ਕੀ ‘ਮੁਜ਼ੱਫਰਪੁਰ ਸ਼ੈਲਟਰ ਹੋਮ’ ਮਾਮਲੇ ’ਤੇ ਆਧਾਰਿਤ ਹੈ ਫ਼ਿਲਮ ‘ਭਕਸ਼ਕ’? ਟਰੇਲਰ ਦੇਖ ਉੱਠ ਰਹੇ ਸਵਾਲ

Thursday, Feb 01, 2024 - 02:52 PM (IST)

ਕੀ ‘ਮੁਜ਼ੱਫਰਪੁਰ ਸ਼ੈਲਟਰ ਹੋਮ’ ਮਾਮਲੇ ’ਤੇ ਆਧਾਰਿਤ ਹੈ ਫ਼ਿਲਮ ‘ਭਕਸ਼ਕ’? ਟਰੇਲਰ ਦੇਖ ਉੱਠ ਰਹੇ ਸਵਾਲ

ਮੁੰਬਈ (ਬਿਊਰੋ)– ਭੂਮੀ ਪੇਡਨੇਕਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਭਕਸ਼ਕ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ। ਭੂਮੀ ਪੇਡਨੇਕਰ ਦੀ ਇਹ ਫ਼ਿਲਮ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਹੈ। ਇਸ ਫ਼ਿਲਮ ’ਚ ਭੂਮੀ ਤੋਂ ਇਲਾਵਾ ਸੰਜੇ ਮਿਸ਼ਰਾ, ਸਾਈ ਤਾਮਹਣਕਰ ਤੇ ਆਦਿਤਿਆ ਸ਼੍ਰੀਵਾਸਤਵ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਪੁਲਕਿਤ ਨੇ ਕੀਤਾ ਹੈ। ‘ਭਕਸ਼ਕ’ ਦਾ ਟਰੇਲਰ ਦੇਖਣ ਤੋਂ ਬਾਅਦ ਲੋਕਾਂ ਦੇ ਦਿਮਾਗ ’ਚ ਕਈ ਸਵਾਲ ਉੱਠ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਭੂਮੀ ਦੀ ਫ਼ਿਲਮ ‘ਮੁਜ਼ੱਫਰਪੁਰ ਸ਼ੈਲਟਰ ਹੋਮ’ ਮਾਮਲੇ ਤੋਂ ਪ੍ਰੇਰਿਤ ਦੱਸੀ ਜਾਂਦੀ ਹੈ ਪਰ ਫ਼ਿਲਮ ਦੇ ਨਿਰਦੇਸ਼ਕ ਪੁਲਕਿਤ ਇਸ ਗੱਲ ਨਾਲ ਸਹਿਮਤ ਨਹੀਂ ਹਨ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦਾ ਵੱਖਰਾ ਤੇ ਡ੍ਰੀਮ ਪ੍ਰਾਜੈਕਟ ‘ਵਾਰਨਿੰਗ 2’ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ

‘ਭਕਸ਼ਕ’ ਦੇ ਨਿਰਦੇਸ਼ਕ ਪੁਲਕਿਤ ਨੇ ਅਫਵਾਹਾਂ ਦਾ ਕੀਤਾ ਖੰਡਨ
‘ਭਕਸ਼ਕ’ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਫ਼ਿਲਮ ਹੈ, ਜਿਸ ’ਚ ਅਨਾਥ ਲੜਕੀਆਂ ਦੇ ਜਬਰ-ਜ਼ਿਨਾਹ ਨੂੰ ਦਿਖਾਇਆ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਫ਼ਿਲਮ ਦੇ ਰਦੇਸ਼ਕ ਪੁਲਕਿਤ ਨੇ ਕਿਹਾ ਕਿ ਫ਼ਿਲਮ ‘ਭਕਸ਼ਕ’ ਕਿਸੇ ਇਕ ਘਟਨਾ ’ਤੇ ਆਧਾਰਿਤ ਜਾਂ ਕੇਂਦਰਿਤ ਨਹੀਂ ਹੈ। ਅਸੀਂ ਕਾਫੀ ਖੋਜ ਕਰਨ ਤੋਂ ਬਾਅਦ ਇਹ ਫ਼ਿਲਮ ਬਣਾਈ ਹੈ। ਹਾਂ, ਮੁਜ਼ੱਫਰਪੁਰ ਕਾਂਡ ’ਤੇ ਆਧਾਰਿਤ ਕਹਾਣੀ ਵੀ ਫ਼ਿਲਮ ਦਾ ਹਿੱਸਾ ਹੈ ਪਰ ਪੂਰੀ ਫ਼ਿਲਮ ਉਸ ਇਕ ਘਟਨਾ ’ਤੇ ਆਧਾਰਿਤ ਨਹੀਂ ਹੈ।

ਸਮਾਜ ਲਈ ਸਬਕ
ਫ਼ੀਲਮ ‘ਭਕਸ਼ਕ’ ’ਚ ਭੂਮੀ ਇਕ ਪੱਤਰਕਾਰ ਦੀ ਭੂਮਿਕਾ ’ਚ ਨਜ਼ਰ ਆਵੇਗੀ। ਇਕ ਪੱਤਰਕਾਰ, ਜੋ ਸੱਚ ਤੱਕ ਪਹੁੰਚਣ ਲਈ ਆਪਣੀ ਜਾਨ ਖ਼ਤਰੇ ’ਚ ਪਾਉਂਦੀ ਹੈ। ਭੂਮੀ ਦੇ ਕਿਰਦਾਰ ਬਾਰੇ ਗੱਲ ਕਰਦਿਆਂ ਫ਼ਿਲਮ ਦੇ ਨਿਰਦੇਸ਼ਕ ਪੁਲਕਿਤ ਕਹਿੰਦੇ ਹਨ, ‘‘ਭਕਸ਼ਕ ਫ਼ਿਲਮ ਸਿਰਫ਼ ਇਕ ਪੱਤਰਕਾਰ ਦੇ ਸੰਘਰਸ਼ ਦੀ ਕਹਾਣੀ ਨਹੀਂ ਹੈ। ਅਸੀਂ ਅਜਿਹੀ ਫ਼ਿਲਮ ਬਣਾਈ ਹੈ, ਜਿਸ ਨੂੰ ਦੇਖ ਕੇ ਹਰ ਵਿਅਕਤੀ ਬੇਇਨਸਾਫ਼ੀ ਦੇ ਖ਼ਿਲਾਫ਼ ਆਵਾਜ਼ ਉਠਾਏਗਾ। ਅੱਜ ਅਸੀਂ ਦੇਖਦੇ ਹਾਂ ਕਿ ਇਕ ਵਿਅਕਤੀ ਮੁਸੀਬਤ ’ਚ ਘਿਰਿਆ ਹੋਇਆ ਹੈ ਤੇ ਉਸ ਦੇ ਆਲੇ-ਦੁਆਲੇ ਮੌਜੂਦ ਲੋਕ ਇਸ ਤੋਂ ਪ੍ਰੇਸ਼ਾਨ ਨਹੀਂ ਹੁੰਦੇ ਪਰ ਅਜਿਹੇ ਲੋਕਾਂ ’ਚੋਂ ਇਕ ਵਿਅਕਤੀ ਹਿੰਮਤ ਦਿਖਾਉਂਦੇ ਹਨ ਤੇ ਮੁਸੀਬਤ ’ਚ ਵਿਅਕਤੀ ਦੀ ਮਦਦ ਕਰਦੇ ਹਨ। ‘ਭਕਸ਼ਕ’ ’ਚ ਅਸੀਂ ਅਜਿਹੇ ਲੋਕਾਂ ਦੀ ਕਹਾਣੀ ਨੂੰ ਦਰਸ਼ਕਾਂ ਦੇ ਸਾਹਮਣੇ ਲਿਆ ਰਹੇ ਹਾਂ।’’

OTT ’ਤੇ ਹੋਵੇਗੀ ਰਿਲੀਜ਼
ਭੂਮੀ ਪੇਡਨੇਕਰ ਦੀ ਫ਼ਿਲਮ ‘ਭਕਸ਼ਕ’ ਸਿਨੇਮਾਘਰਾਂ ’ਚ ਰਿਲੀਜ਼ ਨਹੀਂ ਹੋਵੇਗੀ। ‘ਭਕਸ਼ਕ’ ਨੂੰ 9 ਫਰਵਰੀ ਤੋਂ ਨੈੱਟਫਲਿਕਸ ’ਤੇ ਸਟ੍ਰੀਮ ਕੀਤਾ ਜਾ ਰਿਹਾ ਹੈ। ਨਿਰਦੇਸ਼ਕ ਪੁਲਕਿਤ ਦੀ ਇਸ ਫ਼ਿਲਮ ਨੂੰ ਰੈੱਡ ਚਿੱਲੀਜ਼ ਐਂਟਰਟੇਨਮੈਂਟ ਨੇ ਪ੍ਰੋਡਿਊਸ ਕੀਤਾ ਹੈ। ਗੌਰੀ ਖ਼ਾਨ ਇਸ ਫ਼ਿਲਮ ਦੀ ਸਹਿ-ਨਿਰਮਾਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ‘ਭਕਸ਼ਕ’ ਦਾ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News