‘ਆਜਾ ਮੈਕਸੀਕੋ ਚੱਲੀਏ’ ਫ਼ਿਲਮ ਦੇ ਗੀਤ ‘ਭਲੀ ਕਰੇ ਕਰਤਾਰ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ (ਵੀਡੀਓ)

Friday, Feb 25, 2022 - 07:02 PM (IST)

‘ਆਜਾ ਮੈਕਸੀਕੋ ਚੱਲੀਏ’ ਫ਼ਿਲਮ ਦੇ ਗੀਤ ‘ਭਲੀ ਕਰੇ ਕਰਤਾਰ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ (ਵੀਡੀਓ)

ਜਲੰਧਰ (ਬਿਊਰੋ)– ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ ਅੱਜ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਦੇ ਰੂਹਾਨੀ ਗੀਤ ‘ਭਲੀ ਕਰੇ ਕਰਤਾਰ’ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ’ਚ ਆਪਣੇ ਬੱਚੇ ਤੋਂ ਵਿਛੜਦੇ ਸਮੇਂ ਮਾਂ ਦੇ ਦਰਦ ਨੂੰ ਦਰਸਾਇਆ ਗਿਆ ਹੈ। ਜਦੋਂ ਕੋਈ ਘਰ-ਪਰਿਵਾਰ ਛੱਡ ਕੇ ਵਿਦੇਸ਼ ਜਾਂਦਾ ਹੈ ਤਾਂ ਪਤਾ ਨਹੀਂ ਹੁੰਦਾ ਜ਼ਿੰਦਗੀ ਅੱਗੇ ਕੀ ਰੰਗ ਲੈ ਕੇ ਆਵੇਗੀ। ਹਾਲਾਂਕਿ, ਉਹ ਸਭ ਕੁਝ ਰੱਬ ’ਤੇ ਛੱਡ ਦਿੰਦੇ ਹਨ, ਇਹ ਸੋਚਦੇ ਹੋਏ ਕਿ ਰੱਬ ਆਪ ਸਭ ਭਲਾ ਕਰੇਗਾ।

ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੇ ਅੰਤਿਮ ਸੰਸਕਾਰ ਮੌਕੇ ਖਾਲਿਸਤਾਨੀ ਨਾਅਰੇ ਲਾਉਣ ਵਾਲਿਆਂ ਨੂੰ ਸਿਰਸਾ ਨੇ ਦੱਸਿਆ ਸ਼ਰਾਰਤੀ ਅਨਸਰ

ਇਸ ਗੀਤ ਨੂੰ ਯੂਟਿਊਬ ’ਤੇ 24 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਦਿਲ ਨੂੰ ਛੂਹ ਲੈਣ ਵਾਲੇ ਇਸ ਗੀਤ ਨੂੰ ਲਿਖਿਆ, ਗਾਇਆ ਤੇ ਕੰਪੋਜ਼ ਖ਼ੁਦ ਬੀਰ ਸਿੰਘ ਨੇ ਕੀਤਾ ਹੈ ਤੇ ਸੰਗੀਤ ਭਾਈ ਮੰਨਾ ਸਿੰਘ ਵਲੋਂ ਦਿੱਤਾ ਗਿਆ ਹੈ। ਯੂਟਿਊਬ ’ਤੇ ਇਸ ਗੀਤ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਵਲੋਂ ਚੁੱਕਿਆ ਗਿਆ ਮੁੱਦਾ ਬੇਸ਼ੱਕ ਪਿਛਲੇ ਸਮੇਂ ’ਚ ਵੀ ਇਕ ਵੱਡਾ ਸਮਾਜਿਕ ਮੁੱਦਾ ਰਿਹਾ ਹੈ ਪਰ ਪੰਜਾਬੀ ਇੰਡਸਟਰੀ ’ਚ ਇਸ ਤੋਂ ਪਹਿਲਾਂ ਇਹ ਮੁੱਦਾ ਨਹੀਂ ਚੁੱਕਿਆ ਗਿਆ। ਫ਼ਿਲਮ ਪ੍ਰਵਾਸੀਆਂ ਦੀਆਂ ਕਈ ਦੁਖਦਾਈ ਕਹਾਣੀਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਅਣਜਾਣ ਸੱਚਾਈਆਂ ਤੇ ਤੱਥਾਂ ਨੂੰ ਵੀ ਦਿਖਾਏਗੀ।

ਇਹ ਦਰਸ਼ਕਾਂ ਨੂੰ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦੀ ਚੰਗੀ ਤਰ੍ਹਾਂ ਤਿਆਰ ਕੀਤੀ ਦੁਨੀਆ ਤੋਂ ਜਾਣੂ ਕਰਵਾਏਗੀ, ਜੋ ਯਕੀਨੀ ਤੌਰ ’ਤੇ ਦਰਸ਼ਕਾਂ ’ਤੇ ਫ਼ਿਲਮ ਦੀ ਹਾਂ-ਪੱਖੀ ਛਾਪ ਛੱਡੇਗੀ। ਫ਼ਿਲਮ ਦੇ ਰਿਲੀਜ਼ ਹੋਣ ਦੀ ਤਾਰੀਖ਼ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਦਰਸ਼ਕ ਇਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਰਾਕੇਸ਼ ਧਵਨ ਵਲੋਂ ਲਿਖੀ ਤੇ ਨਿਰਦੇਸ਼ਿਤ ਇਹ ਫ਼ਿਲਮ ਐਮੀ ਵਿਰਕ, ਗੁਰਪ੍ਰੀਤ ਸਿੰਘ ਪ੍ਰਿੰਸ ਤੇ ਦਲਜੀਤ ਸਿੰਘ ਥਿੰਦ ਵਲੋਂ ਨਿਰਮਿਤ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News