ਮੰਤਰਾਲੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੁੱਧਵਾਰ ਦੇ ਹਮਲਿਆਂ ਦੌਰਾਨ ਪਾਕਿਸਤਾਨ ਦੇ ਕਿਸੇ ਵੀ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਭਾਰਤੀ ਹਮਲਿਆਂ ਦੁਆਰਾ ਨਿਸ਼ਾਨਾ ਬਣਾਏ ਗਏ ਅੱਤਵਾਦੀ ਟਿਕਾਣਿਆਂ ਵਿੱਚ ਲਾਹੌਰ ਦੇ ਨੇੜੇ ਮੁਰੀਦਕੇ, ਬਹਾਵਲਪੁਰ, ਕੋਟਲੀ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਮੁਜ਼ੱਫਰਾਬਾਦ ਸ਼ਾਮਲ ਹੈ।
ਅੱਤਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਭਾਰਤ ਵਿਰੁੱਧ ਹਮਲਿਆਂ ਦੀ ਯੋਜਨਾ ਅਤੇ ਨਿਰਦੇਸ਼ਨ ਕੀਤਾ ਗਿਆ। ਪ੍ਰੈਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਨੇ ਸਵੇਰੇ 1.44 ਵਜੇ ਇੱਕ ਪ੍ਰੈਸ ਰਿਲੀਜ਼ ਪੋਸਟ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਹਥਿਆਰਬੰਦ ਬਲਾਂ ਦੁਆਰਾ 'ਆਪ੍ਰੇਸ਼ਨ ਸਿੰਦੂਰ' ਦੌਰਾਨ ਕੁੱਲ 9 ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। 'ਆਪ੍ਰੇਸ਼ਨ ਸਿੰਦੂਰ', ਪਹਿਲਗਾਮ ਦੇ ਸੈਰ-ਸਪਾਟਾ ਸਥਾਨ ਬੈਸਰਨ ਵਿੱਚ ਹੋਏ ਅੱਤਵਾਦੀ ਹਮਲੇ ਤੋਂ 14 ਦਿਨ ਬਾਅਦ ਕੀਤੀ ਗਿਆ, ਜਿਸ ਦੇ ਸ਼ੱਕੀਆਂ ਦੇ ਪਾਕਿਸਤਾਨ ਨਾਲ ਸਬੰਧ ਹੋਣ ਦਾ ਸ਼ੱਕ ਹੈ।